BREAKING NEWS
Search

ਮਸ਼ਹੂਰ ਅਦਾਕਾਰਾ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ

ਆਈ ਤਾਜਾ ਵੱਡੀ ਖਬਰ 

ਭਾਰਤ ਦੀ ਫ਼ਿਲਮ ਇੰਡਸਟਰੀ ਨੂੰ ਉਚਾ ਚੁੱਕਣ ਵਿਚ ਕਈ ਕਲਾਕਾਰਾਂ ਦਾ ਅਹਿਮ ਰੋਲ ਰਿਹਾ ਹੈ , ਜਿਹਨਾਂ ਨੇ ਆਪਣੀ ਮੇਹਨਤ ਸਦਕਾ ਦੁਨੀਆ ਭਰ ਦੇ ਵਿਚ ਭਾਰਤ ਫ਼ਿਲਮ ਜਗਤ ਦਾ ਨਾਮ ਉਚਾ ਕਰਕੇ ਚਮਕਾਇਆ । ਇਸੇ ਵਿਚਾਲੇ ਨੂੰ ਮਸ਼ਹੂਰ ਭਾਰਤੀ ਅਦਾਕਾਰਾ ਨਾਲ ਜੁੜੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ , ਮਸ਼ਹੂਰ ਅਦਾਕਾਰਾ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ । ਪ੍ਰਾਪਤ ਜਾਣਕਾਰੀ ਮੁਤਾਬਕ ਅਦਾਕਾਰਾ ਉਰਵਸ਼ੀ ਢੋਲਕੀਆ ਨਾਲ ਇੱਕ ਹਾਦਸਾ ਵਾਪਰ ਗਿਆ , ਕਿਉਕਿ ਇੱਕ ਸਕੂਲ ਬੱਸ ਨੇ ਓਹਨਾ ਦੀ ਕਾਰ ਨੂੰ ਪਿੱਛੋ ਟੱਕਰ ਮਾਰ ਦਿਤੀ , ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਦੱਸਦਿਆਂ ਕਿ ਅਦਾਕਾਰਾ ਉਰਵਸ਼ੀ ਢੋਲਕੀਆ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ।

ਪਰ ਗ਼ਨੀਮਤ ਰਹੀ ਕਿ ਇਸ ਹਾਦਸੇ ‘ਚ ਉਹ ਬਾਲ-ਬਾਲ ਬਚ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਉਰਵਸ਼ੀ ਢੋਲਕੀਆ ਆਪਣੀ ਕਾਰ ‘ਚ ਸ਼ੂਟਿੰਗ ਕਰਨ ਜਾ ਰਹੀ ਸੀ। ਇਸ ਦੌਰਾਨ ਬੱਚਿਆਂ ਦੀ ਇੱਕ ਸਕੂਲੀ ਬੱਸ ਨੇ ਕਸ਼ਮੀਰਾ ਵਿੱਚ ਉਰਵਸ਼ੀ ਢੋਲਕੀਆ ਦੀ ਕਾਰ ਨੂੰ ਟੱਕਰ ਮਾਰ ਦਿੱਤੀ , ਇਹ ਟੱਕਰ ਕਾਫੀ ਭਿਆਨਕ ਸੀ, ਪਰ ਪ੍ਰਮਾਤਮਾ ਦੀ ਕਿਰਪਾ ਸਦਕਾ ਅਦਾਕਾਰਾ ਸਮੇਤ ਸਟਾਫ ਵਾਲ-ਵਾਲ ਬਚ ਗਿਆ।

ਫਿਲਹਾਲ ਉਰਵਸ਼ੀ ਨੇ ਸਕੂਲ ਬੱਸ ਡਰਾਈਵਰ ਖਿਲਾਫ ਥਾਣੇ ‘ਚ ਮਾਮਲਾ ਦਰਜ ਨਹੀਂ ਕਰਵਾਇਆ । ਉਰਵਸ਼ੀ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਹਾਦਸਾ ਸੀ। ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ । ਹਾਲਕੀਆ ਸਟਾਂ ਲੱਗਣ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ।

ਜ਼ਿਕਰਯੋਗ ਹੈ ਕਿ ਉਰਵਸ਼ੀ ਢੋਲਕੀਆ ਟੀਵੀ ਜਗਤ ਦੀ ਦੁਨੀਆ ਚ ਆਪਣੀ ਅਦਾਕਾਰੀ ਸਦਕਾਂ ਆਪਣੀ ਵੱਖਰੀ ਪਹਿਚਾਣ ਬਣਾਈ , ਉਸ ਨੇ ਮੁੱਖ ਕਿਰਦਾਰ ਵਜੋਂ ਨਹੀਂ ਸਗੋਂ ਖਲਨਾਇਕ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਿਆ। ਪਰ ਗ਼ਨੀਮਤ ਰਹੀ ਹੈ ਕਿ ਇਸ ਹਾਦਸੇ ਵਿਚ ਕਿਸੇ ਪ੍ਰਕਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ।