BREAKING NEWS
Search

ਮਸ਼ਹੂਰ ਅਦਾਕਾਰ ਦੀ 35 ਸਾਲ ਦੀ ਉਮਰ ਚ ਹੋਈ ਅਚਾਨਕ ਮੌਤ, ਇੰਡਸਟਰੀ ਚ ਪਿਆ ਸੋਗ

ਆਈ ਤਾਜਾ ਵੱਡੀ ਖਬਰ 

ਕਲਾਕਾਰ ਅੰਦਰ ਲੋਕਾ ਦਾ ਮਨੋਰੰਜਨ ਕਰਨ ਦੇ ਨਾਲ ਨਾਲ, ਦਰਸ਼ਕਾਂ ਦਾ ਦਿਲ ਨੂੰ ਜਿੱਤਣ ਦੀ ਤਾਕਤ ਹੁੰਦੀ ਹੈ l ਜਿਸ ਕਾਰਨ ਲੋਕ ਉਸ ਕਲਾਕਾਰ ਨੂੰ ਉਸ ਦੀ ਕਲਾਕਾਰੀ ਦੇ ਨਾਲ ਨਾਲ ਉਸਦੇ ਵੱਖੋ ਵੱਖਰੇ ਨਿਭਾਏ ਗਏ ਕਿਰਦਾਰਾਂ ਦੇ ਜਰੀਏ ਯਾਦ ਕਰਦੇ ਰਹਿੰਦੇ ਹਨ l ਪਰ ਜਦੋਂ ਇਹ ਕਲਾਕਾਰ ਉਨਾਂ ਦੇ ਪ੍ਰਸ਼ੰਸਕਾ ਤੋਂ ਦੂਰ ਹੋ ਜਾਂਦੇ ਹਨ ਤਾਂ ਪ੍ਰਸ਼ਾਸਕਾਂ ਦੇ ਲਈ ਉਨਾਂ ਤੇ ਜਾਣ ਦਾ ਦੁੱਖ ਸਹਿਣਾ ਕਾਫੀ ਔਖਾ ਹੋ ਜਾਂਦਾ ਹੈ l ਹੁਣ ਇੱਕ ਅਜੁਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ 35 ਸਾਲਾਂ ਦੀ ਉਮਰ ਵਿੱਚ ਇੱਕ ਅਦਾਕਾਰ ਦੀ ਅਚਾਨਕ ਮੌਤ ਹੋ ਗਈ ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈl

ਦੱਸਦਈਏ ਕਿ ‘My Sister’s Keeper’ ਵਰਗੀਆਂ ਸੁਪਰ ਡੁਪਰ ਹਿੱਟ ਫਿਲਮਾਂ ਦੇ ਵਿੱਚ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰੀ ਦਾ ਸਬੂਤ ਦੇਣ ਵਾਲੇ ਸਾਬਕਾ ਬਾਲ ਅਦਾਕਾਰ ਇਵਾਨ ਐਲੀਗਸਨ ਦੇ ਮੌਤ ਸਬੰਧੀ ਸਮਾਚਾਰ ਪ੍ਰਾਪਤ ਹੋਏ ਹਨ l 35 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਮੌਤ ਦੀ ਖਬਰ ਉਹਨਾਂ ਦੇ ਪ੍ਰਸ਼ੰਸਕਾ ਤੱਕ ਪਹੁੰਚਣ ਤੋਂ ਬਾਅਦ ਪ੍ਰਸ਼ੰਸਕਾ ਵੱਲੋਂ ਇਸ ਮੰਦਭਾਗੀ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l

ਦੂਜੇ ਪਾਸੇ ਦੱਸ ਦਈਏ ਕਿ ਇਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਉਹ ਨਸ਼ੇ ਦਾ ਆਦੀ ਹੋ ਚੁੱਕਿਆ ਸੀ ਤੇ ਉਹ ਨਸ਼ੇ ਦੀ ਲਤ ਨਾਲ ਜੂਝ ਰਿਹਾ ਸੀ। ਉੱਥੇ ਹੀ ਇਸ ਘਟਨਾ ਸਬੰਧੀ ਪਤਾ ਚੱਲਿਆ ਹੈ ਕਿ ਉਹ ਕੈਲੀਫੋਰਨੀਆ ਫੋਂਟਾਨਾ ‘ਚ ਮ੍ਰਿਤਕ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਇਹ ਵਿਸ਼ਾ ਜਾਂਚ ਦਾ ਵਿਸ਼ਾ ਬਣ ਚੁੱਕਿਆ ਹੈ ਕਿ ਆਖਰ ਇਸ ਅਦਾਕਾਰ ਸੀ ਮੌਤ ਕਿਵੇਂ ਹੋਈ ਹੈ ।

ਜ਼ਿਕਰਯੋਗ ਹੈ ਕਿ ਈਵਾਨ ਐਲਿੰਗਸਨ ਆਪਣੇ ਤਿੰਨ ਭਰਾਵਾਂ ਨਾਲ ਕਾਉਂਟੀ ਵਿੱਚ ਸਥਿਤ ਇੱਕ ਮਿਉਂਸਪਲ ਇਲਾਕਾ ਵਿੱਚ ਵੱਡਾ ਹੋਇਆ। ਉਹ ਬਹੁਤ ਸਪੋਰਟੀ, ਸਰਫਿੰਗ, ਸਨੋਬੋਰਡਿੰਗ ਅਤੇ ਸਕੇਟਬੋਰਡਿੰਗ ਸੀ। ਜਿਸ ਤੋਂ ਬਾਅਦ ਉਨਾਂ ਵੱਲੋਂ ਆਪਣੀ ਅਦਾਕਾਰੀ ਦਾ ਜਾਦੂ ਸਭ ਤੇ ਬਿਖੇਰਿਆ ਗਿਆ ਤੇ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਪਸੰਦ ਕੀਤਾ ਗਿਆ l ਪਰ ਇਸੇ ਵਿਚਾਲੇ ਉਹਨਾਂ ਦੇ ਦੇਹਾਂਤ ਦੀ ਖਬਰ ਨਹੀਂ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ