ਮਛੇਰੇ ਦੀ ਕਿਸਮਤ ਰਾਤੋ ਰਾਤ ਗਈ ਚਮਕ , ਗੋਲਡਨ ਮੱਛੀ ਵੇਚ ਬਣਿਆ ਕਰੋੜਪਤੀ

4718

ਆਈ ਤਾਜਾ ਵੱਡੀ ਖਬਰ 

ਚੰਗੀ ਕਿਸਮਤ ਮਨੁੱਖ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੰਦੀ ਹੈ, ਤੇ ਮਾੜੀ ਕਿਸਮਤ ਮਨੁੱਖ ਦਾ ਸਭ ਕੁਝ ਤਬਾਹ ਕਰ ਦਿੰਦੀ ਹੈ। ਆਏ ਦਿਨ ਹੀ ਅਜਿਹੀਆਂ ਮਿਸਾਲਾਂ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ l ਹੁਣ ਤਾਜ਼ੀ ਮਿਸਾਲ ਸਾਂਝੀ ਕਰਾਂਗੇ, ਜਿੱਥੇ ਚੰਗੀ ਕਿਸਮਤ ਨੇ ਇੱਕ ਮਛੇਰੇ ਨੂੰ ਦਿਨਾਂ ‘ਚ ਹੀ ਕਰੋੜਪਤੀ ਬਣਾ ਦਿੱਤਾ l ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਇਕ ਮਛੇਰਾ ਇਕ ਮੱਛੀ ਦੀ ਨਿਲਾਮੀ ਕਰਕੇ ਰਾਤੋ-ਰਾਤ ਕਰੋੜਪਤੀ ਬਣ ਗਿਆ, ਜੀ ਹਾਂ ਇਸ ਮੱਛੀ ਦੀ ਬੋਲੀ ਲਗਭਗ ਸੱਤ ਕਰੋੜ ਰੁਪਏ ਲੱਗੀ ਹੈ ।

ਦੱਸਿਆ ਜਾ ਰਿਹਾ ਹੈ ਕਿ ਇਬਰਾਹਿਮ ਹੈਦਰੀ ਪਿੰਡ ਦੇ ਰਹਿਣ ਵਾਲੇ ਹਾਜੀ ਬਲੋਚ ਤੇ ਉਨ੍ਹਾਂ ਦੀ ਟੀਮ ਨੇ ਅਰਬ ਸਾਗਰ ਤੋਂ ‘ਸੁਨਹਿਰੀ ਮੱਛੀ’ ਜਾਂ ਸਥਾਨਕ ਬੋਲੀ ਚ “ਸੋਵਾ” ਕਹੀ ਜਾਣ ਵਾਲੀ ਮੱਛੀ ਫੜੀ, ਜਿਸ ਤੋਂ ਬਾਅਦ ਇਸ ਮੱਛੀ ਦੀ ਬੋਲੀ ਲਗਾਈ ਗਈ ਤੇ ਇਹ ਮੱਛੀ ਕਰੋੜਾਂ ਰੁਪਿਆਂ ਦੇ ਵਿੱਚ ਵਕੀ । ‘ਪਾਕਿਸਤਾਨ ਫਿਸ਼ਰਮੈਨ ਫੋਕ ਫੋਰਮ’ ਦੇ ਮੁਬਾਰਕ ਖਾਨ ਨੇ ਕਿਹਾ, “ਮਛੇਰਿਆਂ ਨੇ ਸ਼ੁੱਕਰਵਾਰ ਸਵੇਰੇ ਕਰਾਚੀ ਬੰਦਰਗਾਹ ‘ਤੇ ਇਕ ਨਿਲਾਮੀ ‘ਚ ਇਹ ਮੱਛੀ ਲਗਭਗ 7 ਕਰੋੜ ਰੁਪਏ ਵਿਚ ਵੇਚੀ।”

ਹੁਣ ਤੁਹਾਨੂੰ ਇਸ ਮੱਛੀ ਬਾਰੇ ਵੀ ਸਾਰੀ ਜਾਣਕਾਰੀ ਦਿੰਦੇ ਹਾਂ ਕਿ ਆਖਰ ਇਹ ਮੱਛੀ ਦੇ ਵਿੱਚ ਕਿਹੜੇ ਕਿਹੜੇ ਗੁਣ ਹਨ, ਇਸ ਮੱਛੀ ਨੂੰ ਕੀਮਤੀ ਤੇ ਦੁਰਲੱਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਢਿੱਡ ‘ਚੋਂ ਨਿਕਲਣ ਵਾਲੇ ਪਦਾਰਥਾਂ ‘ਚ ਵਧੀਆ ਇਲਾਜ ਤੇ ਔਸ਼ਧੀ ਗੁਣ ਹੁੰਦੇ ਹਨ। ਮੱਛੀ ਤੋਂ ਪ੍ਰਾਪਤ ਧਾਗੇ ਵਰਗਾ ਪਦਾਰਥ ਸਰਜੀਕਲ ਪ੍ਰਕਿਰਿਆਵਾਂ ‘ਚ ਵੀ ਵਰਤਿਆ ਜਾਂਦਾ ਹੈ।

ਇਹ ਮੱਛੀ, ਜਿਸਦਾ ਭਾਰ ਅਕਸਰ 20 ਤੋਂ 40 ਕਿਲੋਗ੍ਰਾਮ ਹੁੰਦਾ ਹੈ ਅਤੇ ਲੰਬਾਈ 1.5 ਮੀਟਰ ਤੱਕ ਹੁੰਦੀ ਹੈ, ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਬਹੁਤ ਮੰਗ ਹੈ। ਇਸ ਮੱਛੀ ਨੂੰ ਕਾਫੀ ਚੰਗੀ ਨਸਲ ਦੀ ਮੱਛੀ ਮੰਨਿਆ ਜਾਂਦਾ ਹੈ, ਸੋ ਫਿਲਹਾਲ ਇਸ ਮੱਛੀ ਦੀ ਬੋਲੀ ਦੇ ਕਾਰਨ ਹੁਣ ਇਹ ਮਛੇਰੇ ਕਾਫੀ ਅਮੀਰ ਬਣ ਚੁੱਕੇ ਹਨ, ਕਿਉਂਕਿ ਇਸ ਮੱਛੀ ਦੀ ਬੋਲੀ 7 ਕਰੋੜ ਰੁਪਏ ਦੇ ਵਿੱਚ ਲੱਗੀ ਹੈ