ਭੈਣ ਦੇ ਵਿਆਹ ਦੀਆਂ ਸਲਾਹਾਂ ਕਰਦੇ ਨੌਜਵਾਨ ਨੂੰ ਵਿਦੇਸ਼ ਚ ਮਿਲੀ ਮੌਤ , ਪੰਜਾਬ ਚ ਛਾਇਆ ਸੋਗ

ਤਾਜਾ ਵੱਡੀ ਖਬਰ

ਰੋਜ਼ਗਾਰ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਭਾਲ ਕਰਦੇ ਇਨਸਾਨ ਆਪਣਿਆਂ ਤੋਂ ਵੀ ਦੂਰ ਹੋ ਜਾਂਦਾ ਹੈ। ਕੰਮ ਦੀ ਤਲਾਸ਼ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਦੂਜੇ ਸੂਬੇ ਤੇ ਕਈ ਵਾਰੀ ਦੂਜੇ ਦੇਸ਼ਾਂ ਵੱਲ ਉਡਾਰੀ ਮਾਰਨੀ ਪੈਂਦੀ ਹੈ। ਜਿੱਥੇ ਪਹੁੰਚ ਕੇ ਇਨਸਾਨ ਕਮਾਈ ਕਰਕੇ ਪੈਸੇ ਜੋੜ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਨਾਲ ਪਰਿਵਾਰ ਨੂੰ ਆਰਥਿਕ ਤੌਰ ਉਪਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰਿਵਾਰ ਦੀਆਂ ਚਾਅ-ਰੀਝਾਂ ਉਸ ਵਿਅਕਤੀ ਦੁਆਰਾ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ।

ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਘਰ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਤੇ ਦੂਜੇ ਪਾਸੇ ਮਾਤਮ ਦੀ ਖ਼ਬਰ ਆ ਜਾਂਦੀ ਹੈ। ਅਜਿਹਾ ਹੀ ਇੱਕ ਹਾਦਸਾ ਵਾਪਰਿਆ ਇੱਕ ਪੰਜਾਬੀ ਨੌਜਵਾਨ ਨਾਲ ਦੁਬਈ ਵਿੱਚ ਜਿਸ ਨਾਲ ਪੰਜਾਬ ਦੇ ਪਿੰਡ ਕੁਲਾਰ ਵਿੱਚ ਉਸ ਦੇ ਪਰਿਵਾਰਕ ਮੈਂਬਰ ਦੁੱਖਾਂ ਦੇ ਪਹਾੜ ਹੇਠ ਆ ਗਏ। ਕੁਲਾਰ ਪਿੰਡ ‘ਚੋਂ ਉੱਠ ਕੇ 25 ਸਾਲਾਂ ਨੌਜਵਾਨ ਸੋਭਾ ਸਿੰਘ ਦੁਬਈ ਵਿਖੇ ਕੰਮ ਕਰਨ ਗਿਆ ਸੀ। ਉਸ ਨੂੰ ਗਏ ਹੋਏ ਅਜੇ ਇੱਕ ਸਾਲ ਹੀ ਹੋਇਆ ਸੀ ਕਿ ਅਚਾਨਕ ਹੀ ਉਸ ਦੀ ਮੌਤ ਦੀ ਖ਼ਬਰ ਆ ਗਈ।

ਮ੍ਰਿਤਕ ਸੋਭਾ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਅਜੇ ਦੋ ਦਿਨ ਪਹਿਲਾਂ ਹੀ ਉਸ ਦੀ ਉਨ੍ਹਾਂ ਨਾਲ ਫੋਨ ‘ਤੇ ਗੱਲ ਬਾਤ ਹੋਈ ਸੀ। ਜਦੋਂ ਉਹ ਆਪਣੀ ਭੈਣ ਦੇ ਹੋਣ ਵਾਲੇ ਵਿਆਹ ਸਬੰਧੀ ਸਲਾਹ ਕਰ ਰਿਹਾ ਸੀ। ਪਰ ਅੱਜ ਅਚਾਨਕ ਆਈ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪੂਰੇ ਪਰਿਵਾਰ ਉਪਰ ਸੋਗ ਦਾ ਮਾਹੌਲ ਛਾ ਗਿਆ। ਜਦੋਂ ਆਪਣੇ ਪੁੱਤਰ ਦੀ ਮੌਤ ਦੀ ਵਜ੍ਹਾ ਪੁੱਛੀ ਤਾਂ ਅੱਗੋਂ ਕੋਈ ਵੀ ਭਰੋਸੇਯੋਗ ਜਵਾਬ ਨਹੀਂ ਮਿਲਿਆ।

ਪੁੱਤ ਦੀ ਮੌਤ ਦੇ ਗ਼ਮ ਵਿੱਚ ਡੁੱ- ਬੇ ਪਰਿਵਾਰ ਨੇ ਸਰਕਾਰ ਅੱਗੇ ਇਹ ਅਪੀਲ ਕੀਤੀ ਹੈ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਜਲਦ ਪਿੰਡ ਪਹੁੰਚਾਈ ਜਾਵੇ ਅਤੇ ਉਸ ਦੀ ਮੌਤ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾਵੇ। ਪਰਿਵਾਰ ਦਾ ਆਰਥਿਕ ਪੱਖ ਕ-ਮ-ਜ਼ੋ- ਰ ਹੋਣ ਕਾਰਨ ਮਾਲੀ ਸਹਾਇਤਾ ਕਰਨ ਲਈ ਵੀ ਪਰਿਵਾਰ ਵੱਲੋਂ ਸਰਕਾਰ ਅੱਗੇ ਗੁਜ਼ਾਰਿਸ਼ ਕੀਤੀ ਗਈ ਹੈ।