BREAKING NEWS
Search

ਮਸ਼ਹੂਰ ਬੋਲੀਵੁਡ ਐਕਟਰ ਧਰਮਿੰਦਰ ਦੇ ਘਰੇ ਆਈ ਇਹ ਖੁਸ਼ੀ ਲੋਕ ਦੇ ਰਹੇ ਵਧਾਈਆਂ

ਬੋਲੀਵੁਡ ਐਕਟਰ ਧਰਮਿੰਦਰ ਦੇ ਘਰੇ ਆਈ ਇਹ ਖੁਸ਼ੀ

ਇਸ ਸਮੇਂ ਪੂਰੇ ਸੰਸਾਰ ਦੇ ਵਿੱਚ ਦੁੱਖਾਂ ਦੇ ਗਹਿਰੇ ਬੱਦਲ ਛਾਏ ਹੋਏ ਹਨ। ਇਨ੍ਹਾਂ ਬੱਦਲਾਂ ਦੇ ਛੱਟਣ ਦੀਆਂ ਉਮੀਦਾਂ ਬਹੁਤ ਘੱਟ ਹਨ। ਇਸ ਸਮੇਂ ਜਦੋਂ ਵੀ ਅਸੀਂ ਅਖ਼ਬਾਰਾਂ ਨੂੰ ਪੜ੍ਹਦੇ ਹਾਂ ਜਾਂ ਟੈਲੀਵਿਜ਼ਨ ਦੇਖਦੇ ਹਾਂ ਤਾਂ ਸਾਨੂੰ ਜ਼ਿਆਦਾਤਰ ਦੁੱਖ ਭਰੀਆਂ ਖ਼ਬਰਾਂ ਹੀ ਨਜ਼ਰ ਆਉਂਦੀਆਂ ਹਨ। ਇਨ੍ਹਾਂ ਖਬਰਾਂ ਨੂੰ ਸੁਣ ਕੇ ਇਨਸਾਨ ਦਾ ਮਨ ਨਿਰਾਸ਼ ਹੋ ਜਾਂਦਾ ਹੈ। ਪਰ ਇਸ ਨਿਰਾਸ਼ਾ ਭਰੇ ਦੁਨੀਆਵੀ ਸਮੇਂ ਦੇ ਵਿੱਚ ਇਕ ਖੁਸ਼ਖਬਰੀ ਬਾਲੀਵੁੱਡ ਦੇ ਹੀ-ਮੈਨ ਦੇ ਘਰ ਆਈ ਹੈ।

ਇਸ ਆਈ ਹੋਈ ਖੁਸ਼ਖਬਰੀ ਨੇ ਪੂਰੇ ਦਿਓਲ ਪਰਿਵਾਰ ਦੇ ਚਿਹਰਿਆਂ ਉਪਰ ਰੌਣਕ ਲੈ ਆਂਦੀ ਹੈ। ਇਸ ਪਰਿਵਾਰ ਦੀ ਮੈਂਬਰ 72 ਸਾਲਾਂ ਹੇਮਾ ਮਾਲਿਨੀ ਇੱਕ ਵਾਰ ਫਿਰ ਤੋਂ ਨਾਨੀ ਬਣ ਗਈ ਹੈ। ਬਾਲੀਵੁੱਡ ਦੀ ਦਿੱਗਜ ਜੋੜੀ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਸਭ ਤੋਂ ਛੋਟੀ ਧੀ ਅਹਾਨਾ ਦਿਓਲ ਇਨ੍ਹਾਂ ਖੁਸ਼ੀਆਂ ਦਾ ਕਾਰਨ ਬਣੀ ਹੈ। ਬੀਤੀ 26 ਨਵੰਬਰ ਨੂੰ ਅਹਾਨਾ ਦਿਓਲ ਨੇ ਦੋ ਲੜਕੀਆਂ ਨੂੰ ਜਨਮ ਦਿੱਤਾ ਹੈ।

ਇਸ ਖੁਸ਼ਖਬਰੀ ਦੇ ਨਾਲ ਧਰਮਿੰਦਰ ਅਤੇ ਹੇਮਾ ਮਾਲਿਨੀ ਇਕ ਵਾਰ ਫਿਰ ਤੋਂ ਨਾਨਾ-ਨਾਨੀ ਬਣ ਗਏ ਹਨ। ਅਹਾਨਾ ਨੇ ਖੁਦ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਇਹ ਖੁਸ਼ਖਬਰੀ ਸਾਂਝੀ ਕੀਤੀ ਜਿੱਥੇ ਉਸ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਪਰ ਇੱਕ ਸਟੋਰੀ ‘ਤੇ ਇੱਕ ਨੋਟ ਲਿਖਿਆ ਅਤੇ ਕਿਹਾ ਕਿ ਸਾਨੂੰ ਇਹ ਕਹਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਾਡੀਆਂ 2 ਬੇਟੀਆਂ ਅਸਿਤਰਾ ਅਤੇ ਆਦਿਆ ਹੋਈਆਂ ਹਨ।

ਦੋਵਾਂ ਦਾ ਜਨਮ 26 ਨਵੰਬਰ ਨੂੰ ਹੋਇਆ ਹੈ। ਮਾਣਯੋਗ ਮਾਪੇ ਅਹਾਨਾ ਅਤੇ ਵੈਭਵ ਵੋਹਰਾ। ਖੁਸ਼ ਕਿਸਮਤ ਭਰਾ ਦਾਰੇਹ ਵੋਹਰਾ। ਅਹਾਨਾ ਤੋਂ ਇਲਾਵਾ ਖੁਦ ਹੇਮਾ ਮਾਲਿਨੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖਬਰ ਸਾਂਝੀ ਕੀਤੀ ਹੈ। ਹੇਮਾ ਮਾਲਿਨੀ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਦੇ ਨਾਲ ਹੇਮਾ ਨੇ ਕੈਪਸ਼ਨ ਵਿੱਚ ਲਿਖਿਆ ਕਿ ਇਹ ਦੱਸ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਛੋਟੀ ਧੀ ਨੇ ਜੁੜਵਾਂ ਧੀਆਂ ਨੂੰ ਜਨਮ ਦਿੱਤਾ ਹੈ। ਮੈਂ ਇਕ ਵਾਰ ਫਿਰ ਤੋਂ ਦੋ ਪਰੀਆਂ ਅਸਿਤਰਾ ਅਤੇ ਅਦਿਆ ਦੀ ਨਾਨੀ ਬਣਕੇ ਬਹੁਤ ਖੁਸ਼ ਹਾਂ।