BREAKING NEWS
Search

ਮਸ਼ਹੂਰ ਐਕਟਰ ਰਾਜਪਾਲ ਯਾਦਵ ਫਸਿਆ ਇਸ ਨਵੀਂ ਮੁਸੀਬਤ ਚ, ਥਾਣੇ ਪਹੁੰਚਿਆ ਮਾਮਲਾ

ਆਈ ਤਾਜਾ ਵੱਡੀ ਖਬਰ  

ਬਹੁਤ ਸਾਰੇ ਅਦਾਕਾਰ ਆਪਣੀ ਵੱਖੋ-ਵੱਖਰੀ ਤਰੀਕੇ ਦੀ ਅਦਾਕਾਰੀ ਦੇ ਨਾਲ ਲੋਕਾਂ ਦਾ ਦਿਲ ਜਿਤਦੇ ਹਨ । ਹੁਣ ਤਕ ਬਹੁਤ ਸਾਰੇ ਅਦਾਕਾਰਾ ਨੇ ਲੋਕਾਂ ਦੇ ਦਿਲਾਂ ‘ਚ ਅਲਗ ਥਾਂ ਬਣਾ ਲਈ ਹੈ । ਉਥੇ ਹੀ ਗੱਲ ਕੀਤੀ ਜਾਵੇ ਬਾਲੀਵੁੱਡ ਐਕਟਰ ਰਾਜਪਾਲ ਯਾਦਵ ਦੀ ਤਾਂ ਇਨ੍ਹਾਂ ਦਿਨੀਂ ਉੱਤਰ ਪ੍ਰਦੇਸ਼ ਦੇ ਪ੍ਰਯਾਗ ਰਾਜ ਵਿੱਚ ਆਉਣ ਵਾਲੀ ਵੈਬ ਸਰੀਜ ਦੀ ਸ਼ੁਟਿਗ ਕਰ ਰਹੇ ਹਨ । ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਇਕ ਅਜਿਹਾ ਹਾਦਸਾ ਵਾਪਰ ਗਿਆ ਜਿਹੜਾ ਕਾਫੀ ਸੁਰਖੀਆਂ ਬਟੌਰ ਰਿਹਾ ਹੈ| ਦਰਾਅਸਲ ਉਨ੍ਹਾਂ ਉੱਪਰ ਇੱਕ ਵਿਦਿਆਰਥੀ ਨੂੰ ਕੁੱਟਣ ਅਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲੱਗ ਰਿਹਾ ਹੈ ।

ਜਿਸ ਕਾਰਨ ਉਹਨਾਂ ਦਾ ਕਾਫੀ ਵਿਰੋਧ ਵੀ ਹੋ ਰਿਹਾ ਹੈ। ਫਿਲਮ ਦੀ ਸ਼ੂਟਿੰਗ ਦੋਰਾਨ ਇਹ ਹਾਦਸਾ ਵਾਪਰਿਆ । ਸ਼ੂਟਿੰਗ ਦੌਰਾਨ ਉਹ ਆਪਣਾ ਸਕੂਟਰ ਚਲਾ ਰਹੇ ਸਨ ਤੇ ਸਕੂਟਰ ਖਰਾਬ ਹੋਣ ਕਾਰਨ ਇੱਕ ਬਾਲਾ ਨਾਮ ਦੇ ਵਿਦਿਆਰਥੀ ਨਾਲ ਟਕਰ ਵੱਜ ਗਈ। ਇਸ ਟੱਕਰ ਕਾਰਨ ਵਿਦਿਆਰਥੀ ਕਥਿਤ ਤੌਰ ਤੇ ਜ਼ਖਮੀ ਹੋ ਗਿਆ ।

ਵਿਦਿਆਰਥਣਾਂ ਨੇ ਇਸ ਹਾਦਸੇ ਨੂੰ ਲੈ ਕੇ ਥਾਣੇ ਵਿਚ ਸ਼ਿਕਾਇਤ ਕਰ ਦਿੱਤੀ ਤੇ ਦੋਸ਼ ਹੈ ਕਿ ਜਦੋਂ ਵਿਦਿਆਰਥੀ ਬਾਲਾ ਜੀ ਨੇ ਇਤਰਾਜ਼ ਕੀਤਾ ਤਾਂ ਰਾਜਪਾਲ ਯਾਦਵ ਦੇ ਬੋਡੀ ਗਾਰਡਾ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ|

ਵਿਦਿਆਰਥੀ ਨੇ ਰਾਜਪਾਲ ਯਾਦਵ ਅਤੇ ਉਨ੍ਹਾਂ ਦੇ ਕ੍ਰੂ ਮੈਂਬਰਾਂ ਖਿਲਾਫ ਪੁਲਿਸ ਸਟੇਸ਼ਨ ਦੇ ਵਿਚ ਸ਼ਿਕਾਇਤ ਕਰ ਦਿੱਤੀ ਤੇ ਇਸ ਦੇ ਨਾਲ ਹੀ ਰਾਜਪਾਲ ਯਾਦਵ ਨੇ ਵਿਦਿਆਰਥੀਆਂ ਸਮੇਤ ਕਈ ਲੋਕਾਂ ਦੇ ਸ਼ੁਟਿਗ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ ਹੈ| ਫਿਲਹਾਲ ਜਿਹੜਾ ਵਿਦਿਆਰਥੀ ਵੱਲੋ ਮਾਮਲਾ ਦਰਜ ਕਰਵਾਇਆ ਗਿਆ ਹੈ ਉਸ ਦੇ ਚਲਦੇ ਹੁਣ ਪੁਲਸ ਵੱਲੋਂ ਦੋਹਾਂ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ|