ਬੋਲੀਵੁਡ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ , ਇੰਡਸਟਰੀ ਚ ਪਿਆ ਸੋਗ

ਆਈ ਤਾਜਾ ਵੱਡੀ ਖਬਰ 

ਬਾਲੀਵੁੱਡ ਨੇ ਦੁਨੀਆਂ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ l ਜਿਸ ਕਾਰਨ ਦੁਨੀਆਂ ਭਰ ਦੇ ਲੋਕ ਬਾਲੀਵੁੱਡ ਦੀਆਂ ਫ਼ਿਲਮਾਂ ਨੂੰ ਪਸੰਦ ਕਰਦੇ ਹਨ। ਬਾਲੀਵੁੱਡ ਦੀ ਇੱਕ ਫਿਲਮ ਪਿੱਛੇ ਹਜ਼ਾਰਾਂ ਲੋਕਾਂ ਦੀ ਮਿਹਨਤ ਤੇ ਕਰੋੜਾਂ ਰੁਪਏ ਲੱਗੇ ਹੁੰਦੇ ਹਨ l ਉਸ ਤੋਂ ਵੱਧ ਇਸ ਫ਼ਿਲਮ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਤੇ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਕੀਤੇ ਜਾਣ ਵਾਲੇ ਕੰਮ ਕਰਨ ਵਾਲਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ l ਪਰ ਜਦੋਂ ਇੰਡਸਟਰੀ ਦੇ ਨਾਲ ਜੁੜੀਆਂ ਹੱਸਦੀਆਂ ਦੇ ਦਿਹਾਂਤ ਬਾਰੇ ਪਤਾ ਚਲਦਾ ਹੈ ਤਾਂ, ਕਿਤੇ ਨਾ ਕਿਤੇ ਇੱਕ ਵੱਡਾ ਝਟਕਾ ਜ਼ਰੂਰ ਲੱਗਦਾ ਹੈ।

ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਬਾਲੀਵੁੱਡ ਦੀ ਇੱਕ ਮਸ਼ਹੂਰ ਹਸਤੀ ਦੀ ਅਚਾਨਕ ਮੌਤ ਹੋ ਚੁੱਕੀ ਹੈ l ਜਿਸ ਕਾਰਨ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਦਰਅਸਲ ਬਾਲੀਵੁੱਡ ਦੇ ਸੀਨੀਅਰ ਗੀਤਕਾਰ ਦੇਵ ਕੋਹਲੀ ਦਾ ਦਿਹਾਂਤ ਹੋ ਗਿਆ ਹੈ। ਜਿਸ ਕਰਕੇ ਇੰਨਟਰਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਉਠੀ ਹੈ l ਜ਼ਿਕਰਯੋਗ ਹੈ ਕਿ ਉਨ੍ਹਾਂ ਨੇ 26 ਅਗਸਤ ਨੂੰ ਮੁੰਬਈ ਵਿੱਚ ਆਖਰੀ ਸਾਹ ਲਿਆ। ਦੇਵ 80 ਸਾਲਾਂ ਦੇ ਸਨ। ਗੀਤਕਾਰ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸੀ। ਇਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

26 ਅਗਸਤ ਸ਼ਨੀਵਾਰ ਦੀ ਸਵੇਰ ਨੂੰ ਦੇਵ ਨੇ ਆਪਣੀ ਨੀਂਦ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉੱਥੇ ਹੀ ਅਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਇੱਕ ਬੁਲਾਰੇ ਨੇ ਉਨ੍ਹਾਂ ਦੀ ਮੌਤ ਦੀ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਸ਼ਾਮ 6 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਜੋਗੇਸ਼ਵਰੀ ਪੱਛਮੀ ਸਥਿਤ ਓਸ਼ੀਵਾੜਾ ਸ਼ਮਸ਼ਾਨਘਾਟ ‘ਚ ਕੀਤਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ।

ਦੇਵ ਕੋਹਲੀ ਦੇ ਦੋਸਤ ਗਾਇਕ-ਸੰਗੀਤਕਾਰ ਆਨੰਦ ਰਾਜ ਆਨੰਦ ਨੇ ਦੱਸਿਆ ਕਿ ਦੇਵ ਦੇ ਆਖਰੀ ਦਿਨ ਕਿਵੇਂ ਰਹੇ। ਆਨੰਦ ਨੇ ਦੱਸਿਆ ਕਿ ਦੇਵ ਕੋਹਲੀ ਆਪਣੇ ਆਖ਼ਰੀ ਦਿਨਾਂ ‘ਚ ਬਿਸਤਰ ‘ਤੇ ਭਜਨ ਗਾਉਂਦੇ ਸਨ। ਪਰ ਅੱਜ ਉਹਨਾਂ ਦੇ ਦੇਹਾਂਤ ਕਾਰਨ ਜਿੱਥੇ ਫ਼ਿਲਮ ਇੰਡਸਟਰੀ ਦੇ ਵਿੱਚ ਸੋਗਤੀ ਲਹਿਰ ਹੈ। ਉੱਥੇ ਹੀ ਦੂਜੇ ਪਾਸੇ ਵੱਖ ਵੱਖ ਸ਼ਖਸ਼ੀਅਤਾਂ ਦੇ ਵਲੋਂ ਉਨ੍ਹਾਂ ਦੇ ਦਿਹਾਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l