BREAKING NEWS
ਹਫ਼ਤੇ ਭਰ ਦੀ ਥਕਾਵਟ ਤੋਂ ਬਾਅਦ ਜਿੱਥੇ ਲੋਕ ਐਤਵਾਰ ਨੂੰ ਘਰ ਵਿੱਚ ਆਰਾਮ ਕਰਨ ਦੀ ਯੋਜਨਾ ਬਣਾਉਂਦੇ ਹਨ, ਉੱਥੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਲੰਬੀ ਬਿਜਲੀ ਕਟੌਤੀ ਹੋਣ ਵਾਲੀ ਹੈ। ਵਿਭਾਗ ਵੱਲੋਂ ਜਾਣਕਾਰੀ ਦੇਂਦੇ ਹੋਏ ਕਿਹਾ ਗਿਆ ਹੈ ਕਿ ਗਰਮੀਆਂ ਦੇ ਮੌਸਮ ਵਿਚ ਲੋਡ ਤੇ ਮੁਰੰਮਤ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਕਈ ਥਾਵਾਂ ‘ਤੇ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਰੋਕੀ ਜਾਵੇਗੀ। ਇਸ ਸਬੰਧੀ ਲੋਕਾਂ ਨੂੰ ਪਹਿਲਾਂ ਹੀ ਅਗਾਹੀ ਦਿੱਤੀ ਗਈ ਹੈ। ਜਲੰਧਰ ਜਲੰਧਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ। ਇਨ੍ਹਾਂ ਵਿੱਚ ਸਰਜੀਕਲ ਕੰਪਲੈਕਸ ਤੋਂ ਚੱਲਣ ਵਾਲੇ 11 ਕੇ.ਵੀ. ਫੀਡਰਾਂ ਜਿਵੇਂ ਗੁਪਤਾ, ਹੇਲਰਾਂ, ਵਰਿਆਣਾ-1, ਜੁਨੇਜਾ, ਕਰਤਾਰ, ਦੋਆਬਾ, ਕਪੂਰਥਲਾ ਅਤੇ ਜਲੰਧਰ ਕੁੰਜ ਆਉਂਦੇ ਹਨ। ਇਹ ਸਪਲਾਈ ਬੰਦ ਹੋਣ ਕਰਕੇ ਕਪੂਰਥਲਾ ਰੋਡ, ਇੰਡਸਟਰੀਅਲ ਕੰਪਲੈਕਸ ਵਰਿਆਣਾ, ਜਲੰਧਰ ਕੁੰਜ ਆਦਿ ਇਲਾਕੇ ਪ੍ਰਭਾਵਿਤ ਹੋਣਗੇ। ਫੋਕਲ ਪੁਆਇੰਟ ਸਬ-ਸਟੇਸ਼ਨ ਨਾਲ ਜੁੜੇ ਨਿਊ ਸ਼ੰਕਰ, ਡੀ-ਬਲਾਕ, ਰਾਏਪੁਰ ਰੋਡ, ਮੋਖੇ, ਪੰਜਾਬੀ ਬਾਗ, ਸਲੇਮਪੁਰ, ਸੰਜੇ ਗਾਂਧੀ ਨਗਰ ਆਦਿ ਇਲਾਕਿਆਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਹ ਬੰਦੀਆਂ ਫੋਕਲ ਪੁਆਇੰਟ ਇੰਡਸਟਰੀਜ਼, ਸਵਰਨ ਪਾਰਕ, ਸੈਣੀ ਕਾਲੋਨੀ, ਬੁਲੰਦਪੁਰ ਆਦਿ ਨੂੰ ਪ੍ਰਭਾਵਿਤ ਕਰਨਗੀਆਂ। ਨੂਰਮਹਿਲ ਨੂਰਮਹਿਲ ਵਿੱਚ 220 ਕੇ.ਵੀ. ਸਬ-ਸਟੇਸ਼ਨ ਤੋਂ ਚੱਲਦੇ ਫੀਡਰਾਂ ਦੀ ਲਾਈਨਾਂ ਦੀ ਸ਼ਿਫਟਿੰਗ ਕਾਰਨ ਸਵੇਰੇ 9 ਵਜੇ ਤੋਂ ਦੁਪਿਹਰ 3 ਵਜੇ ਤਕ ਮੰਡੀ ਰੋਡ, ਚੀਮਾਂ ਏ.ਪੀ., ਸਾਗਰਪੁਰ ਏ.ਪੀ. ਅਤੇ ਫਰਵਾਲਾ ਏ.ਪੀ. ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਤਰਨਤਾਰਨ ਤਰਨਤਾਰਨ ਵਿਚ 132 ਕੇ.ਵੀ.ਏ. ਸਬ-ਸਟੇਸ਼ਨ ਤੋਂ ਚੱਲਦੇ ਸਿਟੀ-6 ਫੀਡਰ ਦੀ ਸਪਲਾਈ 4 ਅਗਸਤ (ਸੋਮਵਾਰ) ਨੂੰ ਸਵੇਰੇ 11 ਵਜੇ ਤੋਂ ਦੁਪਹਿਰ 5 ਵਜੇ ਤਕ ਮੁਰੰਮਤ ਕਾਰਨ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਚੰਦਰ ਕਾਲੋਨੀ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਾਲੋਨੀ, ਗੁਰਬਖਸ਼ ਕਾਲੋਨੀ, ਜੈਦੀਪ ਕਾਲੋਨੀ ਅਤੇ ਹੋਰ ਨਜ਼ਦੀਕੀ ਇਲਾਕੇ ਸ਼ਾਮਲ ਹਨ। ਸੰਖੇਪ ਵਿੱਚ:
Search

ਪੰਜਾਬ: 2 ਨੌਜਵਾਨ ਵਿਦਿਆਰਥੀਆਂ ਦੀ ਹੋਈ ਦਰਦਨਾਕ ਹਾਦਸੇ ਚ ਮੌਤ, ਇਲਾਕੇ ਚ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿੱਥੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ। ਉਥੇ ਹੀ ਵਾਪਰ ਰਹੇ ਸੜਕ ਹਾਦਸਿਆਂ ਦੇ ਚਲਦਿਆਂ ਹੋਇਆਂ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਜੋ ਲੋਕ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਕੁਝ ਵੱਡੀਆਂ ਗੱਡੀਆਂ ਦੇ ਵਾਹਨ ਚਾਲਕਾਂ ਵੱਲੋਂ ਜਿੱਥੇ ਅਣਗਹਿਲੀ ਵਰਤੀ ਜਾਂਦੀ ਹੈ ਉਥੇ ਹੀ ਛੋਟੇ ਵਾਹਨ ਚਾਲਕ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਜਿਸ ਨਾਲ ਭਾਰੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਅਤੇ ਕਈ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ। ਹੁਣ ਪੰਜਾਬ ਵਿੱਚ ਇਥੇ ਦੋ ਨੌਜਵਾਨ ਵਿਦਿਆਰਥੀਆਂ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋਈ ਹੈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ ਅਣਪਛਾਤੇ ਵਾਹਨ ਵੱਲੋਂ ਦੋ ਮੋਟਰਸਾਈਕਲ ਸਵਾਰ ਵਿਦਿਆਰਥੀ ਨੌਜਵਾਨਾਂ ਨੂੰ ਭਿਆਨਕ ਟੱਕਰ ਮਾਰੀ ਗਈ ਹੈ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਦੋਨੇ ਨੌਜਵਾਨ ਇਕ ਹੀ ਪਿੰਡ ਦੁਤਾਰਾਂਵਾਲੀ ਦੇ ਰਹਿਣ ਵਾਲੇ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਪਿੰਡ ਦੇ ਸਰਪੰਚ ਸੁਰਿੰਦਰ ਕੁਮਾਰ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਇਹ ਦੋਵੇਂ ਵਿਦਿਆਰਥੀ ਦੇਹਰਾਦੂਨ ਦੇ ਇੱਕ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਫਾਈਨਲ ਸਾਲ ਦੀ ਪੜ੍ਹਾਈ ਕਰ ਰਹੇ ਸਨ।

ਜਿਨ੍ਹਾਂ ਨੇ ਉਥੇ ਆਪਣੇ ਕੋਲ ਮੋਟਰ ਸਾਈਕਲ ਰੱਖਿਆ ਹੋਇਆ ਸੀ ਅਤੇ ਹੁਣ ਪੜ੍ਹਾਈ ਖ਼ਤਮ ਹੋਣ ਉਪਰੰਤ ਮੋਟਰਸਾਈਕਲ ਆਪਣੇ ਘਰ ਰੱਖਣ ਲਈ ਮੋਟਰਸਾਇਕਲ ਤੇ ਦੋਨੋ ਆਪਣੇ ਪਿੰਡ ਵਾਪਸ ਪਰਤ ਰਹੇ ਸਨ। ਜਦੋਂ ਇਹ 22 ਸਾਲਾ ਨੌਜਵਾਨ ਪ੍ਰਿਯਾਸ਼ੂ ਪੁੱਤਰ ਬਲਦੇਵ ਕੁਮਾਰ ਅਤੇ ਉਸ ਦੇ ਨਾਲ ਹੀ ਉਸ ਦਾ ਦੋਸਤ ਰੁਪੇਸ਼ ਪੁੱਤਰ ਰਾਜ ਕਮਲ ਮੋਟਰਸਾਈਕਲ ਤੇ ਜਦੋਂ ਦੇਹਰਾਦੂਨ ਤੋਂ ਚੰਡੀਗੜ੍ਹ ਆ ਕੇ ਰੁਕੇ, ਤੇ ਉਥੋਂ ਵੀਰਵਾਰ ਰਾਤ ਨੂੰ ਆਪਣੇ ਘਰ ਆਉਣ ਵਾਸਤੇ ਰਵਾਨਾ ਹੋਏ ਅਤੇ ਸ਼ੁੱਕਰਵਾਰ ਦੀ ਸਵੇਰ ਨੂੰ ਜਦੋਂ ਉਹ ਚੰਡੀਗੜ੍ਹ ਤੋਂ ਅਬੋਹਰ ਆਉਂਦੇ ਸਮੇਂ ਆਪਣੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਮਲੋਟ ਇਕ ਹਾਦਸੇ ਦਾ ਸ਼ਿਕਾਰ ਹੋ ਗਏ।

ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਿੰਡ ਵਿੱਚ ਦੋ ਨੌਜਵਾਨਾਂ ਦੀ ਮੌਤ ਦੀ ਖਬਰ ਮਿਲਦੇ ਹੀ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।