ਮਸ਼ਹੂਰ ਕਲਾਕਾਰ ਦੀ ਚੜਦੀ ਉਮਰੇ 21 ਸਾਲਾਂ ਚ ਹੋਈ ਅਚਾਨਕ ਮੌਤ, ਆਖਰੀ ਪੋਸਟ ਚ ਦੁਨੀਆ ਨੂੰ ਦੇ ਗਈ ਵੱਡਾ ਸੁਨੇਹਾ

ਆਈ ਤਾਜਾ ਵੱਡੀ ਖਬਰ 

ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿਥੇ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾਮਿਲਦਾ ਹੈ। ਜਿਸ ਦੇ ਜ਼ਰੀਏ ਲੋਕਾਂ ਵੱਲੋਂ ਆਪਣੇ ਸ਼ੌਂਕ ਨੂੰ ਪੂਰਾ ਕੀਤਾ ਜਾਂਦਾ ਹੈ ਅਤੇ ਆਪਣਾ ਟੈਲੇਂਟ ਵੀ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਕਾਮਯਾਬੀ ਹਾਸਲ ਕੀਤੀ ਗਈ ਹੈ ਉਥੇ ਉਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਕਰੋਨਾ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਉੱਪਰ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਅਦਾਕਾਰੀ ਦਿਖਾਉਣੀ ਸ਼ੁਰੂ ਕੀਤੀ ਗਈ। ਉਥੇ ਹੀ ਵੱਖ ਵੱਖ ਐਪਸ ਦੀ ਵਰਤੋਂ ਵੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ।

ਹੁਣ ਇਸ ਮਸ਼ਹੂਰ ਕਲਾਕਾਰ ਦੀ ਚੜ੍ਹਦੀ ਉਮਰੇ 21 ਸਾਲ ਦੇ ਵਿੱਚ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਵੱਲੋਂ ਆਖਰੀ ਪੋਸਟ ਵਿੱਚ ਹੀ ਇੱਕ ਵੱਡਾ ਸੁਨੇਹਾ ਦਿਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ 21 ਸਾਲਾ ਦੀ ਨੌਜਵਾਨ ਕੁੜੀ ਆਤਮ ਵਿਸ਼ਵਾਸ ਵਾਲੇ ਸੰਦੇਸ਼ ਵਾਸਤੇ ਜਾਣੀ ਜਾਂਦੀ ਸੀ। ਇੰਡੋ ਕਨੇਡੀਅਨ ਟਿਕਟੋਕਰ ਮੇਘਾ ਠਾਕੁਰ ਜਿੱਥੇ ਭਾਰਤ ਵਿਚ ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਸੀ। ਇਸਦੇ ਟਿਕ ਟੋਕ ਉਪਰ 93,000 ਫੋਲੋਅਰਜ਼ ਸਨ। ਇਸ ਲੜਕੀ ਵੱਲੋਂ ਜਿੱਥੇ ਬਾਡੀ ਪਾਜ਼ੇਟੀਵਿਟੀ ਅਤੇ ਆਤਮ-ਵਿਸ਼ਵਾਸ ਦੇ ਸੰਦੇਸ਼ ਸਾਂਝੇ ਕੀਤੇ ਜਾਂਦੇ ਸਨ।

ਉਥੇ ਹੀ ਇਸ ਦੇ ਮਾਪਿਆ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਦੀ ਧੀ ਦਾ 24 ਨਵੰਬਰ 2022 ਨੂੰ ਪਿਛਲੇ ਹਫਤੇ ਅਚਾਨਕ ਦਿਹਾਂਤ ਹੋ ਗਿਆ। ਉੱਥੇ ਹੀ ਉਹਨਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿੱਥੇ ਉਸ ਦੇ ਪ੍ਰਸੰਸਕਾਂ ਵੱਲੋਂ ਉਸ ਨੂੰ ਬੇਹੱਦ ਪਿਆਰ ਕੀਤਾ ਜਾਂਦਾ ਸੀ ਉਥੇ ਹੀ ਮਾਪਿਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਸ ਵੱਲੋਂ 18 ਨਵੰਬਰ ਨੂੰ ਇੱਕ ਪੋਸਟ ਸਾਂਝੀ ਕੀਤੀ ਗਈ ਸੀ। ਜਿਸ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ

ਜੋ ਕਿ ਉਸ ਦੀ ਆਖ਼ਰੀ ਪੋਸਟ ਸੀ। ਮਾਪਿਆਂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਧੀ ਆਤਮ-ਵਿਸ਼ਵਾਸੀ ਲੜਕੀ ਸੀ ਉਥੇ ਹੀ ਉਹ ਸੁੰਦਰ ਅਤੇ ਲੋਕਾਂ ਨੂੰ ਪਿਆਰ ਸਤਿਕਾਰ ਦੇਣ ਵਾਲੀ ਸੀ। ਇਸ ਲੜਕੀ ਦੀ ਯਾਦ ਵਿਚ ਮੰਗਲਵਾਰ ਨੂੰ ਇਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ।