ਆਈ ਤਾਜ਼ਾ ਵੱਡੀ ਖਬਰ
 
ਵਖ ਵਖ ਖੇਤਰਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਵੱਖ-ਵੱਖ ਖੇਤਰਾਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਤੇ ਅਜਿਹੀਆਂ ਸਖਸੀਅਤਾਂ ਵੱਲੋਂ ਇਸ ਮੁਕਾਮ ਤੱਕ ਪਹੁੰਚਣ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਗਈ। ਉਹਨਾਂ ਦੀ ਸਾਲਾਂ ਬੱਧੀ ਮਿਹਨਤ ਦੇ ਸਦਕਾ ਹੀ ਉਹਨਾਂ ਨੂੰ ਇਹ ਇੱਕ ਵੱਖਰੀ ਪਹਿਚਾਣ ਮਿਲੀ ਹੈ ਅਤੇ ਉਨ੍ਹਾਂ ਦੀ ਇਸ ਮਿਹਨਤ ਨੂੰ ਦੇਖਦੇ ਹੋਏ ਹੀ ਹੋਰ ਬਹੁਤ ਸਾਰੇ ਨੌਜਵਾਨਾਂ ਵੱਲੋਂ ਵੀ ਅਜਿਹੀ ਮਿਹਨਤ ਕਰਨ ਦਾ ਸੁਪਨਾ ਵੇਖਿਆ ਜਾਂਦਾ ਹੈ।

ਅਜਿਹੀਆਂ ਹਸਤੀਆਂ ਜਿੱਥੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਵੀ ਬਣ ਜਾਂਦੀਆਂ ਹਨ ਉਥੇ ਹੀ ਅਜਿਹੀਆਂ ਹਸਤੀਆਂ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿੱਚ ਵੀ ਬਣ ਜਾਂਦੀਆਂ ਹਨ। ਜਿਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਮਸ਼ਹੂਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ। ਕ੍ਰਿਕਟ ਦੀ ਦੁਨੀਆਂ ਵਿੱਚ ਆਪਣੇ ਇਕ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਦੇਸ਼ ਦੇ ਮਸ਼ਹੂਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਜਿਥੇ ਕ੍ਰਿਕਟ ਦੀ ਦੁਨੀਆ ਦੇ ਵਿੱਚ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਉਣ ਵਾਲੇ ਵਜੋ ਜਾਣੇ ਜਾਂਦੇ ਹਨ।

ਉਥੇ ਹੀ ਉਨ੍ਹਾਂ ਵੱਲੋਂ ਕ੍ਰਿਕਟ ਤੋਂ ਬਾਅਦ ਹੁਣ ਫਿਲਮੀ ਦੁਨੀਆਂ ਵਿੱਚ ਤਹਿਲਕਾ ਮਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿੱਥੇ ਉਹ ਹੁਣ ਤਾਮਿਲ ਫਿਲਮ ਇੰਡਸਟਰੀ ਵਿਚ ਡੈਬਿਊ ਕਰਨ ਜਾ ਰਹੇ ਹਨ ਅਤੇ ਜਿੱਥੇ ਆਉਣ ਵਾਲੀ ਫਿਲਮ ਦੇ ਵਿਚ ਬਤੌਰ ਅਦਾਕਾਰ ਨਜ਼ਰ ਆਉਣਗੇ।

ਦੱਸ ਦਈਏ ਕਿ ਮਾਹੀ ਪ੍ਰੋਡਕਸ਼ਨ ਦੇ ਬੈਨਰ ਹੇਠ ਧੋਨੀ ਇੰਟਰਟੇਨਮੈਂਟ ਦਾ ਨਿਰਮਾਣ ਕੀਤਾ ਗਿਆ ਹੈ। ਇਸ ਫਿਲਮ ਦਾ ਟਾਇਟਲ ਅਜੇ ਤੱਕ ਤੈਅ ਨਹੀਂ ਕੀਤਾ ਗਿਆ ਹੈ ਪਰ ਧੋਨੀ ਦੇ ਇਸ ਫਿਲਮ ਦੇ ਵਿਚ ਸ਼ਾਮਲ ਹੋਣ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਇਹ ਵੀ ਖਬਰ ਸਾਹਮਣੇ ਆਈ ਹੈ ਕਿ ਨਿਰਦੇਸ਼ਕ ਲੋਕੇਸ਼ ਕਾਨਾਗਰਾਜ਼ ਮਹਿੰਦਰ ਸਿੰਘ ਧੋਨੀ ਨੂੰ ਆਪਣੀ ਮੋਸਟ ਅਵੇਟਿਡ ਫਿਲਮ ਵਾਸਤੇ ਅਪਰੋਚ ਵੀ ਕਰ ਰਹੇ ਹਨ।


                                       
                            
                                                                   
                                    Previous Postਕਿਸਾਨ ਦੇ ਖਾਤੇ ਚ 94 ਲੱਖ ਦੀ ਥਾਂ ਪਾ ਦਿੱਤੇ 9.44 ਕਰੋੜ, ਸਰਕਾਰੀ ਵਿਭਾਗ ਦਾ ਹੋਸ਼ ਉਡਾਉ ਕਾਰਾ
                                                                
                                
                                                                    
                                    Next Postਪੰਜਾਬ: ਅੱਧੀ ਰਾਤ ਨੂੰ ਪਿੰਡ ਚ ਹੋਇਆ ਅਜਿਹਾ ਵੱਡਾ ਕਾਂਡ,  ਤੜਕਸਾਰ ਉੱਡੇ ਸਭ ਦੇ ਹੋਸ਼
                                                                
                            
               
                            
                                                                            
                                                                                                                                            
                                    
                                    
                                    



