ਪੰਜਾਬ: ਸੋਹਰਿਆਂ ਤੋਂ ਤੰਗ ਆ ਵਿਆਹੁਤਾ ਕੁੜੀ ਨੇ ਚੁਕਿਆ ਖੌਫਨਾਕ ਕਦਮ

713

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਵਿਆਹ ਦੇ ਮੌਕੇ ਤੇ ਦਹੇਜ਼ ਵਰਗੀ ਲਾਹਣਤ ਨੂੰ ਲੈ ਕੇ ਕਈ ਉਪਰਾਲੇ ਕੀਤੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਉਸ ਸਮੇਂ ਤਾਰ ਤਾਰ ਕਰ ਦਿੱਤਾ ਜਾਂਦਾ ਹੈ ਜਦੋਂ ਦਹੇਜ ਦੇ ਚਲਦਿਆਂ ਹੋਇਆਂ ਵਿਆਹੁਤਾ ਲੜਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੇ ਕਈ ਅਜਿਹੇ ਮਾਮਲਿਆਂ ਦੇ ਚਲਦਿਆਂ ਹੋਇਆਂ ਜਿੱਥੇ ਸਾਰੇ ਪਰਿਵਾਰਾਂ ਵਿਚ ਆਪਣੀਆਂ ਧੀਆਂ ਨੂੰ ਲੈ ਕੇ ਡਰ ਵੇਖਿਆ ਜਾਂਦਾ ਹੈ। ਉੱਥੇ ਹੀ ਵਾਪਰਨ ਵਾਲੀਆਂ ਕੁਝ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਅਜਿਹੀਆਂ ਲੜਕੀਆਂ ਦਹੇਜ਼ ਦੀ ਬਲੀ ਚੜ੍ਹ ਜਾਂਦੀਆਂ ਹਨ ਉਥੇ ਹੀ ਕੁਝ ਬੱਚੇ ਵੀ ਆਪਣੀਆਂ ਮਾਵਾਂ ਤੋਂ ਬਿਨਾਂ ਰੁਲ ਜਾਂਦੇ ਹਨ।

ਹੁਣ ਸਹੁਰਿਆਂ ਤੋਂ ਤੰਗ ਆ ਕੇ ਵਿਆਹੁਤਾ ਕੁੜੀ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦਸੂਹਾ ਦੇ ਅਧੀਨ ਆਉਣ ਵਾਲੇ ਪਿੰਡ ਬੰਗਾਲੀਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸਹੁਰਿਆਂ ਵੱਲੋਂ ਇਕ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਹੋਇਆਂ ਉਸ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਸੰਦੀਪ ਕੌਰ ਦੇ ਭਰਾ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਆਪਣੀ ਭੈਣ ਦਾ ਵਿਆਹ 13 ਸਾਲ ਪਹਿਲਾਂ ਕੀਤਾ ਗਿਆ ਸੀ। ਉਸਦਾ ਜੀਜਾ ਮਨਜੀਤ ਸਿੰਘ ਜਿਥੇ ਅਕਸਰ ਹੀ ਲੜਾਈ-ਝਗੜੇ ਕਰਦਾ ਸੀ ਅਤੇ ਪਰਿਵਾਰ ਵੱਲੋਂ ਦਹੇਜ ਦੀ ਮੰਗ ਕੀਤੀ ਜਾਂਦੀ ਸੀ।

ਇਸ ਤਰ੍ਹਾਂ ਹੀ ਜਿੱਥੇ ਉਨ੍ਹਾਂ ਦੀ ਭੈਣ ਦੀ ਕੁੱਟਮਾਰ ਕੀਤੀ ਜਾਂਦੀ ਸੀ ਕਈ ਵਾਰ ਪੰਚਾਇਤਾਂ ਦੇ ਜ਼ਰੀਏ ਇਸ ਮਾਮਲੇ ਨੂੰ ਸਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਹੁਣ ਪਰਿਵਾਰ ਵੱਲੋਂ ਅਜਿਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਹੋਇਆਂ ਤੰਗ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੀ ਭੈਣ ਵੱਲੋ ਜ਼ਹਿਰੀਲੀ ਦਵਾਈ ਖਾ ਲਈ ਗਈ।

ਜਿਸ ਕਾਰਨ ਉਨ੍ਹਾਂ ਦੀ ਭੈਣ ਦੀ ਮੌਤ ਹੋ ਗਈ। ਦੋਸ਼ੀਆਂ ਦੇ ਖਿਲਾਫ ਜਿੱਥੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਉਥੇ ਹੀ ਆਪਣੇ ਪਰਿਵਾਰ ਵਿੱਚ 12 ਸਾਲਾਂ ਦਾ ਬੇਟਾ ਅਤੇ 10 ਸਾਲਾਂ ਦੀ ਧੀ ਛੱਡ ਗਈ ਹੈ। ਮ੍ਰਿਤਕਾ ਦੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।