BREAKING NEWS
Search

ਬਾਪ ਨੇ ਆਪਣੀ ਧੀ ਦਾ ਵਿਆਹ ਹਵਾ ਚ ਕਰਾ ਬਣਾ ਦਿੱਤਾ ਅਨੌਖਾ ਰਿਕਾਰਡ , ਪੂਰਾ ਜਹਾਜ ਕਰ ਲਿਆ ਬੁੱਕ ਮਹਿਮਾਨਾਂ ਲਈ

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਦੀ ਜ਼ਿੰਦਗੀ ਵਿੱਚ ਉਸਦੇ ਵਿਆਹ ਦਾ ਦਿਨ ਕਾਫੀ ਖਾਸ ਮੰਨਿਆ ਜਾਂਦਾ ਹੈ l ਇਸ ਦਿਨ ਦੋ ਇਨਸਾਨਾਂ ਦੇ ਨਾਲ ਨਾਲ ਦੋ ਪਰਿਵਾਰ ਆਪਸ ਦੇ ਵਿੱਚ ਜੁੜਦੇ ਹਨ l ਵਿਆਹ ਦੀਆਂ ਤਿਆਰੀਆਂ ਹਰ ਇੱਕ ਮਨੁੱਖ ਆਪਣੀ ਹੈਸੀਅਤ ਅਨੁਸਾਰ ਕਰਦਾ ਹੈ l ਪਰ ਅੱਜ ਕੱਲ ਦੇ ਸਮੇਂ ਵਿੱਚ ਲੋਕ ਦਿਖਾਵਾ ਕਰਨ ਲਈ ਹਰੇਕ ਮਨੁੱਖ ਆਪਣੀ ਹੈਸੀਅਤ ਤੋਂ ਵੱਧ ਪੈਸੇ ਖਰਚ ਕਰਦਾ ਹੈ l ਪਰ ਹੁਣ ਤੁਹਾਨੂੰ ਇੱਕ ਅਜਿਹੇ ਵਿਆਹ ਬਾਰੇ ਦੱਸਾਂਗੇ ਜਿੱਥੇ ਇੱਕ ਬਾਪ ਵੱਲੋਂ ਆਪਣੀ ਧੀ ਦਾ ਵਿਆਹ ਹਵਾ ਦੇ ਵਿੱਚ ਕਰਵਾ ਦਿੱਤਾ ਗਿਆ। ਇਨਾ ਹੀ ਨਹੀਂ ਸਗੋਂ ਇਸ ਇਨਸਾਨ ਦੇ ਵੱਲੋਂ ਵਿਆਹ ਵਿੱਚ ਆਏ ਮਹਿਮਾਨਾਂ ਦੇ ਲਈ ਪੂਰਾ ਦਾ ਪੂਰਾ ਜਹਾਜ ਬੁੱਕ ਕਰਵਾ ਲਿਆ ਗਿਆ l

ਸੋ ਇੱਕ ਪਾਸੇ ਤਾਂ ਵਿਆਹਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਵਿਆਹ ਦੇ ਸੀਜਨਾ ਵਿੱਚ ਲੋਕ ਵੱਖੋ ਵੱਖਰੇ ਸਟਾਈਲ ਤੇ ਅੰਦਾਜ਼ ਦੇ ਵਿੱਚ ਨਜ਼ਰ ਆਉਂਦੇ ਪਏ ਹਨ l ਹਰੇਕ ਮਨੁੱਖ ਵਿਆਹ ਵਿੱਚ ਕੁਝ ਨਾ ਕੁਝ ਖਾਸ ਕਰਨ ਦੀ ਕੋਸ਼ਿਸ਼ ਜਰੂਰ ਕਰਦਾ ਹੈ, ਪਰ ਇੱਕ ਭਾਰਤੀ ਕਾਰੋਬਾਰੀ ਦੇ ਵੱਲੋਂ ਆਪਣੀ ਧੀ ਦੇ ਵਿਆਹ ਵਿੱਚ ਅਨੋਖਾ ਕੰਮ ਕੀਤਾ ਗਿਆ, ਜਿਸ ਦੇ ਚਰਚੇ ਚਾਰੇ ਪਾਸੇ ਤੇਜ਼ੀ ਦੇ ਨਾਲ ਛਿੜ ਚੁੱਕੇ ਹਨ l ਦਰਅਸਲ ਇਸ ਭਾਰਤੀ ਕਾਰੋਬਾਰੀ ਨੇ ਆਪਣੀ ਧੀ ਦੇ ਵਿਆਹ ਲਈ ਇੱਕ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲਿਆ ਤੇ ਇਸ ਨੂੰ ਵਿਆਹ ਦਾ ਵੇਨਿਊ ਬਣਾ ਦਿੱਤਾ।

ਜਿਸ ਕਾਰਨ ਜੈੱਟ ਦੇ ਅੰਦਰ ਲੋਕ ਨੱਚਦੇ ਤੇ ਗਾਉਂਦੇ ਦੇਖੇ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਤੇ ਲੋਕ ਇਸ ਨੂੰ ਵੇਖਣ ਤੋਂ ਬਾਅਦ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ। ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਮਹਿਮਾਨਾਂ ਦੇ ਸਵਾਗਤ ਤੇ ਵਿਆਹ ਦੇ ਸਾਰੇ ਪ੍ਰਬੰਧ ਜੈੱਟ ਦੇ ਅੰਦਰ ਹੀ ਕੀਤੇ ਗਏ ਸਨ।

ਇਸ ਵਿੱਚ ਵਿਆਹ ਦੇ ਵੇਨਿਊ ਦੇ ਹਿਸਾਬ ਨਾਲ ਵੀ ਸੋਧ ਕੀਤੀ ਗਈ ਸੀ। ਇਹ ਵਿਆਹ 24 ਨਵੰਬਰ ਨੂੰ ਦੁਬਈ ਵਿੱਚ ਹੋਇਆ ਸੀ। ਇਸ ‘ਚ ਲੋਕ ਗੀਤ ‘ਤੂਨੇ ਮਾਰੀ ਐਂਟਰੀਆਂ’ ‘ਤੇ ਡਾਂਸ ਕਰਦੇ ਨਜ਼ਰ ਆ ਸਕਦੇ ਹਨ। ਇਸ ਜਹਾਜ਼ ਦੇ ਅੰਦਰ ਰਸਮਾਂ ਲਈ ਵੱਖਰਾ ਖੇਤਰ ਵੀ ਬਣਾਇਆ ਗਿਆ ਸੀ। ਸੋ ਇਸ ਵਿਆਹ ਦੀ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹੋਏ ਨਜ਼ਰ ਆਉਂਦੇ ਪਏ ਹਨ।