ਮਸ਼ਹੂਰ ਅਦਾਕਾਰਾ ਦੀ ਹੋਈ ਅਚਾਨਕ ਮੌਤ , ਗਲਤ ਪਲਾਸਟਿਕ ਸਰਜਰੀ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ

ਅਦਾਕਾਰ ਜਿਹੜਾ ਵੱਖੋ ਵੱਖਰੇ ਕਿਰਦਾਰਾਂ ਦਾ ਰੋਲ ਬਾਖੂਬੀ ਨਿਭਾਉਂਦਾ ਹੈ l ਇੱਕ ਅਦਾਕਾਰ ਪਹਿਲਾਂ ਕਿਰਦਾਰ ਨੂੰ ਜਿਉਂਦਾ ਹੈ ਤੇ ਫਿਰ ਫਿਲਮ ਦੇ ਵਿੱਚ ਇਸ ਕਿਰਦਾਰ ਦੀ ਭੂਮਿਕਾ ਨਿਭਾਉਂਦਾ ਹੈ l ਹੁਣ ਤੱਕ ਵੱਖ-ਵੱਖ ਅਦਾਕਾਰਾ ਦੇ ਵੱਲੋਂ ਇਸ ਖੇਤਰ ਦੇ ਵਿੱਚ ਆਪਣੇ ਟੈਲੇੰਟ ਦੇ ਦਮ ਤੇ ਨਾਮ ਕਮਾਇਆ ਗਿਆ ਹੈ l ਬੀਤੇ ਕੁੱਝ ਸਮੇਂ ਤੋਂ ਇਸ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਮੰਦਭਾਗੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਇਸੇ ਵਿਚਾਲੇ। ਇੱਕ ਹੋਰ ਦਿਲ ਨੂੰ ਝਿੰਝੋੜ ਕੇ ਰੱਖ ਦੇਣ ਵਾਲੀ ਖਬਰ ਮਿਲੀ, ਜਿੱਥੇ ਮਸ਼ਹੂਰ ਅਦਾਕਾਰ ਦੀ ਗਲਤ ਪਲਾਸਟਿਕ ਸਰਜਰੀ ਕਾਰਨ ਮੌਤ ਹੋ ਗਈ। ਦਰਅਸਲ ਅਰਜਨਟੀਨਾ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਸਿਲਵੀਨਾ ਲੂਨਾ ਦੀ ਗ਼ਲਤ ਪਲਾਸਟਿਕ ਸਰਜਰੀ ਕਾਰਨ ਜਾਣ ਚਲੀ ਗਈ । 43 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਇਸ ਮਹਾਨ ਹਸਤੀ ਦੀ ਮੌਤ ਦੀ ਖ਼ਬਰ ਸੁਣ ਕੇ ਅਰਜਨਟੀਨਾ ਫ਼ਿਲਮ ਇੰਡਸਟਰੀ ’ਚ ਸੋਗ ਦਾ ਮਾਹੌਲ ਹੈ।

ਦੱਸਿਆ ਜਾ ਰਿਹਾ ਹੈ ਕਿ ਉਹ ਪਲਾਸਟਿਕ ਸਰਜਰੀ ਕਾਰਨ ਕਿਡਨੀ ਸਬੰਧੀ ਸਮੱਸਿਆਵਾਂ ਤੋਂ ਪੀੜਤ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿੱਚ ਕਾਫ਼ੀ ਬਦਲਾਅ ਦੇਖਣ ਨੂੰ ਮਿਲੇ , ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਅਦਾਕਾਰਾ ਦੀ ਅਚਾਨਕ ਹੋਈ ਮੌਤ ਨਾਲ ਉਸ ਦੇ ਪਰਿਵਾਰ ਤੇ ਨਜ਼ਦੀਕੀਆਂ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ l ਓਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਸਿਲਵੀਨਾ ਲੂਨਾ ਇਕ ਪ੍ਰਸਿੱਧ ਅਰਜਨਟੀਨੀ ਅਦਾਕਾਰਾ, ਮਾਡਲ ਤੇ ਟੀ. ਵੀ. ਪੇਸ਼ਕਾਰ ਸੀ।

ਉਥੇ ਹੀ ਦੱਸਦਿਆ ਕਿ ਅਪ੍ਰੈਲ ਮਹੀਨੇ ’ਚ ਕ੍ਰਿਸਟੀਨਾ ਐਸ਼ਟਨ ਗੋਰਕਾਨੀ ਦੀ ਪਲਾਸਟਿਕ ਸਰਜਰੀ ਕਰਵਾਈ ਜਿਸ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ 34 ਸਾਲਾਂ ਦੀ ਸੀ। ਉਸ ਦੀ ਮੌਤ ਦੀ ਖ਼ਬਰ ਉਸ ਦੇ ਪਰਿਵਾਰ ਨੇ 26 ਅਪ੍ਰੈਲ ਨੂੰ ਇੰਸਟਾਗ੍ਰਾਮ ਦੇ ਜ਼ਰੀਏ ਸਾਂਝੀ ਕੀਤੀ ਸੀ। ਉਧਰ 21 ਜੂਨ, 1980 ਨੂੰ ਜਨਮੀ ਸਿਲਵੀਨਾ ਲੂਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਤੌਰ ’ਤੇ ਕੀਤੀ ਤੇ ਬਾਅਦ ’ਚ ਟੀ. ਵੀ. ਤੇ ਫ਼ਿਲਮ ਇੰਡਸਟਰੀ ’ਚ ਆ ਗਈ । 2001 ’ਚ ਰਿਐਲਿਟੀ ਸ਼ੋਅ ਵਿੱਚ ਨਜ਼ਰ ਆਈ l

ਸਿਲਵੀਨਾ ਦੀ ਮੌਤ ਤੋਂ ਬਾਅਦ ਉਸ ਦੀ ਦੋਸਤ ਗੁਸਤਾਵੋ ਕੌਂਟੀ ਨੇ ਆਪਣੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਕੇ ਅਦਾਕਾਰਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਸੋ ਇਹਨ੍ਹਾਂ ਦੇ ਦਿਹਾਂਤ ਦੇ ਨਾਲ ਐਂਟਰਟੇਨਮੈਂਟ ਦੀ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।