BREAKING NEWS
Search

ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਦੀ ਘਰਵਾਲੀ ਦੀ ਹੋਈ ਮੌਤ – ਕੱਲ੍ਹ ਨੂੰ ਸੀ ਪੁੱਤ ਦਾ ਵਿਆਹ

ਆਈ ਤਾਜ਼ਾ ਵੱਡੀ ਖਬਰ 

ਇਨ੍ਹਾਂ ਦਿਨਾਂ ਵਿਚ ਜਿਥੇ ਤਿਉਹਾਰਾਂ ਦੇ ਸੀਜ਼ਨ ਦੇ ਨਾਲ-ਨਾਲ ਲੋਕਾਂ ਵੱਲੋਂ ਵਿਆਹਾਂ ਦੇ ਸਮਾਗਮ ਵੀ ਕੀਤੇ ਜਾ ਰਹੇ ਹਨ। ਉਥੇ ਹੀ ਵਿਆਹ ਨਾਲ ਜੁੜੀਆਂ ਹੋਈਆਂ ਕਈ ਅਜਿਹੀਆਂ ਦੁਖਦਾਈ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਅਚਾਨਕ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਕਈ ਵਿਆਹਾਂ ਵਿੱਚ ਖੁਸ਼ੀਆਂ ਦੇ ਮਾਹੌਲ ਨੂੰ ਗਮਗੀਨ ਕਰ ਦਿੰਦੀਆਂ ਹਨ। ਹੁਣ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਦੀ ਘਰਵਾਲੀ ਦੀ ਹੋਈ ਮੌਤ,ਕੱਲ੍ਹ ਨੂੰ ਸੀ ਪੁੱਤ ਦਾ ਵਿਆਹ , ਜਿਸ ਬਾਰੇ ਦੁਖਦਾਈ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਹੈ ਜਦੋਂ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ। ਨਛੱਤਰ ਗਿੱਲ ਦੇ ਬੇਟੇ ਦਾ ਜਿੱਥੇ 17 ਨਵੰਬਰ ਨੂੰ ਵਿਆਹ ਰੱਖਿਆ ਹੋਇਆ ਸੀ। ਉਥੇ ਹੀ 14 ਨਵੰਬਰ ਨੂੰ ਦੋ ਦਿਨ ਪਹਿਲਾਂ ਉਨ੍ਹਾਂ ਵੱਲੋਂ ਆਪਣੀ ਬੇਟੀ ਦਾ ਵਿਆਹ ਵੀ ਕੀਤਾ ਗਿਆ ਸੀ। ਖੁਸ਼ੀਆਂ ਦਾ ਇਹ ਮੌਕਾ ਉਸ ਸਮੇਂ ਅਚਾਨਕ ਸੀ ਗ਼ਮ ਵਿਚ ਤਬਦੀਲ ਹੋ ਗਿਆ ਜਦੋਂ ਉਨ੍ਹਾਂ ਦੀ ਪਤਨੀ ਦਾ ਅੱਜ ਦਿਹਾਂਤ ਹੋ ਗਿਆ। ਜਿਸ ਕਾਰਨ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ।

ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਵਿੰਦਰ ਕੌਰ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜਿਥੇ ਦੋ ਦਿਨ ਪਹਿਲਾਂ ਧੀ ਦਾ ਵਿਆਹ ਕੀਤਾ ਅਤੇ ਕੱਲ੍ਹ ਪੁੱਤਰ ਦਾ ਵਿਆਹ ਹੋਣਾ ਸੀ ਇਸ ਦੌਰਾਨ ਹੀ ਪ੍ਰਵਾਰ ਵਿੱਚ ਇਹ ਅਣਹੋਣੀ ਵਾਪਰ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਦਵਿੰਦਰ ਕੌਰ ਦਾ ਅੰਤਿਮ ਸੰਸਕਾਰ ਅੱਜ ਫਗਵਾੜਾ ਵਿਖੇ ਬੰਗਾ ਰੋਡ ਤੇ ਸਥਿਤ ਸ਼ਮਸ਼ਾਨਘਾਟ ਵਿਖੇ ਬਾਅਦ ਦੁਪਹਿਰ 1 ਵਜੇ ਕੀਤਾ ਜਾ ਰਿਹਾ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿੱਥੇ ਵੱਖ ਵੱਖ ਗਾਇਕ ਅਤੇ ਅਦਾਕਾਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਉਥੇ ਹੀ ਇਸ ਦੁੱਖ ਦੀ ਘੜੀ ਵਿੱਚ ਨਾਲ ਹੋਣ ਦਾ ਭਰੋਸਾ ਦਿਵਾਇਆ ਗਿਆ ਹੈ। ਜਿੱਥੇ ਇਹ ਉਨ੍ਹਾਂ ਦੇ ਪਰਿਵਾਰ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਗਿਆ ਹੈ।