ਭੈਣ ਨੇ ਰੱਖੜੀ ਮੌਕੇ ਭਰਾ ਨੂੰ ਦਿੱਤੀ ਨਵੀਂ ਜ਼ਿੰਦਗੀ , ਕਿਡਨੀ ਦੇ ਕੇ ਬਚਾਈ ਜਾਨ

ਆਈ ਤਾਜਾ ਵੱਡੀ ਖਬਰ  /

ਰੱਖੜੀ ਦਾ ਤਿਉਹਾਰ ਭੈਣ ਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਿੱਥੇ ਰੱਖੜੀ ਦਾ ਤਿਉਹਾਰ ਦੇਸ਼ ਭਰ ‘ਚ ਭੈਣਾਂ ਦੇ ਵੱਲੋਂ ਬੜੀ ਖੁਸ਼ੀ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਇਸੇ ਵਿਚਾਲੇ ਹੁਣ ਭੈਣ-ਭਰਾ ਦੇ ਰਿਸ਼ਤੇ ਦੀ ਮਿਸਾਲ ਰੱਖੜੀ ਤੇ ਤਿਉਹਾਰ ਮੌਕੇ ਵੇਖਣ ਨੂੰ ਮਿਲੀ। ਦਰਅਸਲ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਇੱਕ ਭੈਣ ਦੇ ਵੱਲੋਂ ਆਪਣੇ ਭਰਾ ਦੀ ਜਾਨ ਬਚਾਉਣ ਦੇ ਲਈ ਆਪਣੀ ਕਿਡਨੀ ਆਪਣੇ ਵੀਰੇ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਜਿਸ ਦੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ l ਇਹ ਭੈਣ-ਭਾਈ ਦੇ ਰਿਸ਼ਤੇ ਦੀ ਮਿਸਾਲ ਵਾਲਾ ਮਾਮਲਾ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਸਾਹਮਣੇ ਆਇਆ, ਜਿੱਥੇ ਰੱਖੜੀ ਦੇ ਤਿਉਹਾਰ ਮੌਕੇ ਭੈਣ-ਭਰਾ ਦਾ ਇਹ ਅਟੁੱਟ ਰਿਸ਼ਤਾ ਦੇਖਣ ਨੂੰ ਮਿਲਿਆ, ਇਕ ਔਰਤ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਭਰਾ ਨੂੰ ਆਪਣੀ ਕਿਡਨੀ ਦਾਨ ਕਰਨ ਦਾ ਫੈਸਲਾ ਕੀਤਾ ।

ਦੱਸਦਿਆ ਕਿ ਪਿਛਲੇ ਸਾਲ ਮਈ ਵਿੱਚ 48 ਸਾਲਾ ਓਮਪ੍ਰਕਾਸ਼ ਧਨਗੜ੍ਹ ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ, ਜਿਸਤੋਂ ਬਾਅਦ ਉਸ ਦੇ ਦੋਵੇਂ ਗੁਰਦੇ ਖਰਾਬ ਹੋ ਗਏ l ਅੰਤ ਚ ਉਸ ਨੂੰ ਡਾਇਲਸਿਸ ਦਾ ਸਹਾਰਾ ਲੈਣਾ ਪਿਆ ਸੀ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਓਮਪ੍ਰਕਾਸ਼ ਦਾ ਇਕ ਗੁਰਦਾ 80 ਫੀਸਦੀ ਤੇ ਦੂਜਾ 90 ਫੀਸਦੀ ਖਰਾਬ ਹੋ ਗਿਆ ਸੀ। ਬਹੁਤ ਸੋਚ-ਵਿਚਾਰ ਤੇ ਖੋਜ ਤੋਂ ਬਾਅਦ ਉਸਦੇ ਪਰਿਵਾਰ ਨੇ ਗੁਜਰਾਤ ਦੇ ਨਾਡਿਆਡ ਦੇ ਇੱਕ ਹਸਪਤਾਲ ‘ਚ ਉਸਦੀ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਦਾ ਫੈਸਲਾ ਕੀਤਾ।

ਪਰ ਹੁਣ ਓਮਪ੍ਰਕਾਸ਼ ਨੂੰ ਕਿਡਨੀ ਡੋਨਰ ਦੀ ਲੋੜ ਸੀ। ਜਿਸ ਤੋਂ ਬਾਅਦ ਇਸ ਵਿਅਕਤੀ ਦੀ ਭੈਣ ਦੇ ਵਲੋਂ ਇਸ ਨੂੰ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਓਮਪ੍ਰਕਾਸ਼ ਦੀ ਵੱਡੀ ਭੈਣ ਸ਼ੀਲਾਬਾਈ ਪਾਲ ਨੇ ਸਾਰੇ ਜ਼ਰੂਰੀ ਟੈਸਟ ਕਰਵਾਏ ਤੇ ਪਤਾ ਲੱਗਾ ਕਿ ਉਹ ਇਸ ਲਈ ਬਿਲਕੁਲ ਫਿੱਟ ਹੈ।

ਆਖਰਕਾਰ, ਓਮਪ੍ਰਕਾਸ਼ ਦਾ ਅਗਲੇ ਮਹੀਨੇ 3 ਸਤੰਬਰ ਨੂੰ ਕਿਡਨੀ ਟ੍ਰਾਂਸਪਲਾਂਟ ਕੀਤਾ ਜਾਵੇਗਾ। ਸੋਸ਼ਲ ਮੀਡੀਆ ਉੱਪਰ ਵੀ ਇਹ ਮਾਮਲਾ ਕਾਫੀ ਚਰਚਿਤ ਬਣਿਆ ਹੋਇਆ ਹੈ, ਕਿਉਂਕਿ ਇੱਕ ਪਾਸੇ ਲੋਕ ਰੱਖੜੀ ਦੇ ਤਿਉਹਾਰ ਮੌਕੇ ਭੈਣ ਭਰਾਵਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਹਨ l ਦੂਜੇ ਪਾਸੇ ਇਹ ਮਾਮਲਾ ਇੱਕ ਨਵੀਂ ਮਿਸਾਲ ਬਣ ਕੇ ਸਾਹਮਣੇ ਆਇਆ ਹੈ।