BREAKING NEWS
Search

ਫਿਲਮ ਵਾਂਗ ਅਸਲ ਜਿੰਦਗੀ ਚ ਵਾਪਰੀ ਘਟਨਾ, ਸੜਕ ਹਾਦਸੇ ਚ ਯਾਦਦਾਸ਼ਤ ਗਵਾਉਣ ਵਾਲੇ ਨੇ 1993 ਦਹਾਕਾ ਸਮਝ ਪਤਨੀ ਨੂੰ ਕੀਤਾ ਪ੍ਰਪੋਜ਼

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਜਿੰਦਗੀ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਜਾਂਦੀ ਅਤੇ ਇਨਸਾਨ ਦੀ ਜ਼ਿੰਦਗੀ ਇੱਕ ਫਿਲਮ ਸਟੋਰੀ ਵਾਂਗ ਬਣ ਜਾਂਦੀ ਹੈ। ਫ਼ਿਲਮੀ ਜ਼ਿੰਦਗੀ ਦੀ ਜਿੱਥੇ ਇਨਸਾਨ ਵੱਲੋਂ ਕਲਪਨਾ ਹੀ ਕੀਤੀ ਜਾਂਦੀ ਹੈ। ਪਰ ਕੁਝ ਵਾਪਰਨ ਵਾਲੀਆਂ ਘਟਨਾਵਾਂ ਇਨਸਾਨ ਦੀ ਜ਼ਿੰਦਗੀ ਨੂੰ ਫਿਲਮੀ ਕਹਾਣੀ ਵਾਂਗ ਬਣਾ ਦਿੰਦੀਆਂ ਹਨ। ਜਿਸ ਨੂੰ ਸੁਣ ਕੇ ਹਰ ਇਕ ਵਿਅਕਤੀ ਵੀ ਹੈਰਾਨ ਰਹਿ ਜਾਂਦਾ ਹੈ। ਬਹੁਤ ਸਾਰੇ ਅਜਿਹੇ ਕਈ ਹਾਦਸੇ ਹੁੰਦੇ ਹਨ ਜਿਸ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਅਜਿਹੀਆਂ ਬੀਮਾਰੀਆਂ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੁੰਦੀਆਂ।

ਹੁਣ ਫ਼ਿਲਮ ਵਾਂਗ ਅਸਲ ਜ਼ਿੰਦਗੀ ਵਿੱਚ ਵਾਪਰੀ ਘਟਨਾ ਦੇ ਵਿਚ ਸੜਕ ਹਾਦਸੇ ਦੌਰਾਨ ਯਾਦ-ਸ਼ਕਤੀ ਵਧਾਉਣ ਵਾਲੇ ਵਿਅਕਤੀ ਵੱਲੋਂ ਉੱਨੀ ਸੌ ਤਰਿਆਨਵੇਂ ਦੇ ਦਹਾਕੇ ਨੂੰ ਸਮਝ ਕੇ ਪਤਨੀ ਨੂੰ ਪ੍ਰਪੋਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹਾ ਅਜੀਬੋ-ਗਰੀਬ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਇੱਥੇ ਵਰਜੀਨੀਆ ਦੇ ਵਿੱਚ ਇੱਕ ਵਿਅਕਤੀ ਦੀ ਯਾਦ ਸ਼ਕਤੀ ਇਕ ਸੜਕ ਹਾਦਸੇ ਦੇ ਦੌਰਾਨ ਚੱਲੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਵਿਅਕਤੀ ਆਪਣੀ ਪਤਨੀ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ।

ਜੋ ਕਿ ਇੱਕ ਦਿਨ ਇਕ ਪਰਿਵਾਰ ਇਕ ਪਾਰਟੀ ਤੋਂ ਜੂਨ ਦੇ ਵਿੱਚ ਵਾਪਸ ਜਾ ਰਹੇ ਸਨ। ਫਾਦਰ ਡੇਅ ਮੌਕੇ ਤੇ ਪਾਰਟੀ ਤੋਂ ਘਰ ਪਰਤਦੇ ਹੋਏ ਉਨ੍ਹਾਂ ਦੀ ਬਾਈਕ ਦੀ ਟੱਕਰ ਇਕ ਕਾਰ ਨਾਲ ਹੋ ਗਈ। ਇੱਥੇ 60 ਫੁੱਟ ਦੀ ਦੂਰੀ ਤੇ ਜਾ ਕੇ ਡਿੱਗਣ ਕਾਰਨ ਦੋਨਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਪਤੀ ਦੇ ਸਿਰ ਵਿਚ ਸੱਟ ਲੱਗਣ ਕਾਰਨ ਉਸਦੀ ਯਾਦ ਸ਼ਕਤੀ ਚਲੇ ਗਏ। ਜਿਸ ਨੂੰ ਕੁਝ ਦਿਨ ਬਾਅਦ ਹਸਪਤਾਲ ਤੋਂ ਠੀਕ ਹੋਣ ਦੌਰਾਨ ਘਰ ਭੇਜ ਦਿੱਤਾ ਗਿਆ।

ਪਰ ਉਸਦੀ ਯਾਦ ਸ਼ਕਤੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਅਤੇ ਉਸ ਵੱਲੋਂ ਆਪਣੇ ਪਰਿਵਾਰ ਵਿਚ ਆਪਣੀ ਧੀ ਨੂੰ ਨਹੀਂ ਪਹਿਚਾਣਿਆ ਗਿਆ ਅਤੇ ਹੁਣ ਉਸ ਵਿਅਕਤੀ ਵੱਲੋਂ ਸੈਰ ਕਰਦੇ ਹੋਏ ਆਪਣੀ ਪਤਨੀ ਨੂੰ ਬੀਚ ਤੇ ਗੋਡਿਆਂ ਦੇ ਭਾਰ ਝੁੱਕ ਕੇ ਆਪਣੇ ਪਿਆਰ ਦਾ ਪ੍ਰਪੋਜ ਕੀਤਾ ਗਿਆ ਹੈ ਜੋ ਕਿ ਉਸ ਵੱਲੋਂ ਆਪਣੀ ਪਤਨੀ ਨੂੰ ਦੂਜੀ ਵਾਰ ਕੀਤਾ ਗਿਆ ਸੀ। ਉੱਥੇ ਹੀ ਉਸ ਨੂੰ ਇਹ ਲੱਗ ਰਿਹਾ ਸੀ ਕਿ ਉਹ ਉੰਨੀ ਸੌ ਤਰਿਆਨਵੇਂ ਦੇ ਦੌਰ ਵਿਚ ਹੈ। ਉਨ੍ਹਾਂ ਦੇ ਵਿਆਹ ਨੂੰ 37 ਸਾਲ ਦਾ ਸਮਾਂ ਹੋ ਚੁੱਕਾ ਹੈ। 58 ਸਾਲਾ ਐਂਡਰੀਓ ਵੱਲੋਂ ਆਪਣੀ ਪਤਨੀ ਕ੍ਰਿਸਟੀ ਨੂੰ ਦੂਜੀ ਵਾਰ ਪ੍ਰਪੋਜ ਕੀਤੇ ਜਾਣ ਤੇ ਇਹ ਖਬਰ ਫਿਲਮੀ ਕਹਾਣੀ ਵਾਂਗ ਲੱਗ ਰਹੀ ਹੈ।