ਮਸ਼ਹੂਰ ਅਦਾਕਾਰਾ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਹੋਈ ਪੀੜਤ , ਸੋਸ਼ਲ ਮੀਡੀਆ ਤੇ ਤਸਵੀਰ ਸ਼ੇਅਰ ਕਰ ਬਿਆਨਿਆ ਦਰਦ

5674

ਆਈ ਤਾਜਾ ਵੱਡੀ ਖਬਰ

ਲੋਕਾਂ ਦੇ ਖਾਣ ਪੀਣ ਦੀਆਂ ਆਦਤਾਂ ਕੁਝ ਇਸ ਕਦਰ ਬਦਲ ਚੁੱਕੀਆਂ ਹਨ ਕਿ ਲੋਕ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਨ੍ਹਾਂ ਵੱਖ-ਵੱਖ ਬਿਮਾਰੀਆਂ ਦੇ ਵਿੱਚ ਸ਼ੂਗਰ, ਕੈਂਸਰ, ਥਾਇਰਾਇਡ, ਗਠੀਆ, ਅਨਮੀਆ ਵਰਗੀਆਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਸਰੀਰ ਨੂੰ ਜਕੜ ਜਾਂਦੀਆਂ ਹਨ l ਜਦੋਂ ਅਜਿਹੀਆਂ ਬਿਮਾਰੀਆਂ ਸਰੀਰ ਨੂੰ ਲੱਗਦੀਆਂ ਹਨ ਤਾਂ ਹੌਲੀ ਹੌਲੀ ਇਹ ਘੁੰਨ ਵਾਂਗ ਮਨੁੱਖ ਦੇ ਸਰੀਰ ਨੂੰ ਖਾ ਲੈਂਦੀਆਂ ਹਨ l ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕੈਂਸਰ ਦੀ ਬਿਮਾਰੀ ਦੀ ਤਾਂ, ਕੈਂਸਰ ਦੀ ਬਿਮਾਰੀ ਦੀ ਲਪੇਟ ਵਿੱਚ ਵੱਡੀ ਗਿਣਤੀ ਚ ਲੋਕ ਆਉਂਦੇ ਪਏ ਹਨ l

ਇਸੇ ਵਿਚਾਲੇ ਹੁਣ ਮਸ਼ਹੂਰ ਆਦਾਕਾਰਾ ਵੀ ਇਸ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੀ ਆ ਤੇ ਸੋਸ਼ਲ ਮੀਡੀਆ ਉੱਪਰ ਉਹਨਾਂ ਵੱਲੋਂ ਤਸਵੀਰਾਂ ਸਾਂਝੀਆਂ ਕਰਕੇ ਆਪਣਾ ਦਰਦ ਬਿਆਨ ਕੀਤਾ ਗਿਆ ਹੈ। ਦੱਸਦਿਆ ਕਿ ਛੋਟੇ ਪਰਦੇ ਦੇ ਸੀਰੀਅਲ ‘ਭਾਭੀ’ ਫੇਮ ਅਦਾਕਾਰਾ ਡੌਲੀ ਸੋਹੀ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ, ਜਿਸ ਨੇ ਉਨ੍ਹਾਂ ਦੇ ਫੈਨਜ਼ ਦੀ ਚਿੰਤਾ ਨੂੰ ਵਧਾ ਦਿੱਤਾ, ਕਿਉਂਕਿ ਡੌਲੀ ਸੋਹੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਹ ਸਰਵਾਈਕਲ ਕੈਂਸਰ ਤੋਂ ਪੀੜਤ ਹੈ।

ਜਿਸ ਸਬੰਧੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਭਾਵੁਕ ਪੋਸਟ ਪਾਈ ਗਈ ਤੇ ਉਹਨਾਂ ਵੱਲੋਂ ਇਸ ਦੌਰਾਨ ਲਿਖਿਆ ਗਿਆ ”ਪਿਆਰ ਤੇ ਦੁਆਵਾਂ ਭੇਜਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਜ਼ਿੰਦਗੀ ਹਾਲ ਹੀ ‘ਚ ਇੱਕ ਰੋਲਰ ਕੋਸਟਰ ਰਹੀ ਹੈ, ਪਰ ਜੇ ਤੁਹਾਡੇ ‘ਚ ਇਸ ਨਾਲ ਲੜਨ ਦੀ ਤਾਕਤ ਹੈ ਤਾਂ ਤੁਹਾਡੀ ਯਾਤਰਾ ਆਸਾਨ ਹੋ ਜਾਵੇਗੀ।

ਇਸ ਤੋਂ ਇਲਾਵਾ ਡੌਲੀ ਸੋਹੀ ਨੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ , ਜਿਸ ‘ਚ ਉਹ ਗੰਜੀ ਨਜ਼ਰ ਆ ਰਹੀ ਹੈ। ਇਸ ਪੋਸਟ ਦੇ ਸੋਸ਼ਲ ਮੀਡੀਆ ਉੱਪਰ ਸਾਂਝਾ ਕਰਨ ਤੋਂ ਬਾਅਦ ਲੋਕ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ, ਉਹਨਾਂ ਦੇ ਫੈਨਸ ਵੱਲੋਂ ਕਾਮਨਾ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਠੀਕ ਹੋ ਜਾਣ l