BREAKING NEWS
Search

ਫ਼ਿਲਮੀ ਦੁਨੀਆ ਚ ਧਾਕ ਜਮਾਉਣ ਲਈ ਕੁੜੀ ਨੇ ਛੱਡੀ ਸੀ ਪੁਲਿਸ ਦੀ ਨੌਕਰੀ , ਹੁਣ ਨਾ ਇਧਰ ਦੀ-ਨਾ ਰਹੀ ਉਧਰ ਦੀ

ਆਈ ਤਾਜਾ ਵੱਡੀ ਖਬਰ 

ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ ਕੇ ਜਰੂਰ ਭੇਜਦਾ ਹੈ, ਪਰ ਜਦੋਂ ਮਨੁੱਖ ਆਪਣੀ ਇਸ ਕਲਾ ਦੀ ਪਛਾਣ ਕਰਕੇ ਜੀਵਨ ਵਿੱਚ ਅੱਗੇ ਵਧਦਾ ਹੈ ਤਾਂ ਕਈ ਵਾਰ ਮਨੁੱਖ ਨੂੰ ਵੱਡੀਆਂ ਉਪਲਬਧੀਆਂ ਹਾਸਲ ਹੁੰਦੀਆਂ ਹਨ l ਜੀਵਨ ਵਿੱਚ ਕੁਝ ਪਾਉਣ ਦੇ ਲਈ ਕੁਝ ਗਵਾਉਣਾ ਵੀ ਪੈਂਦਾ ਹੈ, ਇਹ ਸੋਚ ਕੇ ਕਈ ਵਾਰ ਲੋਕ ਗਲਤ ਕਦਮ ਵੀ ਚੁੱਕ ਲੈਂਦੇ ਹਨ, ਜਿਸ ਕਾਰਨ ਉਹਨਾਂ ਨੂੰ ਜੀਵਨ ਭਰ ਪਛਤਾਣਾ ਵੀ ਪੈ ਜਾਂਦਾ ਹੈ ਇੱਕ ਅਜਿਹਾ ਹੀ ਮਾਮਲਾ ਹੁਣ ਸਾਂਝਾ ਕਰਾਂਗੇ, ਜਿੱਥੇ ਇੱਕ ਕੁੜੀ ਦੇ ਵੱਲੋਂ ਫਿਲਮਾਂ ਵਿੱਚ ਧੱਕ ਜਮਾਨ ਦੇ ਲਈ ਪੁਲਿਸ ਦੀ ਨੌਕਰੀ ਛੱਡੀ ਗਈ ਸੀ l ਜਿਸ ਤੋਂ ਬਾਅਦ ਹੁਣ ਇਹ ਕੁੜੀ ਨਾ ਕਰਦੀ ਰਹੀ ਤੇ ਨਾ ਘਾਟ ਦੀ, ਇਸ ਪਿੱਛੇ ਦਾ ਕਾਰਨ ਵੀ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ l

ਦੱਸਦਿਆ ਕਿ ਆਗਰਾ ‘ਚ ਤਾਇਨਾਤ ਮਹਿਲਾ ਕਾਂਸਟੇਬਲ ਪ੍ਰਿਅੰਕਾ ਮਿਸ਼ਰਾ ਇੱਕ ਵਾਰ ਫਿਰ ਸੁਰਖੀਆਂ ਵਿਚ ਨਜ਼ਰ ਆਉਂਦੀ ਪਈ ਹੈ, ਇੰਸਟਾਗਰਾਮ ਤੇ ਤੱਕ ਪਾਉਣ ਵਾਲੀ ਪ੍ਰਿਅੰਕਾ ਮਿਸ਼ਰਾ ਨੇ ਕੁਝ ਸਮਾਂ ਪੁਲਸ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਕਿਉਂਕਿ ਉਸ ਵੱਲੋਂ ਸੋਚਿਆ ਜਾ ਰਿਹਾ ਸੀ ਕਿ ਉਹ ਜੇਕਰ ਫਿਲਮੀ ਦੁਨੀਆਂ ਵਿੱਚ ਜਾਵੇਗੀ ਤਾਂ, ਸ਼ਾਇਦ ਉਹ ਫਿਲਮੀ ਦੁਨੀਆਂ ਦੀ ਇੱਕ ਵੱਡੀ ਸਟਾਰ ਬਣ ਜਾਵੇਗੀ ।

ਦੱਸ ਦਈਏ ਕਿ ਜਦੋਂ ਇਸ ਲੜਕੀ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ ਤਾਂ ਉਸ ਦੌਰਾਨ ਉਸ ਨੂੰ ਇੱਕ ਵੈੱਬ ਸੀਰੀਜ਼ ਦਾ ਆਫਰ ਮਿਲਿਆ ਸੀ, ਪਰ ਸਫਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਿਲਮ ਨੇ ਦਮ ਤੋੜ ਦਿੱਤਾ। ਹੁਣ ਪ੍ਰਿਅੰਕਾ ਮਿਸ਼ਰਾ ਪੁਲਿਸ ਦੀ ਨੌਕਰੀ ਦੁਬਾਰਾ ਹਾਸਲ ਕਰਨ ਲਈ ਤਰਲੇ ਪਾ ਰਹੀ ਹੈ l

ਦਰਅਸਲ ਹੁਣ ਇਸ ਲੜਕੀ ਦੇ ਵੱਲੋਂ ਤਰਲੇ ਪਾਏ ਜਾ ਰਹੇ ਹਨ ਕਿ ਉਸ ਨੂੰ ਮੁੜ ਤੋਂ ਨੌਕਰੀ ਤੇ ਰੱਖਿਆ ਜਾਵੇ ਕਿਉਂਕਿ ਪ੍ਰਿਯੰਕਾ ਨੇ ਪੁਲਿਸ ਕਮਿਸ਼ਨਰ ਡਾ. ਪ੍ਰੀਤਇੰਦਰ ਸਿੰਘ ਨੂੰ ਦਰਖਾਸਤ ਵਿੱਚ ਦਸਿਆ ਹੈ ਕਿ ਮਾੜੀ ਮਾਲੀ ਹਾਲਤ ਅਤੇ ਰਹਿਣ-ਸਹਿਣ ਵਿੱਚ ਮੁਸ਼ਕਿਲ ਹੋਇਆ ਪਿਆ ਹੈ, ਜਿਸ ਕਾਰਨ ਸੇਵਾ ਵਿੱਚ ਵਾਪਸ ਆਉਣਾ ਚਾਹੁੰਦੀ ਹੈ l ਜਿਸ ਕਾਰਨ ਹੁਣ ਇਹ ਲੜਕੀ ਇੱਕ ਵਾਰ ਫਿਰ ਤੋਂ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੀ ਹੈ l