BREAKING NEWS
Search

ਮਸ਼ਹੂਰ ਕਾਮੇਡੀਅਨ ਦੀ ਹੋਈ ਅਚਾਨਕ ਮੌਤ , ਇੰਡਸਟਰੀ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਕਿ ਰੁਲਾਉਣ ਦਾ ਹੁਨਰ ਤੇ ਹਰ ਕੋਈ ਰੱਖਦਾ ਹੈ ਤੇ ਹਸਾਉਣ ਦਾ ਹੁਨਰ ਕਿਸੇ ਕਿਸੇ ਨੂੰ ਹੀ ਪਰਮਾਤਮਾ ਵੱਲੋਂ ਬਖਸ਼ਿਆ ਜਾਂਦਾ ਹੈ। ਇਸ ਧਰਤੀ ਤੇ ਅਜਿਹੇ ਬਹੁਤ ਸਾਰੇ ਕਾਮੇਡੀਅਨ ਹਨ, ਜਿਨਾਂ ਵੱਲੋਂ ਆਪਣੀ ਕਾਮੇਡੀ ਦੇ ਨਾਲ ਲੋਕਾਂ ਨੂੰ ਹਸਾਇਆ ਜਾਂਦਾ ਹੈ। ਇਸੇ ਵਿਚਾਲੇ ਮਸ਼ਹੂਰ ਕਾਮੇਡੀਅਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਮਸ਼ਹੂਰ ਕਾਮੇਡੀਅਨ ਦੀ ਅਚਾਨਕ ਮੌਤ ਹੋ ਗਈ l ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਦੱਸਦਿਆ ਕਿ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਨਾਲ ਇੱਕ ਜੁੜੀ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਉਹ 32 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਸਦਾ ਸਦਾ ਦੇ ਲਈ ਅਲਵਿਦਾ ਕਹਿ ਗਏ ਹਨ । ਇਸ ਮਸ਼ਹੂਰ ਕਾਮੇਡੀਅਨ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ‘ਚ ਹਨ। ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਕਾਮੇਡੀਅਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ l

ਜ਼ਿਕਰਯੋਗ ਹੈ ਕਿ ਨੀਲ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਮੈਨੇਜਰ ਗ੍ਰੇਗ ਵਾਈਜ਼ ਨੇ ਦਿੱਤੀ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਨੀਲ ਨੰਦਾ, ਜੋ ਕਿ 11 ਸਾਲ ਤੱਕ ਮੇਰੇ ਗਾਹਕ ਸਨ, ਦਾ ਦੇਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਨੀਲ ਭਾਰਤੀ ਮੂਲ ਦਾ ਸੀ ਅਤੇ ਲਾਸ ਏਂਜਲਸ ਵਿੱਚ ਰਹਿੰਦਾ ਸੀ।

ਉਹਨਾਂ ਨੂੰ ਬਚਪਨ ਤੋਂ ਹੀ ਕਾਮੇਡੀ ਕਰਨ ਦਾ ਬਹੁਤ ਜਿਆਦਾ ਸ਼ੌਂਕ ਸੀ ਜਿਸ ਕਾਰਨ ਉਹਨਾਂ ਵੱਲੋਂ ਇਹ ਲਾਈਨ ਚੁਣੀ ਗਈ ਤੇ ਇਸ ਲਾਈਨ ਵਿੱਚ ਉਹਨਾਂ ਨੇ ਇੰਨੀ ਪ੍ਰਸਿੱਧੀ ਹਾਸਿਲ ਕੀਤੀ ਕਿ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ l ਅੱਜ ਇਸ ਹਸਾਉਣ ਵਾਲੀ ਹਸਤੀ ਦੇ ਜਾਣ ਦੇ ਨਾਲ ਉਨਾਂ ਦੇ ਫੈਨਸ ਰੋਂਦੇ ਹੋਏ ਨਜ਼ਰ ਆਉਂਦੇ ਪਏ ਹਨ ਤੇ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।