ਪੰਜਾਬ ਸਰਕਾਰ ਵਲੋਂ ਇਹਨਾਂ ਮੁਲਾਜ਼ਮਾਂ ਲਈ ਦੀਵਾਲੀ ਮੌਕੇ ਕਰਤਾ ਵੱਡਾ ਐਲਾਨ , ਕੀਤੇ ਲਿਖਤੀ ਹੁਕਮ ਜਾਰੀ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਜਿੱਥੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਲੋਕ ਤਿਆਰੀਆਂ ਵਿੱਚ ਰੁੱਝੇ ਹੋਏ ਹਨ l ਬੇਸ਼ੱਕ ਹਜੇ ਸਾਰੇ ਤਿਉਹਾਰਾਂ ‘ਚ ਕਈ ਦਿਨ ਬਾਕੀ ਹਨ, ਪਰ ਇਸ ਦੇ ਬਾਵਜੂਦ ਵੀ ਲੋਕ ਹੁਣ ਤੋਂ ਹੀ ਤਿਆਰੀਆਂ ਕਰਦੇ ਪਏ ਹਨ l ਪਰ ਇਸੇ ਵਿਚਾਲੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਤਿਉਹਾਰਾਂ ਮੌਕੇ ਪੰਜਾਬ ਦੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲਦੀ ਪਈ ਹੈ। ਦਰਅਸਲ ਪੰਜਾਬ ਸਰਕਾਰ ਦਰਜਾ 4 ਮੁਲਾਜ਼ਮਾਂ ਲਈ ਨਵੀਂ ਯੋਜਨਾ ਲੈ ਕੇ ਆਈ, ਜਿਸ ਤਹਿਤ ਦਰਜਾ 4 ਮੁਲਾਜ਼ਮ ਬਿਨਾਂ ਵਿਆਜ 10 ਹਜ਼ਾਰ ਰੁਪਏ ਦਾ ਕਰਜ਼ਾ ਲੈ ਸਕਣਗੇ।

ਜਿਸ ਦੇ ਚਲਦੇ ਮੁਲਾਜ਼ਮਾ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲਦੀ ਪਈ ਹੈ ਤੇ ਉਧਰ ਹੁਣ ਦੱਸਦਿਆ ਕਿ ਕਰਜ਼ਾ 5 ਮਹੀਨਿਆਂ ਵਿਚ ਵਸੂਲਿਆ ਜਾਵੇਗਾ। ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਾਰੇ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਤੇ ਡੀ. ਸੀ. ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ l ਸੋਂ ਜਿਵੇਂ ਜਿਵੇਂ ਤਿਉਹਾਰ ਨਜ਼ਦੀਕ ਆਉਂਦੇ ਪਏ ਹਨ, ਉਸੇ ਤਰੀਕੇ ਦੇ ਨਾਲ ਲੋਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ ਪਿਆ ਹੈ ,ਇਹਨਾਂ ਤਿਉਹਾਰਾਂ ਵਿੱਚ ਦੁਸ਼ਹਿਰਾ, ਦੀਵਾਲੀ ਹਰ ਵਰਗ ਲਈ ਖਾਸ ਹੁੰਦੇ ਹਨ।

ਅਕਸਰ ਦੇਖਣ ਵਿਚ ਆਇਆ ਹੈ ਕਿ ਤਿਉਹਾਰਾਂ ਮੌਕੇ ਵੱਡੇ ਅਫਸਰ ਤੇ ਗ੍ਰੇਡ ਏ ਦੇ ਅਧਿਕਾਰੀ ਜ਼ਰੂਰੀ ਵਸਤੂਆਂ ਖਰੀਦ ਲੈਂਦੇ ਹਨ ਪਰ ਦਰਜਾ 4 ਦੇ ਕਰਮਚਾਰੀ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ, ਜਿਸ ਕਾਰਨ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਅਕਸਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਸਨ l ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਤਿਉਹਾਰ ਕਰਜ਼ ਸਕੀਮ ਲੈ ਕੇ ਆਈ ਹੈ।

ਫਾਈਲ ਕਲੀਅਰ ਹੋਣ ’ਤੇ ਕਰਮਚਾਰੀ ਇਸ ਨੂੰ 8 ਨਵੰਬਰ 2023 ਤਕ ਕੱਢ ਸਕਦੇ ਹਨ। ਕਰਜ਼ੇ ਦੀ ਵਸੂਲੀ ਦਸੰਬਰ 2023 ਦੀ ਤਨਖਾਹ ਤੋਂ ਹੋਣ ਲੱਗੇਗੀ। ਜਿਸ ਕਾਰਨ ਹੁਣ ਮੁਲਾਜ਼ਮ ਕਿਤੇ ਨਾ ਕਿਤੇ ਸਕੂਨ ਦਾ ਸਾਹ ਲੈਂਦੇ ਪਏ ਹਨ, ਕਿਉਂਕਿ ਹਰ ਵਾਰ ਮੁਲਾਜ਼ਮਾਂ ਦੇ ਵੱਲੋਂ ਇਹ ਸਰਕਾਰ ਦੇ ਕੋਲੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ l ਪਰ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਚੌਥੇ ਦਰਜੇ ਦੇ ਮੁਲਾਜ਼ਮਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ।