ਭਰਾ ਭੈਣ ਦੀ ਲਵ ਮੈਰਿਜ ਤੋਂ ਸੀ ਨਾਰਾਜ਼ , ਸੁਹਰੇ ਘਰ ਜਾ ਕਰ ਦਿੱਤੀ ਫਾਇਰਿੰਗ ਭੈਣ ਦੀ ਹੋਈ ਮੌਤ ਨਨਾਣ ਤੇ ਸੱਸ ਦੀ ਹਾਲਤ ਗੰਭੀਰ

ਆਈ ਤਾਜਾ ਵੱਡੀ ਖਬਰ 

ਭੈਣ ਭਰਾ ਦਾ ਰਿਸ਼ਤਾ ਜਿਸ ਨੂੰ ਇੱਕ ਅਜਿਹਾ ਰਿਸ਼ਤਾ ਮੰਨਿਆ ਜਾਂਦਾ ਹੈ ਜਿਸ ਰਿਸ਼ਤੇ ਦੇ ਵਿੱਚ ਬੇਸ਼ੱਕ ਨੋਕ ਝੋਕ ਹੁੰਦੀ ਰਹਿੰਦੀ ਹੈ ਪਰ ਉਸ ਤੋਂ ਕਈ ਗੁਣਾ ਜਿਆਦਾ ਇਸ ਰਿਸ਼ਤੇ ਦੇ ਵਿੱਚ ਪਿਆਰ ਹੁੰਦਾ ਹੈ l ਪਰ ਅੱਜ ਤੁਹਾਨੂੰ ਇੱਕ ਭੈਣ ਭਰਾ ਦੇ ਰਿਸ਼ਤੇ ਦਾ ਅਜਿਹਾ ਖੌਫਨਾਕ ਰੂਪ ਰੂਪ ਬਾਰੇ ਦੱਸਾਂਗੇ, ਜਿਸ ਬਾਰੇ ਸੁਣਨ ਤੋਂ ਬਾਅਦ ਤੁਹਾਡੇ ਵੀ ਰੋਂਗਟੇ ਖੜ ਜਾਣਗੇ l ਦਰਅਸਲ ਇੱਕ ਭਰਾ ਜੋ ਆਪਣੀ ਭੈਣ ਦੀ ਲਵ ਮੈਰਿਜ ਤੋਂ ਕਾਫੀ ਖਫਾ ਚਲਦਾ ਪਿਆ ਸੀ। ਗੁੱਸੇ ਵਿੱਚ ਆਏ ਭਰਾ ਨੇ ਉਸਦੇ ਸਹੁਰੇ ਘਰ ਜਾ ਕੇ ਅਜਿਹਾ ਕੰਮ ਕਰ ਦਿੱਤਾ, ਜਿਸ ਕਾਰਨ ਉਸ ਦਾ ਸਹੁਰਾ ਪਰਿਵਾਰ ਤਬਾਹ ਹੋ ਗਿਆ l ਮਾਮਲਾ ਹਰਿਆਣਾ ਦੇ ਕੈਥਲ ਤੋਂ ਸਾਹਮਣੇ ਆਇਆ l

ਜਿੱਥੇ ਭੈਣ ਦੀ ਲਵ ਮੈਰਿਜ ਤੋਂ ਨਰਾਜ਼ ਭਰਾ ਨੇ ਉਸਦੇ ਸਹੁਰੇ ਘਰ ਜਾ ਕੇ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਦਿਨ ਨਨਾਣ ਤੇ ਸੱਸ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ l ਜਿੱਥੇ ਉਨਾਂ ਦਾ ਇਲਾਜ ਚਲਦਾ ਪਿਆ ਹੈ l ਉਧਰ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਤੇ ਫੋਰੈਂਸਿੰਕ ਟੀਮ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਮੌਕੇ ‘ਤੇ ਡੀਐੱਸਪੀ ਵੀ ਪਹੁੰਚੇ। ਉਥੇ ਹੀ ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਹਰਿਆਣਾ ਦੇ ਕੈਥਲ ਦੇ ਪਿੰਡ ਕਿਓੜਕ ਵਾਸੀ ਕੁੜੀ ਕੋਮਲ ਉਮਰ 21 ਸਾਲਾਂ ਨੇ ਇਸ ਸਾਲ ਫਰਵਰੀ ਮਹੀਨੇ ਵਿਚ ਸ਼ਹਿਰ ਦੇ ਨਾਨਕਪੁਰੀ ਕਾਲੋਨੀ ਵਾਸੀ ਅਨਿਲ ਨਾਲ ਲਵਮੈਰਿਜ ਕੀਤੀ ਸੀ।

ਇਸ ਵਿਆਹ ਤੋਂ ਲੜਕੀ ਦੇ ਪਰਿਵਾਰ ਵਾਲੇ ਨਾਰਾਜ਼ ਸਨ। ਕੁੜੀ ਦਾ ਭਰਾ ਇਸ ਵਿਆਹ ਤੇ ਬਹੁਤ ਜਿਆਦਾ ਨਿਰਾਸ਼ ਸਨ l ਇਹ ਸੀ ਨਿਰਾਸ਼ਾ ਕਾਰਨ ਉਸਨੇ ਇੱਕ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਕਾਰਨ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈl ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 2 ਵਜੇ ਭਰਾ ਰਮਨ ਨੌਜਵਾਨਾਂ ਨਾਲ ਬਾਈਕ ‘ਤੇ ਕੋਮਲ ਦੇ ਘਰ ਪਹੁੰਚਿਆ। ਜਿੱਥੇ ਘਰ ਵਿੱਚ ਦਾਖਲ ਹੁੰਦਿਆਂ ਸਾਰ ਹੀ ਉਸ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਇਹ ਗੋਲੀਆਂ ਉਸਦੀ ਭੈਣ ਕੋਮਲ ਦੇ ਵੀ ਵੱਜੀਆਂ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕਮਰੇ ਵਿੱਚੋਂ ਬਾਹਰ ਆਈ ਉਸ ਦੀ ਨਨਾਣ ਅੰਜਲੀ ਤੇ ਸੱਤ ਕਾਂਤਾ ਜ਼ਖਮੀ ਹੋ ਗਈਆਂ।

ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ l ਫਿਲਹਾਲ ਜ਼ਖਮੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ
ਹੈ।