ਆਈ ਤਾਜਾ ਵੱਡੀ ਖਬਰ 

ਮਾਸੂਮ ਬੱਚੀ ਨਾਲ ਹੋਇਆ ਦੁਸ਼ਕਰਮ, 8 ਵੀਂ ਜਮਾਤ ਵਿਚ ਪੜ੍ਹਦੀ ਬੱਚੀ ਦਾ ਪਹਿਲਾਂ ਕੀਤਾ ਬਲਾਤਕਾਰ ਗਿਆ ਫਿਰ ਉਸ ਦੀ ਜਾਨ ਹੀ ਲੈ ਲਈ। ਵੱਡੀ ਵਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਦੋਸ਼ੀ ਸ਼ੋਸਲ ਮੀਡੀਆਂ ਉਤੇ ਹੋਇਆ ਲਾਈਵ। ਦੱਸ ਦਈਏ ਕਿ ਇਹ ਮਾਮਲਾ ਪਾਤੜਾਂ ਤੋ ਸਾਹਮਣੇ ਆ ਰਿਹਾ ਹੈ ਜਿਥੇ ਇਹ ਸ਼ਰਮਨਾਕ ਘਟਨਾ ਵਾਪਰੀ ਹੈ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਦੁੱਧ ਲੈਣ ਜਾ ਰਹੀ ਨਾਬਾਲਿਗ ਲੜਕੀ ਨੂੰ ਇਕ ਲੜਕੇ ਦੇ ਵੱਲੋ ਪਹਿਲਾਂ ਜ਼ਬਰਦਸਤੀ ਚੁੱਕ ਲਿਆ ਗਿਆ ਅਤੇ ਫਿਰ ਉਸ ਨੂੰ ਨਜਦੀਕੀ ਬੰਦ ਪਏ ਸਕੂਲ ਦੀ ਕੰਧ ਰਾਹੀਂ ਅੰਦਰ ਸੁੱਟ ਦਿੱਤਾ। ਇਸ ਤੋ ਬਾਅਦ ਉਸ ਨਾਲ ਪਹਿਲਾਂ ਜਬਰ-ਜ਼ਿਨਾਹ ਕੀਤਾ ਗਿਆ ਅਤੇ ਦੁਸ਼ਕਰਮ ਕਰਨ ਤੋਂ ਬਾਅਦ ਨਬਾਲਗ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਦੋਸ਼ੀ ਐਨਾ ਬੇਖੌਫ ਸੀ ਕਿ ਉਸ ਨੇ ਇਸ ਵੱਡੀ ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਬਿਨ੍ਹਾਂ ਕਿਸੇ ਡਰ ਤੋਂ ਸ਼ੋਸਲ ਮੀਡੀਆਂ ਉਤੇ ਆਪਣੀ ਇੰਸਟਾਗ੍ਰਾਮ ਆਈ. ਡੀ. ਉਤੇ ਆਪਣੇ ਜੁਰਮ ਨੂੰ ਕਬੂਲਨਾਮਾ ਵੀ ਕੀਤਾ ਗਿਆ ਹੈ। ਉਸ ਨੇ ਸ਼ੋਸਲ ਮੀਡੀਆਂ ਉਤੇ ਕਿਹਾ ਕਿ ਉਹ ਮ੍ਰਿਤਕ ਲੜਕੀ ਨੂੰ ਪਿਆਰ ਕਰਦਾ ਸੀ ਪਰ ਉਹ ਲੜਕੀ ਉਸ ਨੂੰ ਹਰ ਵਾਰ ਮਨ੍ਹਾਂ ਕਰ ਦਿੰਦੀ ਸੀ ਜਿਸ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ।

ਐਨਾ ਹੀ ਬਸ ਨਹੀ ਸਗੋ ਹੁਣ ਉਹ ਆਪਣੇ ਆਪ ਨੂੰ ਵੀ ਖ਼ਤਮ ਕਰਨ ਜਾ ਰਿਹਾ ਹੈ। ਜਦੋ ਇਸ ਮਾਮਲੇ ਸੰਬੰਧੀ ਪੁਲਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਵੱਲੋ ਤੁਰੰਤ ਮ੍ਰਿਤਕ ਲੜਕੀ ਦੀ ਲਾਸ਼ ਨੂੰ ਸਕੂਲ ਵਿੱਚੋ ਬਰਾਮਦ ਕਰ ਲਿਆ ਉਸ ਨੂੰ ਪੋਸਟ ਮਾਰਟਮ ਲਈ ਨਜਦੀਕੀ ਸਮਾਣਾ ਸਰਕਾਰੀ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਪੁਲਿਸ ਵੱਲੋ ਇਸ ਮਾਮਲੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਥੇ ਹੀ ਪੁਲਿਸ ਨੂੰ ਇਸ ਮਾਮਲੇ ਸਵਾਲ ਪੁੱਛਣ ਉੱਤੇ ਸਿਟੀ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਬੀਤੀ ਰਾਤ ਇਕ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਿਨਾਹ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਪੁਲਿਸ ਵੱਲੋ ਮ੍ਰਿਤਕ ਲੜਦੀ ਦੀ ਲਾਸ਼ ਬਰਾਮਦ ਕਰਕੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਿਕ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਸ ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਪਲੁਸ ਵੱਲੋ ਕਰਵਾਈ ਕਰਦੇ ਹੋਏ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 182 ਧਾਰਾ 302 376 ਏ ਨਬਾਲਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

Home  ਤਾਜਾ ਖ਼ਬਰਾਂ  ਪੰਜਾਬ : 8 ਵੀਂ ਜਮਾਤ ਚ ਪੜਦੀ ਕੁੜੀ ਦਾ ਮੁੰਡੇ ਨੇ ਪਹਿਲਾਂ ਕੀਤਾ ਬਲਾਤਕਾਰ ਫਿਰ ਕੀਤਾ ਕਤਲ , ਬਾਅਦ ਚ ਹੋਇਆ ਇੰਸਟਾ ’ਤੇ ਲਾਈਵ
                                                      
                              ਤਾਜਾ ਖ਼ਬਰਾਂ                               
                              ਪੰਜਾਬ : 8 ਵੀਂ ਜਮਾਤ ਚ ਪੜਦੀ ਕੁੜੀ ਦਾ ਮੁੰਡੇ ਨੇ ਪਹਿਲਾਂ ਕੀਤਾ ਬਲਾਤਕਾਰ ਫਿਰ ਕੀਤਾ ਕਤਲ , ਬਾਅਦ ਚ ਹੋਇਆ ਇੰਸਟਾ ’ਤੇ ਲਾਈਵ
                                       
                            
                                                                   
                                    Previous Postਕਾਰਬਾਈਡ ਨਾਲ ਪੱਕੇ ਹੋਏ ਅੰਬ ਖਾਣ ਨਾਲ ਨਵ ਵਿਆਹੁਤਾ ਕੁੜੀ ਦੀ ਹੋਈ ਮੌਤ, ਪਹਿਲਾਂ ਹੋਇਆ ਤੇਜ਼ ਸਿਰ ਦਰਦ
                                                                
                                
                                                                    
                                    Next Postਮਾਂ ਨੇ ਆਪਣੀ ਹੀ 13 ਮਹੀਨਿਆਂ ਦੀ ਬੱਚੀ ਤੇ ਚੜ੍ਹਾ ਦਿੱਤੀ ਕਾਰ, ਹੋਈ ਦਰਦਨਾਕ ਮੌਤ
                                                                
                            
               
                            
                                                                            
                                                                                                                                            
                                    
                                    
                                    



