BREAKING NEWS
Search

ਜਿਹੜੇ ਸਾਰਾ ਦਿਨ ਕਨੇਡਾ ਕਨੇਡਾ ਕਰਦੇ ਨੇ ਉਹ ਆਹ ਜਰੂਰ ਪੜਣ

ਫੁੱਫੜ ਨਾਲ ਜੀਪ ਚ ਬਹਿ ਗਏ ਤੇ ਗੱਲਾਂ ਚੱਲ ਪਈਆਂ ਵੀ ਬੜੀਆਂ ਖੁੱਲੀਆਂ ਜ਼ਮੀਨਾਂ ਐਥੇ ਵੱਸਦੇ ,,,, ਜੱਟਾਂ ਕੋਲ ਖੇਤੀ ਵੀ ਸੁੱਖ ਨਾਲ ਤਿੰਨ ਫਸਲਾਂ ਦੀ ਤੇ ਸਰਦਾਰੀ ਵੀ ਵਾਧੂ…

ਫੁੱਫੜ ਗੱਲਾਂ ਸੁਣਾਈ ਗਿਆ ਵੀ ਖੁੱਲਾ ਘਰ ਬਾਰ ਆ ਹਰੇਕ ਦਾ ਐਥੇ.. ਸੋਹਣੀ ਜ਼ਿੰਦਗੀ ਲੰਘਦੀ ਆ ਤੇ ਬੱਸ ਜਦੋਂ ਸਾਰੀਆਂ ਖੂਬੀਆਂ ਸੁਣਾ ਦਿੱਤੀਆਂ ਫੇਰ ਹੌਕਾ ,,,,,, ਜਾ ਭਰਕੇ ਕਹਿੰਦਾ “ਹੈ ਤਾਂ ਬਥੇਰਾ ਕੁਜ ਐਥੇ ਪਰ ਪੰਜਾਬ ਆਲੀ ਰੀਸ ਨੀ ਹੁੰਦੀ”…

ਉਦੋਂ ਫੁੱਫੜ ਦੀ ਗੱਲ ਬਾਹਲੀ ਸਮਝ ਜੀ ਨੀ ,,,,, ਲੱਗੀ ਪਰ ਅੱਜ ਪੱਚੀ ਤਰੀਕ ਨੂੰ ਸਾਲ ਪੂਰਿਆ ਹੋਇਆ ਪਰਦੇਸੀ ਹੋਇਆਂ ਨੂੰ ਤੇ ਅੱਜ ਕਾਲਜੇ ਤੇ ਤੀਰ ਆਂਗੂੰ ਵੱਜੀ ਗੱਲ ਵੀ ਸੱਚੀ ਪੰਜਾਬ ਆਲੀ ਰੀਸ ਕਿਤੇ ਵੀ ਨੀ ਹੋਣੀ… ਲੱਖ ਮੰਦੇ ਚੰਗੇ ਸਮੇਂ ਚੱਲਦੇ ਆ ਪੰਜਾਬ ਚ ਰਹਿੰਦਿਆਂ ਲੋਕਾਂ ਤੇ ਮਾੜੇ ਲੀਡਰਾਂ ਤੇ ਕਈ ਮਾੜੇ ਲੋਕਾਂ ਕਰਕੇ ਪਰ ਸੱਚੀ ਗੱਲ ਆ ਐਥੋ ਦੇ ਡਾਲਰ ਉਸ ਮਿੱਟੀ ਦੀ ਮਹਿਕ ਨੀ ਦਿੰਦੇ…

ਐਥੇ ਕੰਮ ਕਾਰ ਕਰਦੇ ,,,,, ਜਦੋਂ ਕਿਤੇ ਕਿਸੇ ਨਵੇੰ ਬੰਦੇ ਨੂੰ ਮਿਲੀਏ ਤਾਂ ਗੱਲਾਂ ਬਾਤਾਂ ਕਰਦਿਆਂ ਸਾਰਿਆਂ ਦਾ ਇੱਕ ਸਵਾਲ ਜ਼ਰੂਰ ਹੁੰਦਾ ਵੀ ਬਾਈ ਪੰਜਾਬ ਕਦੋਂ ਜਾਣਾ… ਸਰੀਰ ਭਾਂਵੇ ਗੋਰਿਆਂ ਦੇ ਦੇਸ਼ ਚ ਫਿਰਦੇ ਆ ਮਿਹਨਤਾਂ ਕਰਦੇ ਪਰ ਸਾਰਿਆਂ ਦੀ ਰੂਹ ਤਾਂ ਪਿੰਡ ਦੀਆਂ ਸੱਥਾਂ , ਖੇਤਾਂ ਜਾਂ ਜੱਦੀ ਘਰਾਂ ਚ ਹੀ ਤੁਰੀ ਫਿਰਦੀ ਹੁੰਦੀ ਆ…

ਲਿਖਣ ਨੂੰ ਭਾਂਵੇ ਸੌ ਕਿਤਾਬਾਂ ਲਿਖ ਲਉ ,,,,,, ਪਰ ਪੰਜਾਬੀਅਅ ਦਾ ਪੰਜਾਬ ਨਾ ਮੋਹ ਫੇਰ ਵੀ ਪੂਰਾ ਨੀ ਲਿਖਿਆ ਜਾਣਾ
ਮੁੱਕਦੀ ਜੀ ਗੱਲ ਆ ਵੀ ਕਈ ਨਿਰਮੋਹਿਆਂ ਨੂੰ ਛੱਡ ਕੇ ਬਾਕੀ ਜਿਹੜੇ ਪੰਜਾਬ ਚ ਜੰਮੇ ਹੋਣ ਉਹ ਜਿੰਦਗੀ ਜਿਉਂਦੇ ਤਾਂ ਪੰਜਾਬ ਚ ਰਹਿ ਕੇ ਹੀ ਆ ਬਾਕੀ ਕਿਤੇ ਤਾਂ ਬੱਸ ਜ਼ਿੰਦਗੀ ਕੱਟਦੇ ਆ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ