ਆਈ ਤਾਜਾ ਵੱਡੀ ਖਬਰ
ਰਿਐਲਿਟੀ ਸ਼ੋ ਬਿਗ ਬੋਸ ਜਿਸ ਵਿੱਚ ਵੱਖ-ਵੱਖ ਸ਼ਖਸ਼ੀਅਤਾਂ ਦੇ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ । ਆਪਣੀ ਪ੍ਰਤੀਯੋਗਿਤਾ ਤੇ ਆਪਣੀ ਸ਼ਖਸ਼ੀਅਤ ਦੇ ਨਾਲ ਆਪਣੇ ਫੈਨਸ ਦਾ ਦਿਲ ਜਿੱਤਿਆ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਇਸ ਸ਼ੋਅ ਨੂੰ ਵੀ ਕਾਫੀ ਪਸੰਦ ਕਰਦੇ ਹਨ । ਇਸੇ ਵਿਚਾਲੇ ਬਿਗ ਬੋਸ ਓਟੀਟੀ 2 ਵਿਚ ਨਜ਼ਰ ਆਉਣ ਵਾਲੀ ਅਦਾਕਾਰਾਂ ਦੇ ਨਾਲ ਜੁੜੀ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ। ਉਨਾਂ ਦੇ ਘਰ ਮਾਤਮ ਛਾ ਚੁੱਕਿਆ ਹੈ, ਕਿਉਂਕਿ ਉਨਾਂ ਦੇ ਕਰੀਬੀ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਟੀਵੀ ਅਦਾਕਾਰਾ ਤੇ ਬਿੱਗ ਬੌਸ ਓਟੀਟੀ 2 ਫੇਮ ਆਸ਼ਿਕਾ ਭਾਟੀਆ ‘ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ , ਕਿਉਂਕਿ ਉਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸ ਦੇ ਚਲਦੇ ਉਨਾਂ ਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਖੁਦ ਆਸ਼ਿਕਾ ਭਾਟੀਆ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ ਗਈ ਤੇ ਉਹਨਾਂ ਵੱਲੋਂ ਇਸ ਸਬੰਧੀ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਪੋਸਟ ਦੇ ਹੇਠਾਂ ਹੁਣ ਲਗਾਤਾਰ ਉਹਨਾਂ ਦੇ ਫੈਨਸ ਦੇ ਵੱਲੋਂ ਕਮੈਂਟ ਕਰਕੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਸ਼ਿਕਾ ਭਾਟੀ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ‘ਤੇ ਇਕ ਸਟੋਰੀ ਸ਼ੇਅਰ ਕੀਤੀ ਸੀ। ਇਸ ਪੋਸਟ ‘ਚ ਆਸ਼ਿਕਾ ਨੇ ਆਪਣੇ ਪਿਤਾ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਆਸ਼ਿਕਾ ਨੇ ਇਸ ਦੇ ਕੈਪਸ਼ਨ ‘ਚ ਲਿਖਿਆ ਕਿ ਮੈਨੂੰ ਮਾਫ ਕਰਨਾ, ਲਵ ਯੂ ਪਾਪਾ, RIP …..! ਜ਼ਿਕਰਯੋਗ ਹੈ ਕਿ ਆਸ਼ਿਕਾ ਭਾਟੀਆ ਜਿਨਾਂ ਨੇ ਬਹੁਤ ਸਾਰੇ ਟੀਵੀ ਸ਼ੋਜ ਦੇ ਵਿੱਚ ਕੰਮ ਕੀਤਾ ਤੇ ਇਥੋਂ ਤੱਕ ਬਾਲੀਵੁੱਡ ਦੇ ਵਿੱਚ ਵੀ ਸਲਮਾਨ ਖਾਨ ਦੀ ਫਿਲਮ ਦੇ ਵਿੱਚ ਉਹ ਨਜ਼ਰ ਆਈ ਸੀ , ਜਿਸ ਤੋਂ ਬਾਅਦ ਉਨਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਸੀ । ਇਸੇ ਵਿਚਾਲੇ ਇੱਕ ਬੇਹਦ ਹੀ ਬੁਰੀ ਖਬਰ ਉਹਨਾਂ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਕਿ ਉਹਨਾਂ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ। ਜਿਸ ਦੇ ਚਲਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ।
Previous Postਪੰਜਾਬ ਚ ਠੰਡ ਨੂੰ ਦੇਖਦੇ ਹੋਏ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ
Next Postਹੁਣੇ ਹੁਣੇ ਪੰਜਾਬ ਚ ਇਸ ਤਰੀਕ ਲਈ ਕੀਤਾ ਗਿਆ ਛੁੱਟੀ ਦਾ ਐਲਾਨ