BREAKING NEWS
Search

ਫਤਹਿਵੀਰ ਤੋਂ ਬਾਅਦ ਹੁਣ ਇਥੇ ਬੋਰਵੈਲ ਚ ਡਿੱਗਾ 5 ਸਾਲ ਦਾ ਬੱਚਾ, ਰੈਸਕਿਓ ਟੀਮਾਂ ਨੂੰ ਬੁਲਾਇਆ ਗਿਆ ,ਹੋ ਰਹੀਆਂ ਅਰਦਾਸਾਂ

ਹੁਣ ਇਥੇ ਬੋਰਵੈਲ ਚ ਡਿੱਗਾ 5 ਸਾਲ ਦਾ ਬੱਚਾ

ਹਰ ਇੱਕ ਬੱਚਾ ਆਪਣੇ ਮਾਂ ਪਿਓ ਦੀਆਂ ਅੱਖਾਂ ਦਾ ਤਾਰਾ ਹੁੰਦਾ ਹੈ। ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੇ ਹਨ। ਜਦੋਂ ਬੱਚਿਆਂ ਦੇ ਉੱਪਰ ਕੋਈ ਮੁ-ਸੀ-ਬ-ਤ ਆਉਂਦੀ ਹੈ,ਤਾਂ ਉਹ ਮਾਂ-ਬਾਪ ਉਹ ਸਹਿਣ ਨਹੀਂ ਕਰ ਸਕਦਾ । ਮਾਂ ਬਾਪ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਲੱਖਾਂ ਸੁਪਨੇ ਵੇਖਦਾ ਹੈ। ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀ ਜਿੰਦ-ਜਾਨ ਲਾ ਦਿੰਦੇ ਹਨ । ਜਿਨ੍ਹਾਂ ਬੱਚਿਆਂ ਲਈ ਮਾਂ-ਬਾਪ ਕੁਝ ਕਰਦੇ ਹਾਂ, ਉਨ੍ਹਾਂ ਉਪਰ ਆਉਣ ਵਾਲੀ ਮੁਸੀਬਤ ਨੂੰ ਵੀ ਆਪਣੇ ਤੇ ਲੈਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ਜਿੱਥੇ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਥੇ ਹੀ ਪ੍ਰਸ਼ਾਸਨ ਦੀਆਂ ਕੁਝ ਗ਼ਲਤੀਆਂ ਕਾਰਨ ਉਸ ਦਾ ਖਮਿਆਜਾ ਬੱਚਿਆਂ ਨੂੰ ਭੁਗਤਣਾ ਪੈ ਜਾਂਦਾ ਹੈ । ਅਜਿਹੇ ਹਾਦਸੇ ਤਾਂ ਬਹੁਤ ਸੁਣਨ ਤੇ ਵੇਖਣ ਨੂੰ ਮਿਲੇ ਹਨ। ਪਰ ਅਜਿਹੀ ਇਕ ਘਟਨਾ ਵਾਪਰੀ ਸੀ ,ਜਦੋਂ ਸਾਰੀ ਦੁਨੀਆਂ ਨੇ ਉਸ ਬੱਚੇ ਲਈ ਦੁਆਵਾਂ ਕੀਤੀਆਂ ਸਨ। ਸਭ ਲੋਕਾਂ ਦੀਆਂ ਦੁਆਵਾਂ ਵਿਅਰਥ ਚਲੇ ਗਈਆਂ।

ਫਤਿਹਵੀਰ ਹਾਦਸਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਹੈ। ਹੁਣ ਫਤਹਿਵੀਰ ਤੋਂ ਬਾਅਦ ਇੱਥੇ ਬੋਰਵੈਲ ਚ ਇਕ 5 ਸਾਲਾ ਦਾ ਬੱਚਾ ਡਿਗ ਚੁਕਾ ਹੈ, ਜਿਸ ਨੂੰ ਬਚਾਉਣ ਲਈ ਰੈਸਕਿਉ ਟੀਮ ਨੂੰ ਬੁਲਾਇਆ ਗਿਆ ਹੈ।ਉਸ ਬੱਚੇ ਲਈ ਵੀ ਸਭ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾਂ ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲੇ ਦੇ ਪ੍ਰਿਥਵੀਪੁਰ ਥਾਣਾ ਖੇਤਰ ਅਧੀਨ ਵਾਪਰੀ ਹੈ, ਜਿਥੇ ਅੱਜ ਬੁਧਵਾਰ ਨੂੰ ਪੰਜ ਸਾਲਾਂ ਇਕ ਬੱਚਾ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਹੈ।

ਇਹ ਬੋਰਵੈੱਲ ਕਰੀਬ 200 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖੇਤਾਂ ਵਿੱਚ ਪ੍ਰਿਥਵੀ ਥਾਣਾ ਖੇਤਰ ਦੇ ਸੈੱਤਪੁਰਾ ਪਿੰਡ ਦੇ ਖੇਤ ਵਿੱਚ ਬੋਰਵੈਲ ਲਈ ਡੂੰਘਾ ਟੋਆ ਪੁੱਟਿਆ ਹੋਇਆ ਸੀ। ਉਥੇ ਹੀ ਪੰਜ ਸਾਲਾਂ ਪ੍ਰਹਿਲਾਦ ਪੁੱਤਰ ਹਰਿਕਿਸ਼ਨ ਇਸ ਟੋਏ ਦੇ ਕੋਲ ਖੇਡ ਰਿਹਾ ਸੀ। ਬੋਰਵੈੱਲ ਦਾ ਇਹ ਟੋਇਆ ਖੁੱਲ੍ਹਾ ਹੋਇਆ ਸੀ, ਜਿਸ ਨੂੰ ਲੋਹੇ ਦੇ ਭਾਂਡੇ ਨਾਲ ਢੱਕਿਆ ਹੋਇਆ ਸੀ। ਬੱਚੇ ਵੱਲੋਂ ਖੇਡਦੇ ਹੋਏ ਉਸ ਬਰਤਨ ਨੂੰ ਹਟਾ ਦਿੱਤਾ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਮਲਾ ਰੈਸਕਿਉ ਦੀਆਂ ਤਿਆਰੀਆਂ ਵਿਚ ਜੁਟ ਗਿਆ ਹੈ। ਰੈਸਕਿਉ ਆਪਰੇਸ਼ਨ ਲਈ ਫੌਜ ਦੀ ਟੀਮ ਨੂੰ ਬੁਲਾਇਆ ਗਿਆ ਹੈ। ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।