ਬੱਚੇ ਦੇ ਡਾਇਪਰ ਚ ਲੁੱਕਾ ਲਿਜਾ ਰਹੇ ਸੀ ਏਨੇ ਕਰੋੜ ਦਾ ਸੋਨਾ , ਏਅਰਪੋਰਟ ਦੇ ਕਸਟਮ ਵਿਭਾਗ ਨੇ ਏਨਾ ਕੀਤਾ ਜਬਤ

ਆਈ ਤਾਜਾ ਵੱਡੀ ਖਬਰ

ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ l ਜਿਨ੍ਹਾਂ ਵੱਲੋਂ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ, ਵੱਖੋ ਵੱਖਰੇ ਪ੍ਰਕਾਰ ਦੀਆਂ ਚੋਰੀ ਦੀਆਂ ਤੇ ਠੱਗੀ ਦੀਆਂ ਵਾਰਦਾਤਾਂ ਨੂੰ ਅਣਜਾਮ ਦਿੱਤਾ ਜਾਂਦਾ ਹੈ। ਅਪਰਾਧੀਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਉਨ੍ਹਾਂ ਵੱਲੋਂ ਵਿਦੇਸ਼ ਤੋਂ ਲਿਆਂਦੇ ਸੋਨੇ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਬੱਚੇ ਦੇ ਡਾਈਪਰ ਵਿੱਚ ਲੁਕਾ ਕੇ ਜਾ ਰਹੇ ਸੀ ਕਰੋੜਾਂ ਰੁਪਿਆਂ ਦਾ ਸੋਨਾ, ਪਰ ਏਅਰਪੋਰਟ ਤੇ ਹੀ ਕਸਟਮ ਵਿਭਾਗ ਨੇ ਜਬਤ ਕੀਤਾ। ਸੋਂ ਦੇਸ਼ ‘ਚ ਵਿਦੇਸ਼ਾਂ ‘ਤੋਂ ਸੋਨੇ ਦੀ ਤਸਕਰੀ ਦੇ ਮਾਮਲੇ ਵਧਦੇ ਜਾ ਰਹੇ ਹਨ, ਜਿਸ ਦੇ ਚਲਦੇ ਪ੍ਰਸ਼ਾਸਨ ਤੇ ਕਸਟਮ ਵਿਭਾਗ ਦੀਆਂ ਟੀਮਾਂ ਵੀ ਹੁਣ ਸੁਚੇਤ ਹੋ ਚੁੱਕੀਆਂ ਹਨ । ਤਾਜ਼ਾ ਮਾਮਲਾ ਮੁੰਬਈ ਏਅਰਪੋਰਟ ‘ਤੋਂ ਸਾਹਮਣੇ ਆਇਆ ਹੈ।

ਦਰਅਸਲ ਸਿੰਗਾਪੁਰ ਤੋਂ ਪਰਤ ਰਹੇ ਇਕ ਯਾਤਰੀ ਕੋਲੋਂ 24 ਕੈਰੇਟ ਸੋਨੇ ਦਾ ਪਾਊਡਰ ਕਸਟਮ ਵਿਭਾਗ ਦੇ ਵੱਲੋਂ ਬਰਾਮਦ ਕੀਤਾ ਹੈ। ਇਸ ਘਟਨਾ ਸਬੰਧੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮੁੰਬਈ ਏਅਰਪੋਰਟ ‘ਤੇ ਇੱਕ ਭਾਰਤੀ ਪਰਿਵਾਰ ਸਿੰਗਾਪੁਰ ਤੋਂ ਵਾਪਸ ਆ ਰਿਹਾ ਸੀ, ਇਸੇ ਦੌਰਾਨ ਯਾਤਰੀਆਂ ਨੇ ਸੋਨੇ ਦੇ ਪਾਊਡਰ ਨੂੰ ਆਪਣੇ ਅੰਡਰਵੀਅਰ ਅਤੇ ਤਿੰਨ ਸਾਲ ਦੇ ਬੱਚੇ ਦੇ ਡਾਇਪਰ ਵਿੱਚ ਲੁਕਾ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸਮੇ ਰਹਿੰਦਿਆਂ ਉਸ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ।

ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਸੋਨੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਸਟਮ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਮੌਕੇ ਇਸ ਕੋਸ਼ਿਸ਼ ਨੂੰ ਨਾ ਕਾਮਯਾਬ ਕੀਤਾ ਗਿਆ। ਦੱਸਦਿਆ ਕਿ ਜ਼ਬਤ ਕੀਤੇ ਗਏ ਸੋਨੇ ਦੇ ਪਾਊਡਰ ਦੀ ਕੀਮਤ ਲਗਭਗ 1.05 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸਦਿਆ ਕਿ ਹੈਦਰਾਬਾਦ ਏਅਰਪੋਰਟ ਕਸਟਮ ਨੇ ਯਾਤਰੀ ਪ੍ਰੋਫਾਈਲਿੰਗ ਦੇ ਆਧਾਰ ‘ਤੇ ਕੁਆਲਾਲੰਪੁਰ ਤੋਂ ਆ ਰਹੇ ਇਕ ਪੈਕਸ ਨੂੰ ਰੋਕਿਆ, ਜਿਸ ਤੋਂ ਉਨ੍ਹਾਂ ਨੇ ਪੱਖੇ ਦੇ ਅੰਦਰੋਂ 636 ਗ੍ਰਾਮ ਵਜ਼ਨ ਦੀ ਸੋਨੇ ਦੀ ਮੁੰਦਰੀ ਬਰਾਮਦ ਕੀਤੀ।

ਇਸ ਅੰਗੂਠੀ ਦੀ ਕੀਮਤ ਲਗਭਗ 38.62 ਲੱਖ ਰੁਪਏ ਹੈ। ਅਜਿਹੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਚੈਕਿੰਗ ਕਸਟਮ ਵਿਭਾਗ ਦੇ ਵੱਲੋਂ ਚੰਗੇ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ।