ਮਸ਼ਹੂਰ ਪੰਜਾਬੀ ਗਾਇਕ ਅਚਾਨਕ ਸਾਹ ਲੈਣ ਚ ਦਿੱਕਤ ਕਰਕੇ ICU ਚ ਦਾਖਲ,ਹਾਲਾਤ ਗੰਭੀਰ ਹੋ ਰਹੀਆਂ ਦੁਆਵਾਂ

ਤਾਜਾ ਵੱਡੀ ਖਬਰ

ਪੰਜਾਬ ਦੀ ਗਾਇਕੀ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚੀ ਹੋਈ ਹੈ। ਬਹੁਤ ਸਾਰੇ ਪੰਜਾਬੀ ਫਨਕਾਰਾਂ ਨੇ ਆਪਣਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਇਆ ਹੋਇਆ ਹੈ। ਉਨ੍ਹਾਂ ਦੀ ਸੁਰੀਲੀ ਆਵਾਜ਼ ਪ੍ਰਸ਼ੰਸਕਾਂ ਨੂੰ ਆਪਣੇ ਆਪ ਉਨ੍ਹਾਂ ਵੱਲ ਆਕਰਸ਼ਿਤ ਕਰ ਦਿੰਦੀ ਹੈ। ਇੱਕ ਅਜਿਹਾ ਰਿਸ਼ਤਾ ਨਾਤਾ ਉਹਨਾਂ ਦੇ ਨਾਲ ਬਣ ਜਾਂਦਾ ਹੈ ਜਿਸ ਨੂੰ ਚਾਹ ਕੇ ਵੀ ਉਹ ਗਾਇਕ ਨਹੀਂ ਤੋੜ ਸਕਦਾ। ਪਰ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਜਿਸ ਵਿੱਚ ਪ੍ਰਸ਼ੰਸਕਾਂ ਦੀਆਂ ਦੁਆਵਾਂ ਹੀ ਕੰਮ ਆਉਂਦੀਆਂ ਹਨ।

ਪੰਜਾਬ ਦੇ ਸੰਗੀਤ ਜਗਤ ਤੋਂ ਇਸ ਵੇਲੇ ਇੱਕ ਬੜੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਆਪਣੇ ਸੰਗੀਤ ਅਤੇ ਗਾਇਕੀ ਜ਼ਰੀਏ ਲੱਖਾਂ ਕਰੋੜਾਂ ਪ੍ਰਸ਼ੰਸਕ ਬਣਾਉਣ ਵਾਲੇ ਪ੍ਰਸਿੱਧ ਸੂਫ਼ੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਨੂੰ ਬੀਮਾਰੀ ਦੇ ਚਲਦਿਆਂ ਹਸਪਤਾਲ ਵਿੱਚ ਦਾਖ਼ਿਲ ਕਰਵਾਉਣਾ ਪਿਆ। ਜਿੱਥੇ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉਪਰ ਰੱਖਿਆ ਗਿਆ ਹੈ।

ਸ਼ੌਕਤ ਅਲੀ ਮਤੋਈ ਜੀ ਦੀ ਖ਼ਰਾਬ ਤਬੀਅਤ ਦੀ ਜਾਣਕਾਰੀ ਪੰਜਾਬੀ ਗਾਇਕ ਸਰਦਾਰ ਅਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ। ਸ਼ੌਕਤ ਅਲੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕੁੱਝ ਖਬਰਾਂ ਮੁਤਾਬਕ ਉਹ ਦਿਲ ਅਤੇ ਗੁਰਦਿਆਂ ਨਾਲ ਸਬੰਧਤ ਬੀਮਾਰੀ ਦੇ ਸ਼ਿਕਾਰ ਸਨ ਜਿਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ। ਪਰ ਬੀਤੇ ਦਿਨੀਂ ਉਨ੍ਹਾਂ ਨੂੰ ਡੇਂਗੂ ਦੀ ਸ਼ਿਕਾਇਤ ਹੋਣ ਕਾਰਨ ਸਰੀਰ ਵਿੱਚ ਖੂਨ ਦੇ ਸੈੱਲਾਂ ਦੀ ਕਮੀ ਆ ਗਈ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਇਸ ਖ਼ਬਰ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਉਪਰ ਅਸਰ ਪਿਆ ਹੈ। ਨਿਰਾਸ਼ ਪ੍ਰਸ਼ੰਸਕ ਸ਼ੌਕਤ ਅਲੀ ਮਤੋਈ ਜੀ ਦੀ ਜਲਦ ਤੰਦਰੁਸਤੀ ਵਾਸਤੇ ਅਰਦਾਸਾਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸੂਫੀ ਗਾਇਕ ਸ਼ੌਕਤ ਅਲੀ ਮਤੋਈ ਨੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗਾਇਕੀ ਦੀ ਸੇਵਾ ਕੀਤੀ ਹੈ। ਜਿਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਗੀਤ, ਕੱਵਾਲੀਆਂ ਅਤੇ ਸੂਫੀ ਗੀਤ ਗਾਏ ਹਨ। ਪਲੇਅ ਬੈਕ ਸਿੰਗਰ ਦੇ ਤੌਰ ‘ਤੇ ਸ਼ੌਕਤ ਅਲੀ ਨੇ ਪੰਜਾਬੀ ਫ਼ਿਲਮ “ਸ਼ਰੀਕ” ਵਿੱਚ “ਮੈਨੂੰ ਇਸ਼ਕ ਲੱਗਾ ਮੇਰੇ ਮਾਹੀ ਦਾ” ਗੀਤ ਗਾਇਆ ਸੀ। ਜਿਸ ਨੂੰ ਸਾਰੇ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।