ਮਸ਼ਹੂਰ ਐਕਟਰ ਅਮਿਤਾਬ ਬਚਨ ਨੂੰ ਲੱਗਾ ਵੱਡਾ ਝਟਕਾ ਆਈ ਇਹ ਖਬਰ

ਤਾਜਾ ਵੱਡੀ ਖਬਰ

ਤਾਲਾ ਬੰਦੀ ਦੇ ਦੌਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਪਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਮਨੋਰੰਜਨ ਦਾ ਸਾਧਨ ਮੰਨੇ ਜਾਂਦੇ ਸਿਨੇਮਾ ਘਰ ਵੀ ਸ਼ਾਮਲ ਸਨ। ਸਿਨੇਮਾਂ ਘਰਾਂ ਦੇ ਬੰਦ ਹੋਣ ਕਾਰਨ ਫ਼ਿਲਮਾਂ ਦੇ ਰਿਲੀਜ਼ ਹੋਣ ਉਪਰ ਬਹੁਤ ਅਸਰ ਪਿਆ। ਜਿਸ ਕਾਰਨ ਇਨ੍ਹਾਂ ਦੇ ਬਣਨ ਦੀ ਦਰ ਵੀ ਕਾਫੀ ਹੇਠਾਂ ਡਿੱਗ ਪਈ ਸੀ। ਬੀਤੇ 2 ਮਹੀਨਿਆਂ ਦੌਰਾਨ ਥੋੜ੍ਹੀ ਖੁੱਲ੍ਹ ਮਿਲਣ ‘ਤੇ ਫ਼ਿਲਮਾਂ ਦਾ ਦੁਬਾਰਾ ਬਣਨਾ ਸ਼ੁਰੂ ਹੋਇਆ ਹੈ।

ਜਿਸ ਦੇ ਚੱਲਦੇ ਹੋਏ ਨਾਗਰਾਜ ਮੰਜੁਲੇ ਦੀ ਨਿਰਦੇਸ਼ਨਾ ਹੇਠ ਅਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਬਿਹਤਰੀਨ ਅਦਾਕਾਰੀ ਨਾਲ ਝੁੰਡ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਸੀ ਜੋ ਹੁਣ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਜਿਸ ਦੇ ਰਿਲੀਜ਼ ਹੋਣ ਲਈ ਆਏ ਦਿਨ ਨਵੀਆਂ ਮੁ-ਸ਼-ਕਿ- ਲਾਂ ਦਰਪੇਸ਼ ਆ ਰਹੀਆਂ ਹਨ। ਇਹ ਖ਼ਬਰ ਕੁਝ ਮਹੀਨੇ ਪਹਿਲਾਂ ਆਈ ਸੀ ਜਿੱਥੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਜਿਸ ਦੀ ਅਦਾਲਤ ਵਿੱਚ ਪਟੀਸ਼ਨ ਨੰਦੀ ਚੀਨੀ ਕੁਮਾਰ ਵੱਲੋਂ ਦਾਇਰ ਕੀਤੀ ਗਈ ਸੀ।

ਇਸ ਫ਼ਿਲਮ ਉਪਰ ਤੇਲੰਗਾਨਾ ਹਾਈ ਕੋਰਟ ਵੱਲੋਂ ਕਾਪੀਰਾਈਟ ਨੂੰ ਲੈ ਕੇ ਬੈਨ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਇਸ ਬੈਨ ਨੂੰ ਹਟਾਉਣ ਲਈ ਫ਼ਿਲਮੀ ਧਿਰ ਵੱਲੋਂ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਸੀ। ਜਿੱਥੇ ਸੁਪਰੀਮ ਕੋਰਟ ਨੇ ਵੀ ਇਸ ਫ਼ਿਲਮ ‘ਤੇ ਹਾਈਕੋਰਟ ਵੱਲੋਂ ਲਗਾਏ ਬੈਨ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਨਾਲ ਇਸ ਫ਼ਿਲਮ ਦੀਆਂ ਮੁ-ਸ਼-ਕ- ਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਹਨ।

ਸੁਪਰੀਮ ਕੋਰਟ ਦੇ ਜਸਟਿਸ ਬੋਬਡੇ, ਜਸਟਿਸ ਕੇਐੱਸ ਬੋਪੰਨਾ ਅਤੇ ਜਸਟਿਸ ਵੀ ਰਾਮਾ ਸੁਬਰਾਮਨੀਅਮ ਨੇ ਤੇਲੰਗਾਨਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਆਰਡਰ ਖ਼ਿਲਾਫ਼ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ ਜੱਜ ਨੇ ਨਿਰਦੇਸ਼ ਦਿੱਤਾ ਕੇ ਇਸ ਨੂੰ 6 ਮਹੀਨਿਆਂ ਵਿੱਚ ਖ਼ਤਮ ਕੀਤਾ ਜਾਵੇ। ਜਿਸ ਤੋਂ ਬਾਅਦ ਫ਼ਿਲਮ ਦੇ ਵਕੀਲ ਨੇ ਕਿਹਾ ਕਿ 6 ਮਹੀਨਿਆਂ ਬਾਅਦ ਇਸ ਫ਼ਿਲਮ ਦਾ ਕੋਈ ਮਕਸਦ ਨਹੀਂ ਰਹਿ ਜਾਵੇਗਾ।

ਜਦ ਕਿ ਉਨ੍ਹਾਂ ਵੱਲੋਂ 1.3 ਕਰੋੜ ਰੁਪਏ ਦਾ ਸੈਟਲਮੈਂਟ ਐਗਰੀਮੈਂਟ ਵੀ ਸਾਈਨ ਕਰ ਲਿਆ ਗਿਆ ਹੈ ਪਰ ਉਹ ਨਹੀਂ ਮੰਨ ਰਹੇ, ਕਿਰਪਾ ਕਰਕੇ ਇਸ ਨੂੰ ਮੈਰਿਟ ‘ਤੇ ਲਓ। ਅਦਾਲਤ ਵੱਲੋਂ ਬੈਨ ਹੋ ਚੁੱਕੀ ਹੈ ਇਸ ਫਿਲਮ ਨੂੰ ਆਨਲਾਈਨ ਮਾਧਿਅਮ ਦੇ ਜ਼ਰੀਏ ਐਮਾਜ਼ਾਨ ਉੱਪਰ ਰਿਲੀਜ਼ ਕੀਤਾ ਜਾਣਾ ਸੀ।