ਭਾਰਤੀ ਟੀਮ ਲਈ ਆਈ ਮਾੜੀ ਖਬਰ – ਇਸ ਸਟਾਰ ਖਿਡਾਰੀ ਦੇ ਲਗੀ ਸੱਟ

ਆਈ ਤਾਜਾ ਵੱਡੀ ਖਬਰ

ਵੈਸੇ ਤਾਂ ਵਿਸ਼ਵ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਭਾਰਤ ਵਿੱਚ ਸਭ ਤੋਂ ਵੱਧ ਪ੍ਰਸ਼ੰਸਕ ਕ੍ਰਿਕਟ ਖੇਡ ਦੇ ਹਨ। ਭਾਵੇਂ ਕੋਰੋਨਾ ਕਰਕੇ ਇਸ ਵਾਰ ਦਾ ਆਈਪੀਐਲ ਭਾਰਤ ਵਿੱਚ ਨਹੀਂ ਖੇਡਿਆ ਗਿਆ ਪਰ ਫੇਰ ਵੀ ਲੋਕਾਂ ਦਾ ਇਸ ਖੇਡ ਦੇ ਪ੍ਰਤੀ ਰੁਝਾਨ ਨਹੀਂ ਘਟਿਆ। ਆਈਪੀਐਲ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਵਿਰੁੱਧ ਟੈਸਟ ਸੀਰੀਜ਼ ਖੇਡਣ ਦੇ ਲਈ ਜਾਵੇਗੀ।

ਪਰ ਇਸ ਦੌਰੇ ਤੋਂ ਪਹਿਲਾਂ ਹੀ ਭਾਰਤੀ ਟੀਮ ਲਈ ਇਕ ਮਾੜੀ ਖ਼ਬਰ ਆ ਚੁੱਕੀ ਹੈ। ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ ਜ਼ਖਮੀ ਹੋ ਗਏ ਹਨ ਜਿਸ ਕਾਰਨ ਉਹਨਾਂ ਦੀ ਇਸ ਸੀਰੀਜ਼ ਵਿੱਚ ਖੇਡ ਸਕਣ ਦੀ ਉਮੀਦ ਘੱਟ ਹੈ। ਸਾਹਾ ਇਸ ਵਾਰ ਦੇ ਹੋ ਰਹੇ ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਖੇਲ ਰਹੇ ਹਨ ਪਰ ਜ਼ਖ਼ਮੀ ਹੋਣ ਕਾਰਨ ਉਹ ਕੁਆਲੀਫਾਇਰ ਰਾਊਂਡ 2 ਵਿੱਚ ਨਹੀਂ ਖੇਡ ਸਕੇ। ਭਾਰਤ ਵੱਲੋਂ ਆਸਟ੍ਰੇਲੀਆ ਵਿਰੁੱਧ ਪਹਿਲਾ ਟੈਸਟ ਮੈਚ 17 ਦਸੰਬਰ ਨੂੰ ਖੇਡਿਆ ਜਾਵੇਗਾ।

ਫਿਲਹਾਲ ਰਿਸ਼ਭ ਪੰਤ ਨੂੰ ਭਾਰਤੀ ਟੈਸਟ ਕ੍ਰਿਕਟ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਜੇਕਰ ਇਸ ਦੌਰੇ ਤੇ ਜਾਣ ਤੋਂ ਪਹਿਲਾਂ ਰਿਧੀਮਾਨ ਸਾਹਾ ਨਹੀਂ ਠੀਕ ਹੁੰਦੇ ਤਾਂ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਵਿਕਟਕੀਪਰ ਨੂੰ ਲਿਜਾਇਆ ਜਾਵੇਗਾ। ਪਰ ਫਿਲਹਾਲ ਇਸ ਬਾਰੇ ਅਧਿਕਾਰਤ ਤੌਰ ‘ਤੇ ਕਿਸੇ ਵੀ ਵਿਕਟਕੀਪਰ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਇਸ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਭੂਵਨੇਸ਼ਵਰ ਕੁਮਾਰ ਵੀ ਜ਼ਖਮੀ ਹੋਣ ਕਰਕੇ ਟੀਮ ਤੋਂ ਬਾਹਰ ਚਲ ਰਹੇ ਹਨ। ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਦੌਰੇ ਉੱਪਰ ਟੈਸਟ ਮੈਚ ਖੇਡਣ ਤੋਂ ਪਹਿਲਾਂ 3 ਟੀ-20 ਅਤੇ 3 ਵਨਡੇ ਮੈਚ ਵੀ ਖੇਡੇਗੀ।

ਇੱਥੇ ਭਾਰਤ ਅਤੇ ਆਸਟ੍ਰੇਲੀਆ ਟੀਮ ਵੱਲੋਂ ਪਹਿਲਾਂ ਟੀ-ਟਵੰਟੀ ਮੈਚ 27 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਇਹ ਟੀਮਾਂ ਦੋ ਵਨ-ਡੇ ਮੈਚ ਵੀ ਸਿਡਨੀ ਦੇ ਕ੍ਰਿਕਟ ਮੈਦਾਨ ਉਪਰ ਖੇਡਣਗੀਆਂ ਅਤੇ ਆਖਰੀ ਵਨ-ਡੇ ਮੈਚ ਕੈਨਬਰਾ ਦੇ ਮਨੁਕਾ ਓਵਲ ਵਿੱਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਟੀਮ ਵੱਲੋਂ ਆਈਪੀਐਲ ਖੇਡਣ ਤੋਂ ਬਾਅਦ ਇਹ ਪਹਿਲਾ ਅੰਤਰਰਾਸ਼ਟਰੀ ਦੌਰਾ ਹੋਵੇਗਾ।