ਭਾਰਤ ਤੋਂ ਇੰਟਰਨੈਸ਼ਨਲ ਫਲਾਈਟਾਂ ਦੇ ਬਾਰੇ ਚ ਹੁਣ ਆਈ ਇਹ ਤਾਜਾ ਵੱਡੀ ਖਬਰ

811

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੇ ਮੱਦੇਨਜ਼ਰ ਕਈ ਦੇਸ਼ਾਂ ਨੇ ਫਲਾਈਟਾਂ ਰੱਦ ਕਰ ਦਿੱਤੀਆਂ ਸਨ। ਜਿਸ ਨਾਲ ਲੱਖਾਂ ਲੋਕ ਆਪਣੇ ਘਰ ਅਤੇ ਪ੍ਰੀਵਾਰਾਂ ਤੋਂ ਦੂਰ ਰਹਿਣ ਲਈ ਮਜਬੂਰ ਹੋ ਗਏ ਸਨ। ਪਰ ਹੁਣ ਕੁਝ ਦੇਸ਼ਾਂ ਲਈ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ । ਤਾਂ ਜੋ ਲੋਕ ਆਪੋ ਆਪਣੇ ਘਰਾਂ ਨੂੰ ਵਾਪਿਸ ਜਾ ਸਕਣ। ਪਰ ਹਜੇ ਵੀ ਪੂਰੀ ਤਰਾਂ ਦੇ ਨਾਲ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਨਹੀਂ ਹੋ ਪਾਈਆਂ ਹਨ।

ਹੁਣ ਇੰਟਰਨੈਸ਼ਨਲ ਫਲਾਈਟਾਂ ਦੇ ਬਾਰੇ ਵਿਚ ਇੱਕ ਹੋਰ ਵੱਡੀ ਖੁਸ਼ੀ ਦੀ ਖਬਰ ਆ ਰਹੀ ਹੈ। ਹੁਣ ਤੁਸੀਂ ਵਿਸਤਾਰਾ ਦੀ ਉਡਾਣ ਵਿਚ ਕਤਰ ਦੀ ਯਾਤਰਾ ਕਰ ਸਕਦੇ ਹੋ। ਭਾਰਤ ਅਤੇ ਕਤਰ ਦਰਮਿਆਨ ਵਿਸ਼ੇਸ਼ ਹਵਾਈ ਯਾਤਰਾ ਸਮਝੌਤੇ ਤਹਿਤ ਦਿੱਲੀ ਤੇ ਦੋਹਾ ਵਿਚਕਾਰ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ।ਵਿਸਤਾਰਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਪਹਿਲੀ ਉਡਾਣ ਵੀਰਵਾਰ ਨੂੰ ਰਾਤ 8 ਵਜੇ ਦਿੱਲੀ ਤੋਂ ਰਵਾਨਾ ਹੋਈ। ਅਤੇ ਦੋਹਾ ਦੇ ਸਥਾਨਕ ਸਮੇਂ ਅਨੁਸਾਰ ਉਥੇ ਰਾਤ ਨੂੰ 9.45 ਤੇ ਪਹੁੰਚੀ।

ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ੇਸ਼ ਨਾਨ ਸਟਾਪ ਉਡਾਣਾਂ ਹਫਤੇ ਵਿੱਚ ਦੋ ਵਾਰ ਦਿੱਲੀ ਅਤੇ ਦੋਹਾ ਵਿਚਕਾਰ ਚਲਾਈਆਂ ਜਾਣਗੀਆਂ। ਤੇ ਇਹ ਉਡਾਨਾਂ ਵਿਸ਼ੇਸ਼ ਸਮਝੌਤੇ ਤਹਿਤ ਵਿਸਤਾਰਾ 31 ਦਸੰਬਰ ਤੱਕ ਚਲਾਏਗੀ। ਕਿਉਂਕਿ 23 ਮਾਰਚ ਤੋਂ ਸਾਰੀਆਂ ਕੌਮਾਂਤਰੀ ਉਡਾਣਾਂ ਰੱਦ ਹਨ । ਭਾਰਤ ਹੁਣ ਤੱਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਦੋ-ਪੱਖੀ ਏਅਰ ਬੱਬਲ ਸਮਝੌਤਾ ਕਰ ਚੁੱਕਾ ਹੈ।

ਇਨ੍ਹਾਂ ‘ਚ ਇਥੋਪੀਆ, ਕੈਨੇਡਾ, ਅਮਰੀਕਾ, ਬੰਗਲਾਦੇਸ਼, ਅਫਗਾਨਿਸਤਾਨ, ਬਹਿਰੀਨ, ਭੂਟਾਨ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਮਾਲਦੀਵ, ਓਮਾਨ, ਨੀਦਰਲੈਂਡ, ਨਾਈਜੀਰੀਆ, ਕਤਰ, ਯੂ. ਏ. ਈ., ਬ੍ਰਿਟੇਨ ਅਤੇ ਯੂਕ੍ਰੇਨ ਸ਼ਾਮਲ ਹਨ। ਏਅਰ ਬੱਬਲ ਸਮਝੌਤੇ ਤਹਿਤ ਸੀਮਤ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਇਕ-ਦੂਜੇ ਦੇ ਮੁਲਕ ‘ਚ ਆਉਣ-ਜਾਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਹੁਣ ਤੱਕ ਕਈ ਮੁਲਕਾਂ ਨੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਹੈ। ਇਸ ਲਈ ਸਿਰਫ਼ ਜ਼ਰੂਰੀ ਤੌਰ ‘ਤੇ ਯਾਤਰਾ ਕਰਨ ਵਾਲੇ ਲੋਕ ਹੀ ਹਵਾਈ ਸਫ਼ਰ ਕਰ ਸਕਦੇ ਹਨ।