ਬਰਾਤ ਨਾਲ ਜੱਗੋਂ ਤੇਰਵੀ: ਮਧੂਮੱਖੀਆਂ ਦੇ ਭਿਆਨਕ ਹਮਲੇ ਕਾਰਨ 7 ਲੋਕ ਹੋਏ ਜ਼ਖਮੀ

1030

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਦੇਸ਼ ਅੰਦਰ ਜਿਥੇ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਵੱਲੋਂ ਧੂੰਮ-ਧਾਮ ਨਾਲ ਵਿਆਹ ਕੀਤੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਵੱਖਰੇ ਢੰਗ ਨਾਲ ਕੀਤੇ ਜਾਂਦੇ ਵਿਆਹ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ ਉਥੇ ਹੀ ਕੁੱਝ ਕੁ ਵਿਆਹ ਸਮਾਗਮਾਂ ਦੇ ਦੌਰਾਨ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਂਨ ਰਹਿ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਹੀ ਨਹੀਂ ਗਿਆ ਹੁੰਦਾ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿਥੇ ਵਿਆਹ ਸਮਾਗਮਾਂ ਵਿਚ ਖ਼ਲਲ ਪੈਦਾ ਹੋ ਜਾਂਦੀ ਹੈ। ਉਥੇ ਹੀ ਪਰਿਵਾਰ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਵੀ ਦਰਪੇਸ਼ ਆਉਦੀਆਂ ਹਨ।

ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਹੈਰਾਨੀਜਨਕ ਹੁੰਦੀਆਂ ਹਨ। ਹੁਣ ਉਥੇ ਬਰਾਤ ਨਾਲ਼ ਜੱਗੋਂ ਤੇਰਵੀਂ ਹੋਈ ਹੈ ਜਿਥੇ ਇਕ ਬਰਾਤ ਦੇ ਉਪਰ ਮਧੂ-ਮੱਖੀਆਂ ਵੱਲੋਂ ਹਮਲਾ ਕਰਕੇ ਸੱਤ ਲੋਕਾਂ ਨੂੰ ਜ਼ਖਮੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਸਮਾਗਮ ਦੌਰਾਨ ਇਕ ਬਰਾਤ ਜਾ ਰਹੀ ਸੀ ਤਾਂ ਰਸਤੇ ਵਿੱਚ ਕੁਝ ਮਧੂਮੱਖੀਆਂ ਵੱਲੋਂ ਬਰਾਤ ਦੀਆਂ ਗੱਡੀਆਂ ਵਿਚ ਯਾਤਰੀਆਂ ਉੱਪਰ ਹਮਲਾ ਕਰ ਦਿੱਤਾ ਗਿਆ। ਜਿਸ ਵਿਚ ਲਾੜਾ ਅਤੇ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਐਤਵਾਰ ਨੂੰ ਜਿੱਥੇ ਜਸਵੀਰ ਸਿੰਘ ਪਿੰਡ ਦੇਪੁਰ ਦਾ ਵਿਆਹ ਸਮਾਗਮ ਸੀ ਅਤੇ ਬਰਾਤ ਸਮੇਤ ਗੱਡੀਆਂ ਵਿਚ ਸਵਾਰ ਹੋ ਕੇ ਜਾ ਰਿਹਾ ਸੀ। ਉਥੇ ਹੀ ਜਦੋਂ ਬਰਾਤ ਦਤਾਰਪੁਰ ਤੋਂ ਹਾਜੀਪੁਰ ਰੋਡ ਤੇ ਪੈਂਦੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਹੀ ਮਧੂ-ਮੱਖੀਆਂ ਵੱਲੋਂ ਇਹ ਹਮਲਾ ਕੀਤਾ ਗਿਆ ਜਿਸ ਕਾਰਨ ਇਸ ਵਿੱਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਅਤੇ ਲੋਕਾਂ ਵੱਲੋਂ ਗੱਡੀਆਂ ਚੋਂ ਨਿਕਲ ਕੇ ਆਪਣੀ ਜਾਨ ਬਚਾਈ ਗਈ ਹੈ।
ਲਾੜੇ ਨੂੰ ਜਿਥੇ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਉਥੇ ਹੀ ਕੁਝ ਲੋਕ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਨੂੰ ਵੀ ਜਲਦ ਛੁੱਟੀ ਦਿੱਤੀ ਜਾਵੇਗੀ। ਦੱਸਿਆ ਗਿਆ ਹੈ ਕਿ ਜਿੱਥੇ ਗੱਡੀ ਦੇ ਸ਼ੀਸ਼ੇ ਖੁੱਲ੍ਹੇ ਹੋਣ ਦੇ ਚੱਲਦਿਆਂ ਹੋਇਆਂ ਗੱਡੀ ਦੇ ਵਿਚ 40 ਤੋਂ 50 ਮਧੂ-ਮੱਖੀਆਂ ਵੜ ਗਈਆਂ ਸਨ,ਉੱਥੇ ਉਨ੍ਹਾਂ ਵੱਲੋਂ ਸਭ ਨੂੰ ਜ਼ਖਮੀ ਕੀਤਾ ਗਿਆ ਸੀ।