ਮਸ਼ਹੂਰ ਐਕਟਰ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ , ਇੰਡਸਟਰੀ ਚ ਸੋਗ ਦੀ ਲਹਿਰ

ਮਨੋਰੰਜਨ ਇੰਡੱਸਟਰੀ ‘ਚ ਗ਼ਮ ਦਾ ਮਾਹੌਲ ਹੈ। ਕਰਨਾਟਕ ਦੇ ਪ੍ਰਸਿੱਧ ਰੰਗਮੰਚ ਕਲਾ ਕਾਰ ਯਸ਼ਵੰਤ ਸਰਦੇਸ਼ਪਾਂਡੇ ਦਾ 29 ਸਤੰਬਰ ਦੀ ਸਵੇਰ ਹਾਰਟ ਅਟੈਕ ਕਾਰਨ 60 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਲਗਭਗ ਸਵੇਰੇ 10 ਵਜੇ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਜਾਨ ਨਾ ਬਚ ਸਕੀ। ਉਨ੍ਹਾਂ ਦੀ ਮੌਤ ਨਾਲ ਥੀਏਟਰ ਤੇ ਫ਼ਿਲਮੀ ਦੁਨੀਆ ‘ਚ ਸੋਗ ਛਾ ਗਿਆ ਹੈ।

ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਸਾਂਝੀ ਕਰਦੇ ਹੋਏ ਸ਼ੋਕ ਪ੍ਰਗਟਾਇਆ। ਉਨ੍ਹਾਂ ਮੁਤਾਬਕ, ਯਸ਼ਵੰਤ ਨਾ ਸਿਰਫ਼ ਕ੍ਰਾਂਤੀਕਾਰੀ ਨਾਟਕਾਂ ਲਈ ਮਸ਼ਹੂਰ ਸਨ, ਸਗੋਂ ਕਾਬਲ ਨਿਰਦੇਸ਼ਕ ਵੀ ਰਹੇ। ਉਨ੍ਹਾਂ ਦੇ ਨਾਟਕ ‘ਆਲ ਦਿ ਬੈਸਟ’ ਨੂੰ ਵੱਡੀ ਕਾਮਯਾਬੀ ਮਿਲੀ। ਟੈਲੀਵਿਜ਼ਨ ਅਤੇ ਫ਼ਿਲਮਾਂ ਵਿੱਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਖਾਸ ਪਹਿਚਾਣ ਬਣਾਈ, ਖ਼ਾਸ ਕਰਕੇ ਕਾਮੇਡੀ ਨਾਟਕਾਂ ਵਿਚ। ਫ਼ਿਲਮ ‘ਰਾਮਾ ਸ਼ਮਾ ਭਾਮਾ’ ਵਿੱਚ ਉਨ੍ਹਾਂ ਦੀ ਭੂਮਿਕਾ ਦਰਸ਼ਕਾਂ ਨੂੰ ਬੇਹੱਦ ਭਾਈ।