ਪੰਜਾਬ: 6.5 ਬੈਂਡ ਵਾਲੀ ਕੁੜੀ ਦਾ ਮਾਪਿਆਂ ਨੇ ਦਿੱਤਾ ਸੀ ਇਸ਼ਤਿਹਾਰ, ਪਰ ਵਿਆਹ ਕਰਨ ਤੋਂ ਬਾਅਦ ਜੋ ਹੋਇਆ ਕਦੇ ਸੋਚਿਆ ਵੀ ਨਹੀਂ ਸੀ

ਆਈ ਤਾਜਾ ਵੱਡੀ ਖਬਰ 

ਨੌਜਵਾਨ ਪੀੜੀ ਵਿਚ ਵਿਦੇਸ਼ ਜਾਣ ਦਾ ਵਧ ਰਿਹਾ ਰੁਝਾਨ ਜਿਥੇ ਕਈ ਸਾਰੇ ਅਜਿਹੇ ਮਾਮਲਿਆਂ ਨੂੰ ਜਨਮ ਦਿੰਦਾ ਹੈ ਜਿਸ ਕਾਰਨ ਕਈ ਪਰਵਾਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਉਨ੍ਹਾਂ ਨੂੰ ਆਰਥਿਕ ਤੌਰ ਤੇ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆ ਹਨ । ਵਿਦੇਸ਼ ਜਾਣ ਦੇ ਨਾਂ ਤੇ ਜਿੱਥੇ ਧੋਖਾਧੜੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋਇਆ ਹੈ ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਲੜਕੀਆਂ ਵੱਲੋਂ ਵਿਦੇਸ਼ ਜਾ ਕੇ ਜਿੱਥੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ ਅਜਿਹੇ ਕਈ ਮਾਮਲਿਆਂ ਦੇ ਵਿਚ ਲੜਕੀਆਂ ਵੱਲੋਂ ਖੁਦਕੁਸ਼ੀ ਦੀ ਕੀਤੀ ਗਈ ਹੈ।

ਪਰ ਬਹੁਤ ਸਾਰੀਆਂ ਲੜਕੀਆਂ ਦੇ ਪਰਿਵਾਰਾਂ ਵੱਲੋਂ ਵੀ ਲੜਕੀਆਂ ਨੂੰ ਮਾਨਸਿਕ ਤੌਰ ਤੇ ਅਜਿਹੇ ਤਸੀਹੇ ਦਿੱਤੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਪੰਜਾਬ ਵਿੱਚ 6.5 ਬੈਂਡ ਹਾਸਲ ਕਰਨ ਵਾਲੀ ਲੜਕੀ ਦਾ ਵਿਆਹ ਇਸ਼ਤਿਹਾਰ ਦੇਖ ਕੇ ਕੀਤਾ ਗਿਆ ਸੀ ਜਿੱਥੇ ਹੁਣ ਉਹ ਹੋਇਆ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ। ਅੱਜ ਇੱਥੇ ਨਵੇਂ ਸ਼ਹਿਰ ਦੀ ਇੱਕ ਲੜਕੀ ਵੱਲੋਂ 6.5 ਆਇਲਸ ਦੇ ਬੈਂਡ ਹਾਸਲ ਕੀਤੇ ਗਏ ਸਨ ਅਤੇ ਅੰਮ੍ਰਿਤਸਰ ਦੇ ਇੱਕ ਪਰਿਵਾਰ ਵੱਲੋਂ ਵਿਦੇਸ਼ ਜਾਣ ਲਈ ਰਿਸ਼ਤੇ ਦਾ ਇਸ਼ਤਿਹਾਰ ਅਖਬਾਰ ਵਿੱਚ ਦਿੱਤਾ ਗਿਆ ਸੀ

। ਜਿਸ ਦੇ ਤਹਿਤ ਇਸ ਪਰਵਾਰ ਦਾ ਰਿਸ਼ਤਾ ਤੈਅ ਹੋਇਆ ਅਤੇ ਵਿਆਹ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਲੜਕੀ ਦੀ ਵਿਦੇਸ਼ ਵਸਦੇ ਫਾਈਲ ਵੀ ਫਰਵਰੀ ਮਹੀਨੇ ਵਿੱਚ ਪਠਾਨਕੋਟ ਚ ਲਗਾਈ ਗਈ ਸੀ। ਉੱਥੇ ਹੀ ਆਫਰ ਲੈਟਰ ਆਉਣ ਤੇ ਲੜਕੀ ਦੇ ਪ੍ਰਵਾਰ ਕੋਲੋ 10 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਤਾਂ ਜੋ ਉਸ ਦੀ ਫ਼ੀਸ ਜ਼ਮਾ ਕਰਵਾਈ ਜਾ ਸਕੇ।

ਲੜਕੀ ਦੇ ਪਿਤਾ ਵੱਲੋਂ 50 ਹਜ਼ਾਰ ਰੁਪਏ ਫੀਸ ਦੇ ਦਿੱਤੇ ਗਏ ਜਿਸ ਸਦਕਾ ਫਾਈਲ ਲਗਾਈ ਗਈ। ਉਥੇ ਹੀ ਬਾਅਦ ਵਿਚ ਹੋਰ ਪੈਸਿਆਂ ਦੀ ਮੰਗ ਕਰਦਿਆਂ ਹੋਇਆਂ ਪਤੀ ਵੱਲੋਂ ਲੜਕੀ ਦੀ ਫਾਈਲ ਰੁਕਵਾ ਦਿੱਤੀ ਗਈ ਅਤੇ ਪਤੀ ਵੱਲੋਂ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਜਿਸ ਕਾਰਨ ਲੜਕੀ ਦੇ ਪਰਿਵਾਰ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਨ੍ਹਾਂ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।