ਮਸ਼ਹੂਰ ਅਦਾਕਾਰਾ ਦੀ ਹੋਈ ਅਚਾਨਕ ਮੌਤ , ਕਾਸਮੈਟਿਕ ਸਰਜਰੀ ਕਰਾਉਣੀ ਪਈ ਮਹਿੰਗੀ

10170

ਆਈ ਤਾਜਾ ਵੱਡੀ ਖਬਰ 

ਜਿੰਨੀ ਬਖੂਬੀ ਦੇ ਨਾਲ ਅਦਾਕਾਰ ਆਪਣਾ ਕਿਰਦਾਰ ਨਿਭਾਉਂਦੇ ਹਨ ਉਨੀ ਹੀ ਮਿਹਨਤ ਤੇ ਮੁਸ਼ੱਕਤ ਉਹਨਾਂ ਦੇ ਵੱਖ ਵੱਖ ਕਿਰਦਾਰਾਂ ਨੂੰ ਨਿਭਾਉਣ ਦੇ ਵਿੱਚ ਲੱਗਦੀ ਹੈ l ਹਰੇਕ ਕਲਾਕਾਰ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਜੀਵਨ ਦੇ ਵਿੱਚ ਜਵਾਨ ਤੇ ਖੂਬਸੂਰਤ ਨਜ਼ਰ ਆਵੇ l ਜਿਸ ਕਾਰਨ ਉਹਨਾਂ ਵੱਲੋਂ ਵੱਖੋ ਵੱਖਰੇ ਪ੍ਰਕਾਰ ਦੀਆਂ ਸਰਜਰੀਆਂ ਵੀ ਆਪਣੇ ਚਿਹਰੇ ਉੱਪਰ ਕਰਵਾਈਆਂ ਜਾਂਦੀਆਂ ਹਨ, ਜਿਸ ਕਾਰਨ ਉਹ ਦੇਖਣ ਦੇ ਵਿੱਚ ਬੇਹਦ ਖੂਬਸੂਰਤ ਲੱਗਦੇ ਹਨ l ਪਰ ਕਈ ਵਾਰ ਅਜਿਹੀਆਂ ਸਰਜਰੀਆਂ ਦੇ ਸਾਈਡ ਇਫੈਕਟ ਵੀ ਵੇਖਣ ਨੂੰ ਮਿਲਦੇ ਹਨ, ਜਿਸ ਕਾਰਨ ਚਿਹਰੇ ਦਾ ਤੇ ਸਰੀਰ ਦਾ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਹੈ।

ਅਜਿਹਾ ਹੀ ਇੱਕ ਮਾਮਲਾ ਸਾਂਝਾ ਕਰਾਂਗੇ ਜਿੱਥੇ ਮਸ਼ਹੂਰ ਅਦਾਕਾਰਾ ਦੀ ਕੋਸਟਮੈਟੀਕ ਸਰਜਰੀ ਕਰਵਾਉਣ ਦੇ ਕਾਰਨ ਅਚਾਨਕ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਕਿ ਅਰਜਨਟੀਨਾ ਦੀ ਸਾਬਕਾ ਬਿਊਟੀ ਕੁਈਨ ਅਤੇ ਅਦਾਕਾਰਾ ਜੈਕਲੀਨ ਕੈਰੀਰੀ ਦੀ ਕਾਸਮੈਟਿਕ ਸਰਜਰੀ ਕਾਰਨ ਮੌਤ ਹੋ ਗਈ ਤੇ ਇਸ ਅਦਾਕਾਰਾ ਨੇ 48 ਸਾਲਾਂ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ l ਦੱਸਿਆ ਜਾ ਰਿਹਾ ਹੈ ਕਿ ਇਸ ਅਦਾਕਾਰਾ ਦੀ ਮੌਤ ਦਾ ਕਾਰਨ ਖੂਨ ਦੇ ਕਲਾਟਸ ਬਣਨਾ ਦੱਸਿਆ ਜਾ ਰਿਹਾ ਹੈ।

ਉੱਥੇ ਹੀ ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਅਦਾਕਾਰਾ ਅਤੇ ਬਿਊਟੀ ਕੁਈਨ ਦੀ ਮੌਤ ਦੀ ਖ਼ਬਰ ਸੈਨ ਰਾਫੇਲ ਵੈਂਡੀਮੀਆ ਦੇ ਸੋਸ਼ਲ ਨੈੱਟਵਰਕਸ ਵਲੋਂ ਘੋਸ਼ਿਤ ਕੀਤੀ ਗਈ ਸੀ। ਜੈਕਲੀਨ ਨੂੰ ਉਸ ਦੇ ਜ਼ਿਲ੍ਹੇ ਦੀ ਰਾਣੀ ਦਾ ਤਾਜ ਪਹਿਨਾਇਆ ਗਿਆ ਸੀ ਅਤੇ ਸਾਲ 1996 ‘ਚ ਅਰਜਨਟੀਨਾ ‘ਚ ਸੈਨ ਰਾਫੇਲ ਐੱਨ ਵੈਂਡੀਮੀਆ ਅੰਗੂਰ ਫਸਲ ਉਤਸਵ ‘ਚ ਇੱਕ ਸੁੰਦਰਤਾ ਮੁਕਾਬਲੇ ‘ਚ ਉਪ ਜੇਤੂ ਵੀ ਰਹੀ ਸੀ।

ਸੋ ਇਸ ਅਦਾਕਾਰਾ ਦੀ ਮੌਤ ਤੋਂ ਬਾਅਦ ਵੱਖੋ ਵੱਖਰੀਆਂ ਸ਼ਖਸ਼ੀਅਤਾਂ ਦੇ ਵੱਲੋਂ ਆਪੋ ਆਪਣੀਆਂ ਸੋਸ਼ਲ ਮੀਡੀਆ ਅਕਾਊਂਟਾਂ ਉੱਪਰ ਉਹਨਾਂ ਦੀਆਂ ਪੋਸਟਾਂ ਸਾਂਝੀਆਂ ਕਰਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਜਰੀਏ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ l