ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਵੇਖਿਆ ਜਾ ਰਿਹਾ ਹੈ ਬੀਤੇ ਦਿਨੀਂ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਤਾਏ ਵੱਲੋਂ ਆਪਣੇ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਥੇ ਹੀ ਸਾਹਮਣੇ ਆਈ ਇਸ ਘਟਨਾ ਨੇ ਮਹਾਨਗਰ ਲੁਧਿਆਣਾ ਦੇ ਲੋਕਾਂ ਨੂੰ ਵੀ ਤੋੜ ਕੇ ਰੱਖ ਦਿੱਤਾ। ਇਸ ਘਟਨਾ ਦੇ ਸਾਹਮਣੇ ਆਉਂਦੇ ਹੀ ਜਿੱਥੇ ਬਹੁਤ ਸਾਰੇ ਮਾਪਿਆਂ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਡਰ ਵੇਖਿਆ ਜਾ ਰਿਹਾ ਹੈ ਕਿਉਂਕਿ ਅੱਜ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਦੇ ਦਿਲ ਵਿੱਚ ਕਈ ਸਵਾਲ ਪੈਦਾ ਹੋਏ ਹਨ।

ਹੁਣ ਪੰਜਾਬ ਦੇ ਚ ਇੱਥੇ 3 ਸਾਲਾਂ ਬੱਚੀ ਦੀ ਧੜ ਤੋਂ ਵੱਖ ਕੀਤੀ ਲਾਸ਼ ਮਾਈਨਰ ਚੋਂ ਮਿਲੀ, ਇਲਾਕੇ ਚ ਪਈ ਦਹਿਸ਼ਤ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਵਾਪਰੀ ਇਕ ਮੰਦਭਾਗੀ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਛੋਟੀ ਬੱਚੀ ਦੀ ਲਾਸ਼ ਮਾਈਨਰ ‘ਚੋਂ ਬਰਾਮਦ ਕੀਤੀ ਗਈ ਹੈ ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ।

ਦੱਸਿਆ ਗਿਆ ਹੈ ਕਿ ਬਰਾਮਦ ਕੀਤੀ ਜਾਣ ਵਾਲੀ ਲਾਸ਼ ਜਿਥੇ ਇਕ ਤਿੰਨ ਸਾਲਾਂ ਦੀ ਬੱਚੀ ਦੀ ਦੱਸੀ ਜਾ ਰਹੀ ਹੈ ਜੋ ਕਿ ਕਟੀ ਹੋਈ ਹਾਲਤ ਵਿਚ ਮਿਲੀ ਹੈ ਜਿਥੇ ਬੱਚੀ ਦਾ ਸਿਰ ਤੇ ਧੜ ਵੱਖ-ਵੱਖ ਪਏ ਸਨ । ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਲਿਫਾਫਾ ਲਾਲਬਾਈ ਮਾਈਨਰ ‘ਚ ਸਫ਼ਾਈ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਮਿਲਿਆ , ਜਦੋਂ ਉਨ੍ਹਾਂ ਵੱਲੋਂ ਉਸ ਬੈਗ ਨੂੰ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਉਸ ਵਿਚ ਇਕ ਬੱਚੀ ਦੀ ਲਾਸ਼ ਹੈ ਜੋ ਕਿ ਸਿਰ ਕੱਟੀ ਹੋਈ ਹੈ।

ਲੰਬੀ ਥਾਣੇ ਵਿੱਚ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਇਥੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਸਾਹਮਣੇ ਆਉਣ ਤੇ ਜਿੱਥੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਲੋਕਾਂ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਵੀ ਡਰ ਵੇਖਿਆ ਜਾ ਰਿਹਾ ਹੈ।


                                       
                            
                                                                   
                                    Previous Postਸਿੱਧੂ ਮੂਸੇ ਵਾਲਾ ਕਤਲਕਾਂਡ ਨੂੰ ਲੈਕੇ ਆਈ ਵੱਡੀ ਖਬਰ,  ਪੁਲਿਸ ਨੇ 2 ਹੋਰਾਂ ਨੂੰ ਕੀਤਾ ਨਾਮਜ਼ਦ
                                                                
                                
                                                                    
                                    Next Postਅਮਰੀਕਾ ਤੋਂ ਆਏ ਸਰਦਾਰ ਪੱਤਰਕਾਰ ਨੂੰ ਦਿੱਲੀ ਏਅਰਪੋਰਟ ਤੋਂ ਭੇਜਿਆ ਵਾਪਿਸ, ਕਿਸਾਨ ਅੰਦੋਲਨ ਤੇ ਬਣਾਈ ਸੀ ਡਾਕੂਮੈਂਟਰੀ ਫ਼ਿਲਮ
                                                                
                            
               
                            
                                                                            
                                                                                                                                            
                                    
                                    
                                    



