ਆਈ ਤਾਜਾ ਵੱਡੀ ਖਬਰ 

ਜਿਸ ਤਰੀਕੇ ਦੇ ਨਾਲ ਇਨਸਾਨ ਦੇ ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗਦੀਆਂ ਹਨ, ਅਜਿਹੀਆਂ ਹੀ ਕੁਝ ਬਿਮਾਰੀਆਂ ਜਾਨਵਰਾਂ ਨੂੰ ਵੀ ਲੱਗ ਜਾਂਦੀਆਂ ਹਨ l ਡਾਕਟਰੀ ਖੇਤਰ ਦੇ ਵਿੱਚ ਜਿੱਥੇ ਮਨੁੱਖ ਦੀ ਹਰੇਕ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਉਥੇ ਹੁਣ ਜਾਨਵਰਾਂ ਦੇ ਇਲਾਜ ਲਈ ਇਸ ਖੇਤਰ ਵਿੱਚ ਕਾਫੀ ਤਰੱਕੀ ਹੋ ਚੁੱਕੀ ਹੈ l ਇਸੇ ਵਿਚਾਲੇ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਭਾਰਤ ਵਿੱਚ ਪਹਿਲੀ ਵਾਰ ਇੱਕ ਕੁੱਤੇ ਦੀ ਹਾਰਟ ਸਰਜਰੀ ਡਾਕਟਰਾਂ ਦੇ ਵੱਲੋਂ ਕੀਤੀ ਗਈ l ਇਸ ਚਮਤਕਾਰ ਦੇ ਚਰਚੇ ਦੂਰ ਦੂਰ ਤੱਕ ਛਿੜੇ ਹੋਏ ਹਨ l ਦਰਅਸਲ ਇੱਕ ਡਾਕਟਰ ਨੇ ਕੁੱਤੇ ਦਾ ਇਲਾਜ ਕਰਕੇ ਇੱਕ ਵੱਖਰਾ ਕਮਾਲ ਕਰ ਦਿੱਤਾ ਹੈ l

ਦਿੱਲੀ ਦੇ ਈਸਟ ਆਫ ਕੈਲਾਸ਼ ‘ਚ ਸਥਿਤ ਸਿਸਟਮ ਮੈਕਸ ਪੈੱਟਸ ਕੇਅਰ ਹਸਪਤਾਲ ਜਾਨਵਰਾਂ ਦੇ ਇਲਾਜ ਲਈ ਸਭ ਤੋਂ ਨੰਬਰ ਵਨ ਹਸਪਤਾਲਾਂ ਵਿਚੋਂ ਇਕ ਮੰਨਿਆ ਜਾਂਦਾ ਹੈ l ਜਿਸ ਹਸਪਤਾਲ ਦੇ ਚਰਚੇ ਪੂਰੇ ਦੇਸ਼ ਭਰ ਵਿੱਚ ਹੈ। ਹੁਣ ਇਸ ਹਸਪਤਾਲ ਤੇ ਡਾਕਟਰ ਦੇ ਵੱਲੋਂ ਇੱਕ ਅਜਿਹਾ ਕਮਾਲ ਕੀਤਾ ਗਿਆ ਜਿਹੜਾ ਅੱਜ ਤੱਕ ਭਾਰਤ ਦੇਸ਼ ਵਿੱਚ ਨਹੀਂ ਹੋ ਸਕਿਆ ਹੈ। ਇਸ ਡਾਕਟਰ ਨੇ ਦਿੱਲੀ ਦੇ ਰਹਿਣ ਵਾਲੇ ਬੀਗਲ ਜੂਲੀਅਟ ਨਾ ਦਾ ਕੁੱਤਾ, ਜਿਹੜਾ ਪਿਛਲੇ 2 ਸਾਲਾਂ ਤੋਂ ਮਾਈਟ੍ਰਲ ਵਾਲਵ ਦੀ ਬੀਮਾਰੀ ਨਾਲ ਪੀੜਤ ਸੀ।

ਜਿਸ ਕਾਰਨ ਉਸਦੇ ਹਾਰਟ ਦੀ ਖੱਬੇ ਸਾਈਡ ‘ਚ ਬਲਾਕੇਜ ਹੋਣ ਲੱਗ ਪਈ ਸੀ, ਤੇ ਜੇਕਰ ਇਸ ਬੀਮਾਰੀ ਦਾ ਇਲਾਜ ਸਮੇਂ ਰਹਿੰਦੇ ਨਾ ਕੀਤਾ ਜਾਵੇ ਤਾਂ ਹਾਰਟ ਫੇਲ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਜਿਸ ਕਾਰਨ ਭਾਰਤੀ ਡਾਕਟਰ ਦੇ ਵੱਲੋਂ ਇੱਕ ਵੱਖਰੀ ਮਿਸਾਲ ਚੀਨ ਤੋਂ ਬਾਅਦ ਭਾਰਤ ਵਿੱਚ ਅਜਿਹੀ ਸਰਜਰੀ ਕਰਕੇ ਚਰਚੇ ਪੂਰੀ ਦੁਨੀਆਂ ਵਿੱਚ ਛੇੜ ਦਿੱਤੇ ਹਨ।

ਦੱਸ ਦਈਏ ਕਿ ਇਹ ਸਰਜਰੀ ਡਾ. ਭਾਣੂ ਦੇਵ ਸ਼ਰਮਾ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਫੀਲਡ ਵਿਚ 16 ਸਾਲਾਂ ਤੋਂ ਜਾਨਵਰਾਂ ਦਾ ਇਲਾਜ ਕਰਨ ਦਾ ਕੰਮ ਕਰ ਰਹੇ ਹਨ। ਦੱਸ ਦਈਏ ਕਿ ਇਹ ਏਸ਼ੀਆ ਦੀ ਸਭ ਤੋਂ ਪਹਿਲੀ ਸਰਜਰੀ ਹੈ,ਜਿਸ ਦੀ ਸਫਲਤਾ ਤੋਂ ਬਾਅਦ ਹੁਣ ਚੀਨ ਤੋਂ ਬਾਅਦ ਭਾਰਤ ਦੂਜਾ ਦੇਸ਼ ਬਣ ਚੁੱਕਿਆ ਹੈ ਜਿੱਥੇ ਇਹ ਸਰਜਰੀ ਕੀਤੀ ਗਈ ਹੈ l


                                       
                            
                                                                   
                                    Previous Postਪੰਜਾਬ ਚ ਇਥੇ ਵਾਪਰਿਆ ਵੱਡਾ ਦਰਦਨਾਕ ਹਾਦਸਾ , 3 ਨੌਜਵਾਨਾਂ ਦੀ ਹੋਈ ਮੌਕੇ ਤੇ ਮੌਤ
                                                                
                                
                                                                    
                                    Next Postਇਥੇ ICU ਚ ਪਿਤਾ ਦੇ ਸਾਹਮਣੇ ਹੋਇਆ ਧੀ ਦਾ ਅਨੌਖਾ ਵਿਆਹ , ਡਾਕਟਰ ਤੇ ਨਰਸ ਬਣੇ ਬਰਾਤੀ
                                                                
                            
               
                            
                                                                            
                                                                                                                                            
                                    
                                    
                                    



