BREAKING NEWS
Search

ਪੰਜਾਬ : 5 ਸਾਲਾਂ ਮਾਸੂਮ ਬੱਚਾ ਭੇਜਿਆ ਸੀ ਸਕੂਲ ਪੜਨ , ਘਰ ਪਰਤੀ ਲਾਸ਼ ਦੇਖ ਮਾਪਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ 

ਮਾਪੇ ਜਿਹੜੇ ਆਪਣੀਆਂ ਖੁਸ਼ੀਆਂ ਦੱਬ ਕੇ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਲਈ ਹਰ ਸੰਭਵ ਕੋਸ਼ਿਸ਼ਾਂ ਕਰਦੇ ਹਨ। ਉਹਨਾਂ ਵੱਲੋਂ ਦਿਨ ਰਾਤ ਬੱਚਿਆਂ ਦੀ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਪਰ ਜੇਕਰ ਬੱਚੇ ਨੂੰ ਮਾੜੀ ਜਿਹੀ ਖਰੋਚ ਵੀ ਆ ਜਾਂਦੀ ਹੈ ਤਾਂ ਮਾਪਿਆਂ ਦੇ ਸਾਹ ਸੁੱਕ ਜਾਂਦੇ ਹਨ। ਪਰ ਹੁਣ ਇੱਕ ਅਜਿਹਾ ਦਰਦਨਾਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਪੰਜ ਸਾਲਾਂ ਬੱਚੇ ਨੂੰ ਮਾਪਿਆਂ ਵੱਲੋਂ ਸਕੂਲ ਪੜ੍ਹਨ ਲਈ ਭੇਜਿਆ ਗਿਆ ਸੀ, ਪਰ ਸ਼ਾਮ ਨੂੰ ਵਾਪਸ ਬੱਚੇ ਦੀ ਘਰੇ ਲਾਸ਼ ਪਰਤੀ, ਜਿਸ ਨੂੰ ਵੇਖ ਕੇ ਮਾਪਿਆਂ ਦੀਆਂ ਧਾਹਾਂ ਨਿਕਲ ਗਈਆਂ l ਇਹ ਦਰਦਨਾਕ ਘਟਨਾ ਤਰਨਤਾਰਨ ਦੇ ਪੱਟੀ ਤੋਂ ਸਾਹਮਣੇ ਆਈ, ਜਿੱਥੇ ਦੇ ਪਿੰਡ ਲੌਹਕਾ ਵਿਖੇ ਪੰਜ ਸਾਲਾ ਬੱਚੇ ਦੀ ਮੌਤ ਹੋ ਜਾਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਬੀਤੇ ਦਿਨ ਬੱਚੇ ਨੂੰ ਮਾਪਿਆਂ ਵੱਲੋਂ ਬੜੇ ਹੀ ਚਾਵਾਂ ਨਾਲ ਤਿਆਰ ਕਰਕੇ ਸਕੂਲ ਭੇਜਿਆ ਸੀ।

ਜਦੋਂ ਕਰੀਬ 11 ਵਜੇ ਸਕੂਲ ਤੋਂ ਛੁੱਟੀ ਹੋਣ ਉਪਰੰਤ ਮ੍ਰਿਤਕ ਬੱਚਾ ਹਰਜੋਤ ਸਿੰਘ ਵੈਨ ਵਿਚ ਪਿੰਡ ਲੌਹਕੇ ਪਹੁੰਚਿਆ ਤਾਂ ਤਰਨਤਾਰਨ ਵਾਲੇ ਪਾਸਿਓਂ ਇਕ ਟਰੱਕ ਲੰਘ ਰਿਹਾ ਸੀ, ਜਿਸ ਨੇ ਹਰਜੋਤ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਐਨਾ ਜ਼ਿਆਦਾ ਭਿਆਨਕ ਸੀ ਕਿ ਪੁੱਤ ਦੀ ਮੌਕੇ ‘ਤੇ ਮੌਤ ਹੋ ਗਈ। ਚਾਵਾਂ ਨਾਲ ਤਿਆਰ ਕਰ ਸਕੂਲ ਭੇਜਿਆ ਪੁੱਤ ਜਦੋਂ ਲਾਸ਼ ਬਣ ਘਰ ਪਰਤਿਆ ਤਾਂ ਪਰਿਵਾਰ ਵਿੱਚ ਚੀਕ-ਚਿਹਾੜਾ ਪੈ ਗਿਆ, ਮਿੰਟਾਂ ਦੇ ਵਿੱਚ ਹੀ ਇਸ ਘਰ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ,ਤਬਦੀਲ ਹੋ ਗਈਆਂ ।

ਉਥੇ ਹੀ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਲੋਕਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਪੁਲਿਸ ਵੱਲੋਂ ਘਟਨਾ ਵਾਲੇ ਥਾਂ ਤੇ ਪਹੁੰਚ ਕੇ ਜਿੱਥੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾਂਦਾ ਹੈ,

ਉਥੇ ਹੀ ਇਸ ਘਟਨਾ ਸਬੰਧੀ ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈl ਦੂਜੇ ਪਾਸੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਿਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਮੇਰਾ ਪੁੱਤ ਇਕ ਪ੍ਰਾਈਵੇਟ ਸਕੂਲ ਵਿੱਚ ਐੱਲ. ਕੇ. ਜੀ. ਵਿਚ ਪੜ੍ਹਦਾ ਸੀ। ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਕਿ ਟਰੱਕ ਡਰਾਈਵਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।