ਬੱਚਿਆਂ ਨੂੰ ਚਿਪਸ ਖਵਾਉਣ ਵਾਲੇ ਹੋ ਜਾਵੋ ਸਾਵਧਾਨ , 10 ਵੀਂ ਜਮਾਤ ਦੇ ਬੱਚੇ ਦੀ ਹੋਈ ਮੌਤ ਡਾਕਟਰਾਂ ਨੇ ਦਸਿਆ ਇਹ ਕਾਰਨ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਬਚੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਚੀਜ਼ਾਂ ਖਾਂਦੇ ਹਨ, ਜਿਸ ਦੇ ਨੁਕਸਾਨ ਉਹਨਾਂ ਨੂੰ ਬਾਅਦ ਵਿੱਚ ਭੁਗਤਨੇ ਪੈਂਦੇ ਹਨ। ਮਾਪਿਆਂ ਦੇ ਵੱਲੋਂ ਵੀ ਆਪਣੇ ਬੱਚਿਆਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਬਾਜ਼ਾਰੀ ਚੀਜਾ ਖਵਾਈਆਂ ਜਾਂਦੀਆਂ ਹਨ ਜੋ ਉਹਨਾਂ ਦੀ ਸਿਹਤ ਦੇ ਲਈ ਕਾਫੀ ਨੁਕਸਾਨਦਾਇਕ ਸਾਬਿਤ ਹੁੰਦੀਆਂ ਹਨ l ਆਮ ਤੌਰ ਤੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਚਿਪਸ ਪਾਏ ਜਾਂਦੇ ਹਨ, ਜਿਨਾਂ ਨੂੰ ਬੱਚੇ ਸ਼ੌਂਕ ਦੇ ਨਾਲ ਖਾਣਾ ਪਸੰਦ ਕਰਦੇ ਹਨ l ਇਸੇ ਵਿਚਾਲੇ ਹੁਣ ਬੱਚਿਆਂ ਨੂੰ ਚਿਪਸ ਖਵਾਉਣ ਵਾਲੇ ਸਾਵਧਾਨ ਹੋ ਜਾਓ ਕਿਉਂਕਿ ਇੱਕ ਦਸਵੀਂ ਜਮਾਤ ਦੇ ਬੱਚੇ ਦੀ ਜਿਪਸ ਖਾਣ ਦੇ ਨਾਲ ਮੌਤ ਹੋ ਗਈ l

ਜਿਸ ਦਾ ਖੁਲਾਸਾ ਖੁਦ ਡਾਕਟਰ ਦੇ ਵੱਲੋਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇੱਕ 14 ਸਾਲ ਦੇ ਲੜਕੇ ਨੇ ਸੋਸ਼ਲ ਮੀਡੀਆ ਚੈਲੇਂਜ ਵਿੱਚ ਹਿੱਸਾ ਲੈਂਦੇ ਹੋਏ ਬਹੁਤ ਜ਼ਿਆਦਾ ਮਸਾਲੇਦਾਰ ਚਿਪਸ ਖਾ ਲਏ। ਜਿਸ ਤੋਂ ਬਾਅਦ ਉਸਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਫਿਰ ਉਸ ਦੀ ਮੌਤ ਹੋਈ l ਇਸ ‘ਚ ਵੱਡੀ ਮਾਤਰਾ ‘ਚ ਮਿਰਚ ਮਿਲਾਈ ਗਈ ਸੀ ਕਿ ਆਖ਼ਰ ਤਿੱਖੀ ਮਿਰਚਾਂ ਖਾਣ ਨਾਲ ਕੋਈ ਕਿਵੇਂ ਮਰ ਸਕਦਾ ਹੈ? ਇਸ ਦਾ ਕਾਰਨ ਵੀ ਸਾਹਮਣੇ ਆਇਆ ਹੈ। ਬੱਚੇ ਦੀ ਪੋਸਟ ਮਾਰਟਮ ਰਿਪੋਰਟ ਤੋਂ ਕਈ ਵੱਡੇ ਖੁਲਾਸੇ ਹੋਏ ਹਨ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਹਿਲਾਂ ਚਿਪਸ ‘ਚ ਮਿਰਚ ਦੀ ਮਾਤਰਾ ਜ਼ਿਆਦਾ ਸੀ, ਜਿਆਦਾ ਮਾਤਰਾ ਦੇ ਵਿੱਚ ਚਿਪਸ ਖਾਣ ਦੇ ਨਾਲ ਉਸਦੀ ਜਾਨ ਚਲੀ ਗਈ l ਦੂਜਾ ਇਹ ਬੱਚਾ ਜਮਾਂਦਰੂ ਦਿਲ ਦੀ ਬੀਮਾਰੀ ਤੋਂ ਪੀੜਤ ਸੀ। ਬੱਚੇ ਦਾ ਨਾਂ ਹੈਰਿਸ ਵੋਲੋਬਾ ਸੀ। ਉਹ ਅਮਰੀਕਾ ਦੇ ਮੈਸੇਚਿਉਸੇਟਸ ਵਿੱਚ ਰਹਿੰਦਾ ਸੀ ਅਤੇ 10ਵੀਂ ਜਮਾਤ ਦਾ ਵਿਦਿਆਰਥੀ ਸੀ।

ਇਸ ਦੁੱਖਦਾਈ ਘਟਨਾ ਦੇ ਵਾਪਰਨ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈl ਇੱਕ ਰਿਪੋਰਟ ਮੁਤਾਬਕ ਬੱਚੇ ਦੀ ਮੌਤ 1 ਸਤੰਬਰ 2023 ਨੂੰ ਹੋਈ ਸੀ। ਉਸ ਨੇ Paqui ਚਿਪਸ ਖਾਧੇ ਸਨ। ਚਿਪਸ ਬਣਾਉਣ ਵਾਲੀ ਕੰਪਨੀ ਨੇ ਖੁਦ ‘ਵਨ ਚਿਪ ਚੈਲੇਂਜ’ ਸ਼ੁਰੂ ਕੀਤਾ ਸੀ, ਜਿਸ ‘ਚ ਹੈਰਿਸ ਨੇ ਹਿੱਸਾ ਲਿਆ ਸੀ। ਇਸ ਬੱਚੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਜਿਸ ਨੂੰ ਉਹ ਇੰਨੇ ਚਾਅ ਦੇ ਨਾਲ ਖਾਂਦਾ ਪਿਆ ਹੈ ਉਹ ਇੱਕ ਦਿਨ ਉਸਦੀ ਜਾਨ ਲੈ ਲਵੇਗੀ l