ਮਨੁੱਖੀ ਸਰੀਰ ਵਿਚ ਵਿਗਿਆਨੀਆਂ ਨੂੰ ਲੱਭਿਆ ਇੱਕ ਨਵਾਂ ਅੰਗ – ਤਾਜਾ ਵੱਡੀ ਖਬਰ

941

ਆਈ ਤਾਜਾ ਵੱਡੀ ਖਬਰ

ਇਨਸਾਨ ਨੇ ਅੱਜ ਦੇ ਯੁੱਗ ਵਿੱਚ ਬਹੁਤ ਤਰੱਕੀ ਕਰ ਲਈ ਹੈ। ਨਵੀਆਂ ਨਵੀਆਂ ਕਾਢਾਂ ਕੱਢ ਕੇ ਇਨਸਾਨੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਵਿਗਿਆਨੀ ਦਿਨ ਰਾਤ ਮਿਹਨਤ ਕਰਦੇ ਰਹਿੰਦੇ ਹਨ। ਬਹੁਤ ਸਾਲਾਂ ਦੀ ਮਿਹਨਤ ਤੋਂ ਬਾਅਦ ਕਈ ਚੀਜ਼ਾਂ ਦੇ ਭੇ- ਦ ਖੁਲ੍ਹਦੇ ਹਨ। ਪਰ ਅਜੇ ਵੀ ਕਈ ਅਜਿਹੀਆਂ ਚੀਜ਼ਾਂ ਹਨ ਜੋ ਇਨਸਾਨੀ ਸੋਚ ਅਤੇ ਦਿੱਖ ਤੋਂ ਪਰੇ ਹਨ। ਪਰ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਅਸੀਂ ਉਨ੍ਹਾਂ ਨੂੰ ਹੌਲੀ-ਹੌਲੀ ਲੱਭੇ ਜਾ ਰਹੇ ਹਾਂ।

ਵਿਗਿਆਨੀਆਂ ਦੇ ਸਿਰ ਇਕ ਵਾਰ ਫਿਰ ਤੋਂ ਵੱਡੀ ਸਫਲਤਾ ਦਾ ਸਿਹਰਾ ਬੱਝਦਾ ਹੈ। ਜਿੱਥੇ ਵਿਗਿਆਨੀਆਂ ਨੇ ਇਨਸਾਨੀ ਸਰੀਰ ਦੇ ਵਿੱਚ ਕਈ ਸਦੀਆ ਤੋਂ ਮੌਜੂਦ ਓਸ ਅੰਗ ਦਾ ਪਤਾ ਲਗਾਇਆ ਹੈ ਜਿਸ ਬਾਰੇ ਅਜੇ ਤੱਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਨੀਦਰਲੈਂਡ ਦੇ ਇਕ ਵਿਗਿਆਨੀ ਗਰੁੱਪ ਵੱਲੋਂ ਇਸ ਦੀ ਪਹਿਚਾਣ ਨਵੇਂ ਕੈਂਸਰ ਸਕੈਨ ਦੀ ਜਾਂਚ ਕਰਨ ਦੌਰਾਨ ਪਤਾ ਲੱਗੀ। ਜਿਸ ਵਿਚ ਉਨ੍ਹਾਂ ਦੇਖਿਆ ਕਿ ਗਲੇ ਦੇ ਵਿੱਚ ਇੱਕ ਨਵਾਂ ਅੰਗ ਦਿਖਾਈ ਦੇ ਰਿਹਾ ਹੈ ਜਿਸ ‘ਤੇ ਪਹਿਲਾਂ ਕਦੀ ਗੌਰ ਨਹੀਂ ਕੀਤਾ ਗਿਆ ਸੀ।

ਖੋਜ ਵਿੱਚ ਪਾਇਆ ਗਿਆ ਕਿ ਇਹ ਸਾਡੇ ਗਲੇ ਦੇ ਵਿੱਚ ਮੌਜੂਦ ਉਪਰਲੇ ਹਿੱਸੇ ਵਿੱਚ ਗ੍ਰੰਥੀਆਂ ਦਾ ਇਹ ਗਰੁੱਪ ਹੁੰਦਾ ਹੈ। ਇਸ ਨਵੇਂ ਅੰਗ ਨੂੰ ਵਿਗਿਆਨੀਆਂ ਨੇ ਟੁਬੇਰੀਅਲ ਸੈਲੀਵਰੀ ਗਲੈਂਡਜ਼ ਦਾ ਨਾਂ ਦਿੱਤਾ ਹੈ। ਉੱਥੋਂ ਦੇ ਵਿਗਿਆਨੀਆਂ ਦੀ ਮੰਨੀਏ ਤਾਂ ਇਸ ਦਾ ਮੁੱਖ ਕੰਮ ਨੱਕ ਦੇ ਲੂਬ੍ਰੀਕੇਸ਼ਨ ਦੇ ਬਣਨ ਵਿੱਚ ਮਦਦ ਕਰਨਾ ਹੈ। ਜੇਕਰ ਰੇਡੀਏਸ਼ਨ ਟ੍ਰੀਟਮੈਂਟ ਦੌਰਾਨ ਇਸ ਗਲੈਂਡਜ਼ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਂਦਾ ਤਾਂ ਇਸ ਨਾਲ ਲੋਕਾਂ ਨੂੰ ਲਾਭ ਹੋਵੇਗਾ

ਜਿਸ ਦਾ ਖੁਲਾਸਾ ਮਾਹਿਰਾਂ ਦੀ ਇੱਕ ਟੀਮ ਨੇ ਰੇਡੀਓਥਰੈਪੀ ਐਂਡ ਓਨਕੋਲੋਜੀ ਰਸਾਲੇ ਵਿੱਚ ਪ੍ਰਕਾਸ਼ਤ ਰਿਪੋਰਟ ਰਾਹੀਂ ਕੀਤਾ। ਨੀਦਰਲੈਂਡ ਦੇ ਮਾਹਰਾਂ ਨੇ ਦੱਸਿਆ ਕਿ ਜਦੋਂ ਸਕੈਨ ਕੀਤੀ ਜਾ ਰਹੀ ਸੀ ਤਾਂ ਇਹਨਾ ਗ੍ਰੰਥੀਆਂ ਦੇ ਸਮੂਹ ਬਾਰੇ ਪਤਾ ਲੱਗਾ‌ ਜੋ ਕਿ 1.5 ਇੰਚ ਲੰਬਾ ਹੈ ਅਤੇ ਇਹ ਲਗਭਗ ਸੈਲੀਵਰੀ ਗਲੈਂਡਜ਼ ਦੀ ਤਰਾਂ ਹੀ ਹੈ। ਜਦੋਂ ਇੱਥੇ ਅਧਿਐਨ ਕੀਤਾ ਜਾ ਰਿਹਾ ਸੀ ਤਾਂ ਜਾਂਚ ਕਰਨ ਵਾਲੇ 100 ਮਰੀਜ਼ਾਂ ਦੇ ਵਿੱਚ ਇਹ ਅੰਗ ਪਹਿਲਾਂ ਤੋਂ ਹੀ ਮੌਜੂਦ ਸੀ।