BREAKING NEWS
Search

ਪੰਜਾਬ : ਸ਼ੱਕ ਨੇ 18 ਸਾਲਾਂ ਇਕਲੌਤੇ ਪੁੱਤ ਦੀ ਲਈ ਜਾਨ , ਕੁਝ ਹੀ ਦਿਨਾਂ ਚ ਜਾਣਾ ਸੀ ਕੈਨੇਡਾ

ਆਈ ਤਾਜਾ ਵੱਡੀ ਖਬਰ 

ਸ਼ੱਕ ਜੇਕਰ ਕਿਸੇ ਰਿਸ਼ਤੇ ਦੇ ਵਿੱਚ ਪੈਦਾ ਹੋ ਜਾਵੇ ਤਾਂ, ਬਹੁਤ ਜਿਆਦਾ ਨੁਕਸਾਨ ਕਰ ਜਾਂਦਾ ਹੈ l ਇਸ ਸ਼ੱਕ ਦੇ ਕਾਰਨ ਕਈ ਪ੍ਰਕਾਰ ਦੀਆਂ ਅਪਰਾਧਕ ਘਟਨਾਵਾਂ ਵਾਪਰਦੀਆਂ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਸ਼ੱਕ ਨੇ ਹੀ 18 ਸਾਲਾਂ ਇਕਲੌਤੇ ਪੁੱਤ ਦੀ ਜਾਨ ਲੈ ਲਈ, ਜਿਹੜਾ ਕੁਝ ਦਿਨਾਂ ਤੱਕ ਵਿਦੇਸ਼ ਜਾਣ ਦੀ ਤਿਆਰੀ ਕਰਦਾ ਪਿਆ ਸੀ। ਇਹ ਦਿਲ ਦਹਿਲਾਉਣ ਵਾਲੀ ਘਟਨਾ ਮਲੋਟ ਦੇ ਪਿੰਡ ਧੌਲਾ ਵਿਖੇ ਵਾਪਰੀ l ਜਿੱਥੇ ਪਿਓ ਤੇ ਚਾਚੇ ਵੱਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਘਰ ਵਿੱਚ ਮਾਤਮ ਦਾ ਮਾਹੌਲ ਹੈ। ਉਧਰ ਇਸ ਮਾਮਲੇ ਵਿਚ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਬਿਆਨ ਤੇ ਪਿਓ ਅਤੇ ਚਾਚੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ।

ਮ੍ਰਿਤਕ ਦੀ ਮਾਂ ਵੱਲੋਂ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਸਦੇ ਪਤੀ ਨੂੰ ਸ਼ੱਕ ਸੀ ਕਿ ਉਸਦਾ ਇਹ ਪੁੱਤਰ ਨਹੀਂ ਹੈ ਤੇ ਉਹ ਇਸ ਨੂੰ ਨਜਾਇਜ਼ ਔਲਾਦ ਬਣਦਾ ਸੀ l ਜਿਸ ਕਰਕੇ ਇਸ ਵਿਅਕਤੀ ਦੇ ਵੱਲੋਂ ਆਪਣੇ ਹੀ ਭਰਾ ਨਾਲ ਮਿਲ ਕੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾl ਜਾਣਕਾਰੀ ਅਨੁਸਾਰ ਕੱਲ ਸਵੇਰੇ ਮਨਜੋਤ ਸਿੰਘ ਪੁੱਤਰ ਸ਼ਿਵਰਾਜ ਸਿੰਘ ਵਾਸੀ ਧੌਲਾ ਨੂੰ ਉਸਦੇ ਪਿਤਾ ਸ਼ਿਵਰਾਜ ਸਿੰਘ ਅਤੇ ਚਾਚੇ ਰੇਸ਼ਮ ਸਿੰਘ ਨੇ ਉਸ ਵੇਲੇ ਗੋਲੀਆਂ ਮਾਰੀਆਂ ਜਦੋਂ ਉਹ ਸੁੱਤਾ ਪਿਆ ਸੀ।

ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਅੱਖ ਖੁੱਲ੍ਹੀ ਤਾਂ ਵੇਖਿਆ , ਕੀ ਉਸ ਦਾ ਪਿਓ ਤੇ ਚਾਚਾ ਬੰਦੂਕ ਤਾਰ ਕੇ ਉੱਥੇ ਖੜੇ ਹੋਏ ਸਨ ਜਿਸ ਤੋਂ ਬਾਅਦ ਦੋਵਾਂ ਦੇ ਵੱਲੋਂ ਉਸ ਉੱਪਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ l

ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ ਉਧਰ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਹਸਪਤਾਲ ਵਿੱਚ ਇਲਾਜ ਦੌਰਾਨ ਇਸ ਨੌਜਵਾਨ ਨੇ ਦਮ ਤੋੜ ਦਿੱਤਾ ਜਿਸ ਕਾਰਨ ਹੁਣ ਮ੍ਰਿਤਕ ਦੀ ਮਾਂ ਇਨਸਾਫ ਦੀ ਮੰਗ ਕਰਦੀ ਪਈ ਹੈ l ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।