ਬੇਰਾਂ ਨਾਲ ਭਰੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਪੰਜ ਸਦੀਆਂ ਤੋਂ ਪੁਰਾਣੀਆਂ ਇਤਿਹਾਸਿਕ ਬੇਰੀਆਂ

ਪੰਜ ਸਦੀਆਂ ਪੁਰਾਣੀਆਂ ਇਤਿਹਾਸਕ ਬੇਰੀਆਂ ਬੇਰਾਂ ਨਾ ਭਰ ਗਈਆਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਚਰਚਾ ਦੁਨੀਆ ਦੇ ਹਰ ਕੋਨੇ ਵਿਚ ਹੁੰਦੀ ਹੈ। ਜਿੱਥੇ ਦਰਸ਼ਨ ਕਰਨ ਦੇ ਲਈ ਸੰਗਤ ਵੀ ਦੁਨੀਆਂ ਦੇ ਹਰ ਕੋਨੇ ਤੋਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ। ਇੱਥੇ ਹੋਏ ਕਈ ਚਮਤਕਾਰ ਵੀ ਦੁਨੀਆਂ ਦੇ ਵਿਚ ਚਰਚਾ ਦਾ ਵਿਸ਼ਾ ਰਹਿੰਦੇ ਹਨ। ਜਿਸ ਨੇ ਵੀ ਸੱਚੇ ਮਨ ਨਾਲ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੁੱਝ ਮੰਗਿਆ ਹੈ ,ਉਸ ਦੀ ਮੁਰਾਦ ਜ਼ਰੂਰ ਪੂਰੀ ਹੋਈ ਹੈ।

ਹੁਣ ਵੀ ਫਿਰ ਤੋਂ ਚਮਤਕਾਰ ਹੋ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪੰਜ ਸਦੀਆਂ ਪੁਰਾਣੀਆਂ ਇਤਿਹਾਸਕ ਬੇਰੀਆਂ ਬੇਰਾਂ ਨਾ ਭਰ ਗਈਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦੁੱਖ ਭੰਜਨੀ ਬੇਰੀ, ਲਾਚੀ ਬੇਰੀ, ਅਤੇ ਬੇਰ ਬਾਬਾ ਬੁੱਢਾ ਸਾਹਿਬ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਇਹਨਾ ਸੁੱਕ ਗਈਆਂ ਬੇਰੀਆਂ ਦੀ ਸਾਂਭ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਮਦਦ ਲਈ ਜਾਂਦੀ ਹੈ। ਜਿਨ੍ਹਾਂ ਦੀ ਮੱਦਦ ਤੇ ਸ਼ਰਧਾ ਕਾਰਨ 500 ਸਾਲ ਦੇ ਕਰੀਬ ਪੁਰਾਣੀਆ ਬੇਰੀਆਂ ਅੱਜ ਫਿਰ ਤੋਂ ਹਰੀਆ ਭਰੀਆ ਹੋ ਗਈਆਂ ਹਨ।

ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਕਿਉਂਕਿ ਇਹ ਬੇਰੀਆਂ ਬੇਰਾਂ ਨਾਲ ਭਰ ਗਈਆਂ ਹਨ । ਜਿਸ ਕਾਰਨ ਸੰਗਤਾਂ ਵਿੱਚ ਬੇਅੰਤ ਸ਼ਰਧਾ ਪਾਈ ਜਾ ਰਹੀ ਹੈ।ਇਹ ਗੁਰੂ ਘਰ ਦਾ ਕਿ੍ਸ਼ਮਾ ਹੈ ਜੋ ਕਿ ਸੁੱਕੀਆਂ ਹੋਈਆਂ ਬੇਰੀਆਂ ਫਿਰ ਤੋਂ ਹਰੀਆ ਹੋ ਗਈਆਂ ਹਨ। ਪਿਛਲੇ ਕੁਝ ਸਾਲਾਂ ਦੀ ਦੇਖਭਾਲ ਦਾ ਨਤੀਜਾ ਹੈ,ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਮਾਹਿਰਾਂ ਦੀ ਟੀਮ ਵੱਲੋਂ ਸਮੇਂ-ਸਮੇਂ ਸਿਰ ਆ ਕੇ ਬੇਰੀਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ ।

ਮਾਹਰਾਂ ਨੇ ਦੱਸਿਆ ਕਿ ਬੇਰੀ ਤੇ ਅਕਸਰ ਹੀ ਲਾਗ ਦੇ ਕੀੜੇ ਹਮਲਾ ਕਰਦੇ ਹਨ ,ਜਿਨ੍ਹਾਂ ਦੀ ਰੋਕਥਾਮ ਬੁਹਤ ਜ਼ਰੂਰੀ ਹੁੰਦੀ ਹੈ। ਦੁੱਖ ਭੰਜਨੀ ਬੇਰੀ ਬੀਬੀ ਰਜਨੀ ਅਤੇ ਪਿੰਗਲੇ ਦਾ ਇਤਿਹਾਸ ਦਰਸਾਉਂਦੀ ਹੈ। ਲਾਚੀ ਬੇਰੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਕਲਮ ਕਰਨ ਆਏ ਸਿੱਖ ਯੋਧਿਆਂ ਨੇ ਆਪਣੇ ਘੋੜੇ ਬੰਨ੍ਹੇ ਸਨ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਸੇਵਾ ਜਰਵਾਉਣ ਸਮੇਂ ਬੇਰ ਬਾਬਾ ਬੁੱਢਾ ਜੀ ਹੇਠਾਂ ਹੀ ਕਰਿਆ ਕਰਦੇ ਸਨ।

ਹਰਿਮੰਦਰ ਸਾਹਿਬ ਵਿਚ ਮੌਜੂਦ ਇਨ੍ਹਾਂ ਬੇਰੀਆਂ ਨਾਲ ਸੰਗਤਾਂ ਦੀ ਅਥਾਹ ਸ਼ਰਧਾ ਜੁੜੀ ਹੋਈ ਹੈ। ਹਰਿਮੰਦਰ ਸਾਹਿਬ ਦੇ ਵਿੱਚ ਸੰਗਤ ਲੱਖਾਂ ਦੀ ਗਿਣਤੀ ਵਿੱਚ ਆਉਂਦੀ ਹੈ। ਜੋ ਇਨ੍ਹਾਂ ਬੇਰੀਆਂ ਹੇਠ ਬੈਠ ਕੇ ਬੇਰ ਪ੍ਰਾਪਤ ਕਰਨ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਦੀ ਹੈ।ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾਕਟਰ ਮਹਿੰਦਰ ਸਿੰਘ ਆਹਲੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ। ਉਹ ਇਨ੍ਹਾਂ ਬੇਰੀਆਂ ਦੀ ਸੰਭਾਲ ਲਈ ਸਹਿਯੋਗ ਕਰਨ ਤਾਂ ਜੋ ਇਹ ਬੇਰੀਆਂ ਹਰੀਆ ਭਰੀਆ ਰਹਿ ਸਕਣ। ਬੇਰੀਆਂ ਦੇ ਆਲੇ-ਦੁਆਲੇ ਦੋ-ਦੋ ਫੁੱਟ ਥਾਂ ਖੁੱਲ੍ਹੀ ਛੱਡੀ ਗਈ ਹੈ ਤਾਂ ਜੋ ਬੇਰੀ ਦੀ ਜੜ੍ਹ ਨੂੰ ਹਵਾ ਪਹੁੰਚ ਸਕੇ। ਇਨ੍ਹਾਂ ਦੁਆਲੇ ਬਣੇ ਪੱਥਰ ਦੇ ਥੜੇ ਵੀ ਹਟਾ ਦਿੱਤੇ ਗਏ ਹਨ ।