ਭਾਰਤ ਦੇ ਗਵਾਂਢ ਚ ਆਇਆ ਵੱਡਾ ਭੁਚਾਲ ਥਰ ਥਰ ਕੰਬੀ ਧਰਤੀ

ਕਾਠਮਾਂਡੂ – ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਸੋਮਵਾਰ ਸਵੇਰੇ ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 8:24 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.3 ਦਰਜ ਕੀਤੀ ਗਈ। ਭੂਚਾਲ ਦੇ ਝਟਕਿਆਂ ਕਾਰਨ ਲੋਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਆ ਗਏ, ਹਾਲਾਂਕਿ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ।

ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਅਨੁਸਾਰ, ਭੂਚਾਲ ਦਾ ਕੇਂਦਰ 29.24° ਉੱਤਰੀ ਅਕਸ਼ਾਂਸ਼ ਅਤੇ 81.77° ਪੂਰਬੀ ਦੇਸ਼ਾਂਤਰ ‘ਤੇ 14 ਕਿਲੋਮੀਟਰ ਡੂੰਘਾਈ ‘ਤੇ ਸੀ।

ਇਹ ਧਿਆਨਯੋਗ ਹੈ ਕਿ 29 ਜੂਨ ਨੂੰ ਵੀ ਨੇਪਾਲ ਦੇ ਜੁੰਮਾ ਇਲਾਕੇ ‘ਚ 4.8 ਤੀਬਰਤਾ ਨਾਲ ਭੂਚਾਲ ਆਇਆ ਸੀ। ਇਨ੍ਹਾਂ ਦੇ ਨਾਲ ਹੀ ਪਾਕਿਸਤਾਨ ਵਿੱਚ ਵੀ ਐਤਵਾਰ ਨੂੰ 5.2 ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਨੇ ਲੋਕਾਂ ਨੂੰ ਨੀਂਦ ਵਿੱਚੋਂ ਜਗਾ ਕੇ ਘਰਾਂ ਤੋਂ ਬਾਹਰ ਭੱਜਣ ਲਈ ਮਜ਼ਬੂਰ ਕਰ ਦਿੱਤਾ।