BREAKING NEWS
Search

ਪੰਜਾਬ : ਸ਼ਰਾਬ ਪੀਕੇ ਆਉਣ ਤੇ ਰੋਕਣ ਤੋਂ ਸੇਵਾਦਾਰਨੀ ਨੂੰ ਉਤਾਰਿਆ ਮੌਤ ਦੇ ਘਾਟ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ 

ਨਸ਼ੇ ਦੀ ਹਾਲਤ ਵਿੱਚ ਅਕਸਰ ਹੀ ਨਸ਼ੇੜੀਆਂ ਵੱਲੋਂ ਕੁਝ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ, ਜਿਹੜੇ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੇ ਹਨ l ਦੂਜੇ ਪਾਸੇ ਬਹੁਤ ਸਾਰੇ ਲੋਕ ਇਨਾਂ ਨਸ਼ੇੜੀਆਂ ਨੂੰ ਨਸ਼ਾ ਕਰਨ ਤੋਂ ਤੇ ਸ਼ਰਾਬ ਪੀਣ ਤੋਂ ਰੋਕਦੇ ਹਨ ਤਾਂ, ਜੋ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ l ਬਾਹਰ ਕਈ ਵਾਰ ਇਹਨਾਂ ਨਸ਼ੇੜੀਆਂ ਵੱਲੋਂ ਇਸੇ ਕਾਰਨ ਕਈ ਪ੍ਰਕਾਰ ਦੀਆਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ l ਅਜਿਹਾ ਹੀ ਇੱਕ ਮਾਮਲਾ ਸਾਂਝਾ ਕਰਾਂਗੇ ਜਿੱਥੇ ਸ਼ਰਾਬ ਪੀਕੇ ਆਉਣ ਤੋਂ ਰੋਕਣ ਤੇ ਇੱਕ ਸੇਵਾਦਾਰਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆl

ਇਸ ਘਟਨਾ ਦੇ ਪਤਾ ਲੱਗਣ ਤੋਂ ਬਾਅਦ ਇਲਾਕੇ ਭਰ ‘ਚ ਸਨਸਨੀ ਦਾ ਮਾਹੌਲ ਬਣ ਚੁੱਕਿਆ ਹੈ l ਇਹ ਵੱਡੀ ਵਾਰਦਾਤ ਪੰਜਾਬ ਦੇ ਜ਼ਿਲਾ ਕਪੂਰਥਲਾ ਵਿੱਚ ਵਾਪਰੀ, ਜਿੱਥੇ ਦੇ ਪਿੰਡ ਸਿੱਧਵਾਂ ਦੋਨਾ ਵਿੱਚ ਮੰਦਰ ਦੀ ਮੁੱਖ ਸੇਵਾਦਾਰਨੀ ਦਾ ਉਸੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਵਜਹਾ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ l ਦਰਅਸਲ ਮੰਦਰ ਦੀ ਸੇਵਾਦਾਰਨੀ ਦੇ ਵੱਲੋਂ ਇਸ ਨੌਜਵਾਨ ਨੂੰ ਸ਼ਰਾਬ ਪੀ ਕੇ ਮੰਦਰ ਆਉਂਣ ਤੋਂ ਰੋਕਦੀ ਸੀ। ਇਸ ਕਾਰਨ ਨੌਜਵਾਨ ਨੇ ਉਸ ਦਾ ਕਤਲ ਕਰ ਦਿੱਤਾ।

ਜਿਵੇਂ ਹੀ ਇਹ ਘਟਨਾ ਇਲਾਕੇ ਭਰ ਵਿੱਚ ਫੈਲਦੀ ਹੈ ਤਾਂ, ਪੂਰੇ ਇਲਾਕੇ ‘ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ l ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਦੀ ਟੀਮ ਵੀ ਮੌਕੇ ਤੇ ਪੁੱਜੀ l ਉੱਥੇ ਹੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ, ਜਿਸਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।

ਮ੍ਰਿਤਕ ਔਰਤ ਦੀ ਪਛਾਣ ਸਰਿਤਾ ਦੇਵੀ ਉਮਰ 26 ਸਾਲ, ਵਾਸੀ ਬਿਹਾਰ ਵਜੋਂ ਹੋਈ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ l ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ l