ਬੋਲੀਵੁਡ ਨੂੰ ਫਿਰ ਲਗਾ ਵੱਡਾ ਝਟਕਾ ਆਸਕਰ ਜੇਤੂ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ ,ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਅਸੀਂ ਬਹੁਤ ਸਾਰੀਆਂ ਮਹਾਨ ਹਸਤੀਆਂ ਨੂੰ ਗੁਆ ਚੁੱਕੇ ਹਾਂ। ਵੱਖ-ਵੱਖ ਜਗਤ ਤੋਂ ਸੰਬੰਧਿਤ ਕਈ ਖ਼ਾਸ ਸ਼ਖ਼ਸੀਅਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈਆਂ। ਜਿਨ੍ਹਾਂ ਦੇ ਜਾਣ ਦਾ ਘਾਟਾ ਸ਼ਾਇਦ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕਾਰਜ ਦੂਜਿਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿੰਦੇ ਹਨ।

ਬਾਲੀਵੁੱਡ ਨੂੰ ਅੱਜ ਉਸ ਵੇਲੇ ਇਕ ਵੱਡਾ ਝਟਕਾ ਲੱਗਾ ਜਦੋਂ ਦੇਸ਼ ਦੇ ਲਈ ਪਹਿਲਾਂ ਆਸਕਰ ਐਵਾਰਡ ਜਿੱਤਣ ਵਾਲੀ ਇਕ ਮਸ਼ਹੂਰ ਕਾਸਟਿਊਮ ਡਿਜ਼ਾਈਨਰ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਹੋਈ ਇਸ ਅਚਾਨਕ ਮੌਤ ਕਾਰਨ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ। ਦੇਸ਼ ਦੀ ਮਸ਼ਹੂਰ ਕਾਸਟਿਊਮ ਡਿਜ਼ਾਈਨਰ ਭਾਨੂੰ ਅਥਈਆ ਵੀਰਵਾਰ ਸਵੇਰੇ ਆਪਣੇ ਘਰ ਅਕਾਲ ਚਲਾਣਾ ਕਰ ਗਏ। ਅਥਈਆ ਨੇ ਦੇਸ਼ ਦੀ ਝੋਲੀ ਦੇ ਵਿੱਚ ਸਭ ਤੋਂ ਵੱਡਾ ਮਾਣ ਆਸਕਰ ਐਵਾਰਡ ਪਾਇਆ ਸੀ

ਜਿਸ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੇ 1983 ਵਿੱਚ ਆਈ ਫਿਲਮ ਗਾਂਧੀ ਲਈ ਸਭ ਤੋਂ ਵਧੀਆ ਕਾਸਟਿਊਮ ਡਿਜ਼ਾਈਨਰ ਸਨ। ਜਿਸ ਦੀ ਬਦੌਲਤ ਉਨ੍ਹਾਂ ਨੂੰ ਇਸ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ। ਅਥਈਆ 91 ਸਾਲ ਦੀ ਸੀ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਉਨ੍ਹਾਂ ਨੇ ਬਹੁਤ ਸਾਰੀਆਂ ਫ਼ਿਲਮਾਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਜਿਸ ਲਈ ਉਨ੍ਹਾਂ ਨੂੰ ਗੁਲਜ਼ਾਰ ਦੀ ਫ਼ਿਲਮ ਲੇਕਿਨ (1990) ਆਸ਼ੁਤੋਸ਼ ਗੋਵਾਰੀਕਰ ਦੀ ਫ਼ਿਲਮ ਲਗਾਨ (2001) ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ।

ਅਥਈਆ ਦੀ ਧੀ ਰਾਧਿਕਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਦਿਮਾਗ ਵਿੱਚ ਪਿਛਲੇ 8 ਸਾਲਾਂ ਤੋਂ ਟਿਊਮਰ ਸੀ ਅਤੇ ਜਿਸ ਦਾ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ। ਪਿਛਲੇ 3 ਸਾਲਾਂ ਤੋਂ ਉਹ ਬਿਸਤਰ ‘ਤੇ ਸਨ ਕਿਉਂਕਿ ਉਨ੍ਹਾਂ ਦੇ ਸਰੀਰ ਦੇ ਇੱਕ ਹਿੱਸੇ ਨੂੰ ਲਕਵਾ ਹੋ ਗਿਆ ਸੀ। ਹਿੰਦੀ ਸਿਨੇਮਾ ਜਗਤ ਦੇ ਵਿੱਚ ਕਾਸਟਿਊਮ ਡਿਜ਼ਾਈਨਰ ਦੇ ਤੌਰ ‘ਤੇ ਆਪਣੀ ਪਹਿਚਾਣ ਬਣਾਉਣ ਵਾਲੀ ਅਥਈਆ ਦਾ ਜਨਮ ਕੋਲ੍ਹਾਪੁਰ ਵਿੱਚ ਹੋਇਆ ਸੀ। ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਗੁਰੂ ਦੱਤ ਦੀ ਸੁਪਰਹਿੱਟ ਫਿਲਮ ਸੀ.ਆਈ.ਡੀ. (1956) ਤੋਂ ਕੀਤੀ ਸੀ। ਆਸਕਰ ਪੁਰਸਕਾਰ ਅਥਈਆ ਅਤੇ ਜਾਨ ਮੋਲੋ ਨੂੰ ਸਾਂਝੇ ਤੌਰ ‘ਤੇ ਮਿਲਿਆ ਸੀ।