BREAKING NEWS
Search

ਦੁਨੀਆ ਦੀਆਂ 5 ਅਜਿਹੀਆਂ ਥਾਂਵਾਂ, ਜਿੱਥੇ ਰਹਿਣ ਦੇ ਬਦਲੇ ਮਿਲਦੇ ਹਨ ਪੈਸੇ

ਦੁਨੀਆ ਵਿੱਚ ਕਿਤੇ ਰਹਿਣ ਜਾਂ ਆਪਣਾ ਠਿਕਾਣਾ ਬਣਾਉਣ ਲਈ ਪੈਸਾ ਜ਼ਰੂਰ ਖਰਚ ਕਰਨਾ ਪੈਂਦਾ ਹੈ। ਬਿਨ੍ਹਾਂ ਪੈਸੇ ਦੇ ਇਸ ਦੁਨੀਆ ਵਿੱਚ ਕੁੱਝ ਵੀ ਨਹੀਂ ਮਿਲਦਾ। ਤੁਹਾਨੂੰ ਕਿਤੇ ਵੀ ਰਹਿਣ ਲਈ ਪੈਸਾ ਤਾਂ ਖਰਚ ਕਰਨਾ ਹੀ ਪੈਂਦਾ ਹੈ। ਲੇਕਿਨ ਤੁਸੀਂ ਕਦੇ ਸੁਣਿਆ ਹੈ ਕਿ ਕਿਤੇ ਰਹਿਣ ਦੇ ਬਦਲੇ ਤੁਹਾਨੂੰ ਪੈਸੇ ਮਿਲਣਗੇ। ਯਕੀਕਨ ਇਸ ਦਾ ,,,,,,ਜਵਾਬ ਤੁਸੀਂ ਨਾ ਵਿੱਚ ਹੀ ਦਿਓਗੇ। ਲੇਕਿਨ ਤੁਹਾਨੂੰ ਦੱਸ ਦਈਏ ਦੁਨੀਆ ਵਿੱਚ ਕੁੱਝ ਦੇਸ਼ ਅਜਿਹੇ ਵੀ ਹਨ ਜਿੱਥੇ ਰਹਿਣ ਦੇ ਬਦਲੇ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਹੀ ਥਾਂਵਾਂ ਬਾਰੇ ਦੱਸਣ ਜਾ ਰਹੇ ਹਨ।

  • ਸਸਕੇਚੇਵਾਨ, ਕੈਨੇਡਾ


ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ, ਜਿੱਥੇ ਰਹਿਣ ਲਈ ਤੁਹਾਨੂੰ ਪੈਸੇ ਅਤੇ ਟੈਕਸ ਚੁਕਾਉਣੇ ਪੈਂਦੇ ਹਨ। ਲੇਕਿਨ ਕੈਨੇਡਾ ਦੇਸ਼ ਵਿੱਚ ਇੱਕ ਅਜਿਹਾ ਸ਼ਹਿਰ ਵੀ ਹੈ, ਜਿੱਥੇ ਰਹਿਣ ਲਈ ਤੁਹਾਨੂੰ ਪੈਸੇ ਦਿੱਤੇ ਜਾਂਦੇ ਹਨ। ਕੈਨੇਡਾ ਦੇ ਇਸ ਸ਼ਹਿਰ ਦਾ ਨਾਮ ਹੈ ਸਸਕੇਚੇਵਾਨ। ਸਸਕੇਚੇਵਾਨ ਕੈਨੇਡਾ ਦਾ ਛੋਟਾ ਜਿਹਾ ਜ਼ਿਲ੍ਹਾ ਹੈ। ਦੱਸ ਦਈਏ ਇਹ ਕਾਫ਼ੀ ਖੂਬਸੂਰਤ ਸ਼ਹਿਰ ਹੈ,,,,,। ਇੱਥੇ ਵਕਾਨਾ ਸੈਂਟਰ, ਰਾਇਲ ਸਕੈਚ ਮਿਊਜ਼ੀਅਮ, ਸਕੈਚ ਲੈਜਿਸਲੇਟਿਵ ਬਿਲਡਿੰਗ, ਆਰ.ਸੀ.ਐੱਮ.ਪੀ. ਹੈਰੀਟੇਜ ਸੈਂਟਰ ਵਰਗੀਆਂ ਟੂਰਿਸਟ ਪਲੇਸਜ਼ ਹਨ। ਕੈਨੇਡੀਅਨ ਨਿਯਮ ਦੇ ਮੁਤਾਬਕ ਗ੍ਰੈਜੂਏਟ ਲੋਕਾਂ ਨੂੰ ਇਸ ਜਗ੍ਹਾ ਉੱਤੇ ਕੰਮ ਅਤੇ ਬਿਜ਼ਨਸ ਕਰਨ ਲਈ 20 ਹਜ਼ਾਰ ਕੈਨੇਡੀਅਨ ਡਾਲਰ ਯਾਨੀ ਕਿ 10 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ।

  • ਡੇਟਰੋਇਟ, ਮਿਸ਼ਿਗਨ


ਅਮਰੀਕਾ ਦੇ ਡੇਟਰੋਇਟ ਸ਼ਹਿਰ ਵਿੱਚ ਕੰਮ ਕਰਨ ਜਾਂ ਬਿਜ਼ਨਸ ਕਰਨ ਲਈ ਇੱਥੇ ਸਰਕਾਰ ਪੈਸਾ ਦਿੰਦੀ ਹੈ। ਡੇਟਰੋਇਟ ਨੂੰ ਯੂ.ਐੱਸ.ਏ. ਦਾ ਆਟੋਮੋਬਾਈਲ ਕੈਪੀਟਲ ਕਿਹਾ ਜਾਂਦਾ ਹੈ। 20ਵੀਂ ਸਦੀ ਦੇ ਦੌਰਾਨ ਇੱਥੇ ਦੀ ਆਬਾਦੀ ਕਾਫ਼ੀ ਘੱਟ ਹੋ ਗਈ ਸੀ। ਲੇਕਿਨ ਸਰਕਾਰ ਨੇ ਇਸ ਏਰੀਆ ਨੂੰ ਦੁਬਾਰਾ ਡਿਵੈਲਪ ਕਰਨ ਲਈ ਇੱਕ ਨਵਾਂ ਤਰੀਕਾ ਅਪਣਾਇਆ। ,,,,,ਇਸ ਦੇ ਤਹਿਤ ਸਰਕਾਰ ਹਰ ਪ੍ਰੋਫੈਸ਼ਨਲ ਵਿਅਕਤੀ ਨੂੰ ਇੱਥੇ ਕੰਮ ਕਰਨ ਲਈ ਜਾਂ ਬਿਜ਼ਨਸ ਕਰਨ ਲਈ ਕਰੀਬ ਦੋ ਲੱਖ ਰੁਪਏ ਦੇ ਰਹੀ ਹੈ।

  • ਪੋਨਗਾ, ਸਪੇਨ

ਸਪੇਨ ਦੇ ਨਾਰਥ-ਈਸਟ ਵਿੱਚ ਸਥਿਤ ਪੋਨਗਾ ਪਿੰਡ ਇਸ ਤਰ੍ਹਾਂ ਦੇ ਆਕਰਸ਼ਣ ਲਈ ਮਸ਼ਹੂਰ ਹੈ। ਸਪੇਨ ਦੇ ਪੋਨਗਾ ਪਿੰਡ ਦੀ ਲੋਕੇਸ਼ਨ ਦੇਖਣ ਵਿੱਚ ਕਾਫ਼ੀ ਆਕਰਸ਼ਕ ਹੈ ਅਤੇ ਇੱਥੇ ਦੀ ਇਕੋਨਾਮੀ ਯੂਥ ਨੂੰ ਕਾਫ਼ੀ ਲੁਭਾਉਂਦੀ ਹੈ। ਇੱਥੇ ਦੀ ਸਰਕਾਰ ਹਰ ਕਪਲ ਨੂੰ ਰਹਿਣ ਲਈ 2 ਲੱਖ ਤੋਂ ਜ਼ਿਆਦਾ ਦੀ ਰਕਮ ਦਿੰਦੀ ਹੈ। ਨਾਲ ਹੀ ਇੱਥੇ ਰਹਿ ਰਹੇ ਬੱਚਿਆਂ ਨੂੰ ਵੱਖ ਤੋਂ 2 ਲੱਖ ਰੁਪਏ ਦਿੱਤੇ ਜਾਂਦੇ ਹਨ।

  • ਨਾਇਗਰਾ ਫਾਲ, ਯੂ.ਐੱਸ.

ਯੂ.ਐੱਸ. ਵਿੱਚ ਇੱਕ ਬਹੁਤ ਸੁੰਦਰ ਜਗ੍ਹਾ ਹੈ ਨਾਇਗਰਾ ਫਾਲ। ਨਾਇਗਰਾ ਫਾਲ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਸੁੰਦਰ ਜਗ੍ਹਾਵਾਂ ਵਿੱਚ ਹੁੰਦੀ ਹੈ। ਇਸ ਏਰੀਆ ਨੂੰ ਡਿਵੈਲਪ ਕਰਨ ਲਈ ਇੱਥੇ ਦੀ ਸਰਕਾਰ ਨੇ ਇੱਕ ਸਕੀਮ ਕੱਢੀ ਹੈ। ਜਿਸ ਦੇ ਮੁਤਾਬਕ ਇਸ ਵਾਟਰਫਾਲ ਦੇ ਨਜ਼ਦੀਕ ਘੱਟ ਤੋਂ ਘੱਟ ਦੋ ਸਾਲ ਕੰਮ ,,,,ਕਰਨ ਵਾਲੇ ਯੂਨੀਵਰਸਿਟੀ ਗ੍ਰੈਜੂਏਟ ਸਟੂਡੇਂਟ ਨੂੰ ਸਰਕਾਰ ਚਾਰ ਲੱਖ ਰੁਪਏ ਦੇ ਰਹੀ ਹੈ।

  • ਐਮਸਟਰਡੈਮ, ਨੀਦਰਲੈਂਡ

ਨੀਦਰਲੈਂਡ ਦੇ ਐਮਸਟਰਡੈਮ ਸ਼ਹਿਰ ਵਿੱਚ ਰਹਿਣ ਲਈ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਨੀਦਰਲੈਂਡ ਹਿਊਮੈਨਿਟੀਜ਼ ਅਤੇ ਸੋਸ਼ਲ ਸਾਇੰਸ ਦੀ ਪੜ੍ਹਾਈ ਲਈ ਜਾਣਿਆ ਜਾਂਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਐਮਸਟਰਡੈਮ ਵਿੱਚ ਰਹਿਣ ਵਾਲੇ ਹਰ ਸ਼ਖਸ ਨੂੰ ਪਾਲਿਸੀ ਦੇ ਤਹਿਤ 67 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।
ਵੇਖੋ ਵੀਡੀਓ:

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ