ਪੰਜਾਬ: ਸਜ ਵਿਆਹੀ ਵਿਆਹ ਦੇ 15 ਦਿਨਾਂ ਬਾਅਦ ਸੱਸ ਨੂੰ ਇਹ ਕਹਿ ਕੇ ਘਰੋਂ ਹੋ ਗਈ ਫਰਾਰ, ਸਾਰਾ ਪਿੰਡ ਰਹਿ ਗਿਆ ਹੱਕਾ ਬੱਕਾ

1069

ਸਾਰਾ ਪਿੰਡ ਰਹਿ ਗਿਆ ਹੱਕਾ ਬੱਕਾ

ਜਿੱਥੇ ਪਰਿਵਾਰ ਵੱਲੋਂ ਬਹੁਤ ਹੀ ਚਾਅ ਅਤੇ ਰੀਝਾਂ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ ਜਾਂਦਾ ਹੈ। ਨੂੰਹ ਨੂੰ ਧੀ ਬਣਾ ਕੇ ਆਪਣੇ ਘਰ ਲਿਆਂਦਾ ਜਾਂਦਾ ਹੈ। ਇਨ੍ਹਾਂ ਰਿਸ਼ਤਿਆਂ ਨੂੰ ਲੈ ਕੇ ਮਾਪਿਆਂ ਦੀਆਂ ਬਹੁਤ ਸਾਰੀਆਂ ਰੀਝਾਂ ਹੁੰਦੀਆਂ ਹਨ। ਵਿਆਹ ਵਾਲੇ ਘਰ ਵਿੱਚ ਕਾਫੀ ਦਿਨਾਂ ਤੱਕ ਖੁਸ਼ੀ ਦਾ ਮਾਹੌਲ ਹੁੰਦਾ ਹੈ। ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਘਰ ਵਿਚ ਆਈ ਇਹ ਖੁਸ਼ੀ, ਉਹਨਾਂ ਲਈ ਹੀ ਮੁਸੀਬਤ ਬਣ ਜਾਵੇਗੀ। ਅੱਜਕਲ੍ਹ ਬਹੁਤ ਸਾਰੀਆਂ ਕੁੜੀਆਂ ਮੁੰਡਿਆਂ ਦਾ ਵਿਆਹ ਕਰਦੇ ਸਮੇਂ ਪਰਿਵਾਰ ਆਪਣੀ ਮਰਜ਼ੀ ਨਾਲ ਤੈਅ ਕਰ ਦਿੰਦੇ ਹਨ।

ਜਦ ਕਿ ਉਹ ਕਿਸੇ ਹੋਰ ਨੂੰ ਪਸੰਦ ਕਰਦੇ ਹੋਣ ਦੇ ਬਾਵਜੂਦ ਮਜਬੂਰੀ-ਵੱਸ ਵਿਆਹ ਕਰਵਾ ਲੈਂਦੇ ਹਨ। ਉਸ ਪਿਛੋਂ ਜਿਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਉਸ ਨਾਲ ਇਕ ਨਹੀਂ ਸਗੋਂ 3 ਪਰਿਵਾਰਾਂ ਦੇ ਘਰ ਦੀਆਂ ਖੁਸ਼ੀਆਂ ਉੱਜੜ ਜਾਂਦੀਆਂ ਹਨ ਤੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ। ਇੱਕ 15 ਦਿਨ ਪਹਿਲਾਂ ਆਈ ਸੱਜ-ਵਿਆਹੀ ਸੱਸ ਨੂੰ ਇਹ ਕਹਿ ਕੇ ਘਰੋਂ ਫਰਾਰ ਹੋ ਗਈ। ਜਿਸ ਨੂੰ ਸੁਣ ਕੇ ਸਾਰਾ ਪਿੰਡ ਹੈਰਾਨ ਰਹਿ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਗਰਾਉ ਦੇ ਨੇੜਲੇ ਪਿੰਡ ਸਿਧਵਾਂ ਕਲਾ ਦਾ ਹੈ। ਜਿੱਥੇ 15 ਦਿਨ ਪਹਿਲਾਂ ਵਿਆਹ ਕੇ ਘਰ ਆਈ ਨਵੀਂ ਨਵੇਲੀ ਦੁਲਹਨ ਵੱਲੋਂ ਪ੍ਰੇਮੀ ਨਾਲ ਫਰਾਰ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਸਿਧਵਾਂ ਕਲਾਂ ਦੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਦਾ ਵਿਆਹ 1 ਨਵੰਬਰ ਨੂੰ ਕਮਲਪ੍ਰੀਤ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਦੌਧਰ ਮੋਗਾ ਦੇ ਨਾਲ ਹੋਇਆ ਸੀ।

ਵਿਆਹ ਦੇ ਬਾਅਦ ਗੁਰਪ੍ਰੀਤ ਸਿੰਘ ਆਪਣੀ ਡਿਊਟੀ ਤੇ ਗਿਆ ਹੋਇਆ ਸੀ। ਪਿਛੋਂ ਘਰ ਵਿਚ ਮੌਜੂਦ ਉਸ ਦੀ ਪਤਨੀ ਕਮਲਪ੍ਰੀਤ ਕੌਰ ਨੇ ਆਪਣੀ ਸੱਸ ਨੂੰ ਕਿਹਾ ਕਿ ਰਿਸ਼ਤੇਦਾਰੀ ਵਿੱਚੋਂ ਲਗਦਾ ਹੋਇਆ ਮਾਮਾ ਆਇਆ ਹੈ। ਮੈਂ ਉਸ ਨੂੰ ਬੱਸ ਸਟੈਂਡ ਤੋਂ ਲੈ ਕੇ ਆਉਂਦੀ ਹਾਂ, ਜਿਸ ਨੂੰ ਰਸਤੇ ਦਾ ਨਹੀ ਪਤਾ। ਕਾਫੀ ਸਮੇਂ ਬਾਅਦ ਵਾਪਸ ਨਾ ਆਉਣ ਤੇ ਜਦੋਂ ਉਸ ਬਾਰੇ ਪਤਾ ਲੱਗਾ ਕਿ ਉਹ ਇੱਕ ਕਾਰ ਵਿਚ ਤਿੰਨ ਵਿਅਕਤੀਆਂ ਨਾਲ ਸਵਾਰ ਹੋ ਕੇ ਕਿਧਰੇ ਚਲੀ ਗਈ ਹੈ, ਤਾਂ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ।

ਘਰ ਵਿੱਚ ਜਾਂਚ ਕਰਨ ਤੇ ਵੀ ਪਤਾ ਲੱਗਾ ਕਿ ਉਹ ਜਾਣ ਸਮੇਂ ਘਰ ਤੋਂ ਪਰਿਵਾਰ ਦੇ ਸਾਰੇ ਸੋਨੇ ਦੇ ਗਹਿਣੇ, 18 ਹਜ਼ਾਰ ਰੁਪਏ ਨਗਦ ਵੀ ਆਪਣੇ ਨਾਲ ਲੈ ਗਈ ਹੈ। ਪਰਿਵਾਰ ਵੱਲੋਂ ਉਸ ਬਾਰੇ ਪੁੱਛ-ਪੜਤਾਲ ਕਰਨ ਤੇ ਪਤਾ ਲੱਗਾ ਕਿ ਕਮਲਪ੍ਰੀਤ ਕੌਰ ਤਜਿੰਦਰਪਾਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਘੋਲੀਆ ਖੁਰਦ ਮੋਗਾ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਇਸ ਲਈ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਗੁਰਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਵੱਲੋਂ ਕਮਲਪ੍ਰੀਤ ਕੌਰ ਤਜਿੰਦਰ ਪਾਲ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕਰਵਾਇਆ ਗਿਆ ਹੈ। ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।