ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਲਗਿਆ ਵੱਡਾ ਸਦਮਾ , ਹੋਈ ਇਸ ਪਰਿਵਾਰਿਕ ਮੈਂਬਰ ਦੀ ਮੌਤ

ਆਈ ਤਾਜਾ ਵੱਡੀ ਖਬਰ 

ਪੰਜਾਬੀ ਕਲਾਕਾਰ ਤੇ ਗਾਇਕ ਦਲਜੀਤ ਦੋਸਾਂਝ ਆਪਣੇ ਵੱਖਰੇ ਅੰਦਾਜ਼ ਨੂੰ ਲੈ ਕੇ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਹਨ l ਦਲਜੀਤ ਦੋਸਾਂਝ ਦੇ ਫੈਨਸ ਬੇਸਬਰੀ ਦੇ ਨਾਲ ਉਨਾਂ ਦੇ ਨਵੇਂ ਗੀਤ ਤੇ ਫਿਲਮਾਂ ਦਾ ਇੰਤਜ਼ਾਰ ਕਰਦੇ ਹਨ l ਪਰ ਇਸੇ ਵਿਚਾਲੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਮੰਦਭਾਗੀ ਖਬਰ ਪ੍ਰਾਪਤ ਹੋਈ ਹੈ, ਜਿੱਥੇ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਵੱਡਾ ਸਦਮਾ ਲੱਗਿਆ ਹੈ, ਕਿਉਂਕਿ ਦਲਜੀਤ ਦੋਸਾਂਝ ਦੇ ਪਰਿਵਾਰਿਕ ਮੈਂਬਰ ਦੀ ਮੌਤ ਹੋ ਚੁੱਕੀ ਹੈ। ਦਰਅਸਲ, ਦਿਲਜੀਤ ਦੇ ਸਕੇ ਚਾਚਾ ਜੀ ਦੀ ਮੌਤ ਸਬੰਧੀ ਖਬਰ ਪ੍ਰਾਪਤ ਹੋਈ ਹੈ। ਦਲਜੀਤ ਦੇ ਚਾਚਾ ਮਾਸਟਰ ਸ਼ਿੰਗਾਰਾ ਸਿੰਘ ਦੋਸਾਂਝ ਦਾ ਅੱਜ ਦਿਹਾਂਤ ਹੋ ਗਿਆ

ਉਹ ਆਰ. ਐੱਮ. ਪੀ. ਆਈ. ਦੇ ਜ਼ਿਲ੍ਹਾ ਕਮੇਟੀ ਮੈਂਬਰ ਸਨ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਵੀ ਸਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਉਹਨਾਂ ਵੱਲੋਂ ਕਿਸਾਨੀ ਅੰਦੋਲਨ ਵੇਲੇ ਵੱਡਾ ਯੋਗਦਾਨ ਪਾਇਆ ਗਿਆ ਸੀ ਤੇ ਉਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ l ਸ਼ਿੰਗਾਰਾ ਸਿੰਘ ਦੋਸਾਂਝ ਨੇ ਦਿੱਲੀ ਕਿਸਾਨ ਮੋਰਚੇ ਸਮੇਤ ਅਨੇਕਾਂ ਕਿਸਾਨ ਘੋਲਾਂ ਤੇ ਜਮਹੂਰੀ ਸ਼ੰਘਰਸ਼ਾਂ ‘ਚ ਅਹਿਮ ਭੂਮਿਕਾ ਅਦਾ ਕੀਤੀ ਸੀ, ਜਿਨਾਂ ਵੱਲੋਂ ਹਮੇਸ਼ਾ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹਾਲਤ ਲਈ ਸਰਕਾਰਾਂ ਕੋਲ ਆਵਾਜ਼ ਚੁੱਕੀ ਗਈ ਤੇ ਕਿਸਾਨਾਂ ਦੇ ਹੱਕ ਦੀ ਗੱਲ ਹਮੇਸ਼ਾ ਉਹ ਕਰਦੇ ਸਨ ।

ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਦੋਸਾਂਝ ਨੇ ਅਧਿਆਪਕ ਵਜੋਂ ਨੌਕਰੀ ਕਰਦਿਆਂ ਟਰੇਡ ਯੂਨੀਅਨ ਤੇ ਮੁਲਾਜ਼ਮ ਘੋਲਾਂ ‘ਚ ਵੀ ਮਿਸਾਲੀ ਯੋਗਦਾਨ ਪਾਇਆ ਸੀ।

ਉੱਥੇ ਹੀ ਇਸ ਸ਼ਖਸ਼ੀਅਤ ਦੇ ਦੇਹਾਂਤ ਤੋਂ ਬਾਅਦ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਨਾਲ ਕਈ ਪ੍ਰਸਿੱਧ ਸ਼ਖਸ਼ੀਅਤਾਂ ਦੇ ਵੱਲੋਂ ਇਸ ਦੁੱਖਦਾਈ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਉਨਾਂ ਵੱਲੋਂ ਆਖਿਆ ਗਿਆ ਹੈ ਕਿ ਉਨਾਂ ਦੇ ਜਾਨ ਨਾਲ ਇੱਕ ਅਜਿਹਾ ਘਾਟਾ ਹੋਇਆ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।