ਬੱਚੇ ਨੂੰ ਲੰਬੇ ਵਾਲਾਂ ਕਾਰਨ ਸਕੂਲ ਚੋਂ ਕੱਢਣ ਦਾ ਦਿੱਤਾ ਗਿਆ ਅਲਟੀਮੇਟਮ , ਮਾਪਿਆਂ ਸਾਹਮਣੇ ਰੱਖੀ ਇਹ ਸ਼ਰਤ

588

ਆਈ ਤਾਜਾ ਵੱਡੀ ਖਬਰ 

ਹਰੇਕ ਸਕੂਲ ਦੇ ਆਪਣੇ ਕੁਝ ਨਿਯਮ ਹੁੰਦੇ ਹਨ, ਜਿਨਾਂ ਨਿਯਮਾਂ ਅਨੁਸਾਰ ਬੱਚੇ ਸਕੂਲ ਵਿੱਚ ਸਿੱਖਿਆ ਹਾਸਿਲ ਕਰਦੇ ਹਨ। ਆਮ ਤੌਰ ਤੇ ਸਕੂਲਾਂ ਦੇ ਵਿੱਚ ਇਹ ਗੱਲ ਹਰੇਕ ਅਧਿਆਪਕ ਵੱਲੋਂ ਆਖੇ ਜਾਂਦੀ ਹੈ ਕਿ ਮੁੰਡੇ ਆਪਣੇ ਸਿਰ ਦੇ ਵਾਲ ਤੇ ਸਾਰੇ ਬੱਚੇ ਆਪਣੇ ਹੱਥਾਂ ਦੇ ਨਾਖ਼ੁਨ ਕੱਟ ਕੇ ਆਓ, ਤਾਂ ਜੋ ਉਨਾਂ ਨੂੰ ਸਕੂਲ ਦੇ ਅਨੁਸ਼ਾਸਨ ਅਨੁਸਾਰ ਟਾਲਿਆ ਜਾ ਸਕੇ l ਜੇਕਰ ਕੋਈ ਬੱਚਾ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਜੁਰਮਾਨਾ ਤੱਕ ਲਗਾਇਆ ਜਾਂਦਾ ਹੈ l ਪਰ ਹੁਣ ਤੁਹਾਨੂੰ ਇੱਕ ਅਜਿਹੇ ਸਕੂਲ ਦੀ ਕਹਾਣੀ ਦੱਸਾਂਗੇ, ਜਿਨਾਂ ਨੇ ਬੱਚੇ ਨੂੰ ਲੰਬੇ ਵਾਲਾਂ ਕਾਰਨ ਸਕੂਲ ਵਿੱਚੋਂ ਕੱਢਣ ਦਾ ਅਲਟੀਮੇਟਮ ਦੇ ਦਿੱਤਾ ਤੇ ਮਾਪਿਆਂ ਸਾਹਮਣੇ ਇੱਕ ਵੱਖਰੀ ਸ਼ਰਤ ਰੱਖ ਦਿੱਤੀ l

ਮਾਮਲਾ ਲੰਦਨ ਤੋਂ ਸਾਹਮਣੇ ਆਇਆ, ਜਿੱਥੇ ਇੱਕ 12 ਸਾਲ ਦੇ ਬੱਚੇ ਫਾਰੂਖ ਜੇਮਸ ਨੂੰ ਆਪਣੇ ਲੰਬੇ ਵਾਲਾਂ ਦੀ ਵਜ੍ਹਾ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ । ਦਰਅਸਲ ਇਸ ਬੱਚੇ ਦੇ ਲੰਬੇ ਵਾਲਾਂ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਤੇ ਫਾਰੂਖ ਦੇ ਮਾਪਿਆਂ ਦੇ ਵਿਚ ਵਿਵਾਦ ਹੋ ਗਿਆ ਹੈ ਤੇ ਇਸ ਦੌਰਾਨ ਗੱਲ ਇੰਨੀ ਵੱਧ ਗਈ ਕਿ ਦੋਵੇਂ ਧਿਰਾਂ ਦੀ ਅਸਹਿਮਤੀ ਦੀ ਵਜ੍ਹਾ ਨਾਲ ਫਾਰੂਖ ਉਪਰ ਸਕੂਲ ਤੋਂ ਕੱਢੇ ਜਾਣ ਦਾ ਖਤਰਾ ਮੰਡਰਾ ਰਿਹਾ, ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਬੱਚੇ ਨੂੰ ਉਸ ਦੇ ਲੰਬੇ ਬਾਲਾਂ ਕਾਰਨ ਸਕੂਲ ਤੋਂ ਕੱਢਿਆ ਜਾ ਸਕਦਾ ਹੈ ।

ਉਥੇ ਹੀ ਇਹ ਖਬਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਦੂਜੇ ਪਾਸੇ ਸਕੂਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਰੂਖ ਦੇ ਲੰਬੇ ਵਾਲ ਸਕੂਲ ਦੀ ਯੂਨੀਫਾਰਮ ਰੂਲਸ ਦੇ ਖਿਲਾਫ ਹਨ ਤੇ ਪਰਿਵਾਰ ਨੂੰ ਸਕੂਲ ਦੀ ਇਹ ਗੱਲ ਹਜ਼ਮ ਨਹੀਂ ਹੋ ਰਹੀ। ਫਾਰੂਖ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹਿਆ ਗਿਆ ਹੈ ਤਾਂ, ਫਿਰ ਸਕੂਲ ਪ੍ਰਸ਼ਾਸਨ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਉਧਰ ਫਾਰੂਖ ਦੀ ਮਾਂ ਬੋਨੀ ਦਾ ਕਹਿਣਾ ਹੈ ਕਿ ਸਕੂਲ ਨੇ ਅਪ੍ਰੈਲ ਵਿਚ ਡਿਟੇਂਸ਼ਨ ਇਸ਼ੂ ਕਰ ਦਿੱਤਾ ਹੈ ਤੇ ਵਾਲ ਨਾ ਕੱਟਣ ‘ਤੇ ਕੱਢ ਦੇਣ ਦੀ ਧਮਕੀ ਦਿੱਤੀ ਹੈ।

ਬੋਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਘਾਣਾ ਦੇ ਰਹਿਣ ਵਾਲੇ ਹਨ ਜਿਥੇ 3 ਸਾਲਾਂ ਤੱਕ ਬੱਚਿਆਂ ਦੇ ਵਾਲ ਕੱਟਦੇ ਹਨ ਪਰ ਫਾਰੂਖ ਦੇ ਵਾਲ ਲੋੜ ਤੋਂ ਵਧ ਲੰਬੇ ਹੋ ਗਏ ਹਨ। ਸਕੂਲ ਤੇ ਮਾਪਿਆਂ ਵਿਚਾਲੇ ਚੱਲ ਰਹੇ ਇਸ ਵਿਵਾਦ ਵਿੱਚ ਬੱਚੇ ਨੂੰ ਸਕੂਲ ਤੋਂ ਬਾਹਰ ਕੱਢਣ ਦੀਆਂ ਚਰਚਾਵਾਂ ਜੋਰਾਂ ਸ਼ੋਰਾਂ ਤੇ ਹਨ, ਇਸ ਨੂੰ ਲੈ ਕੇ ਬੱਚਾ ਵੀ ਪਰੇਸ਼ਾਨ ਹੈ ਤੇ ਬੱਚੇ ਦੇ ਮਾਪੇ ਵੀ l