ਪੰਜਾਬ : ਵਿਦੇਸ਼ੋਂ ਆਏ ਪਤੀ ਨੂੰ ਪਤਨੀ ਦਾ ਅਜਿਹਾ ਕਾਲਾ ਰਾਜ ਲਗਿਆ ਪਤਾ , ਬਾਅਦ ਚ ਜੋ ਹੋਇਆ ਹਰੇਕ ਕੋਈ ਰਹੇ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਵੱਲ ਨੂੰ ਜਾਂਦੇ ਹਨ, ਤਾਂ ਜੋ ਇੱਕ ਚੰਗਾ ਭਵਿੱਖ ਉਹ ਆਪਣੇ ਪਰਿਵਾਰ ਨੂੰ ਦੇ ਸਕਣ l ਪਰ ਜਦੋਂ ਸਾਲਾਂ ਬਦੀ ਕੰਮ ਕਾਜ ਕਰਨ ਤੋਂ ਬਾਅਦ ਤੇ ਚੰਗੇ ਪੈਸੇ ਕਮਾਉਣ ਤੋਂ ਬਾਅਦ ਕੋਈ ਸ਼ਖਸ ਵਾਪਸ ਭਾਰਤ ਆਉਂਦਾ ਹੈ ਤਾਂ ਉਸਨੂੰ ਕਈ ਪ੍ਰਕਾਰ ਦੀਆਂ ਦਿੱਕਤਾਂ ਤੇ ਪਰਿਵਾਰ ਦੇ ਮੈਂਬਰਾਂ ਦਾ ਰੁੱਖਾ ਵਤੀਰਾ ਵੇਖਣ ਨੂੰ ਮਿਲਦਾ ਹੈ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੋਂ ਵਿਦੇਸ਼ੋਂ ਆਏ ਪਤੀ ਨੂੰ ਪਤਨੀ ਦਾ ਅਜਿਹਾ ਕਾਲਾ ਰਾਜ ਪਤਾ ਲੱਗਿਆ, ਜਿਸ ਤੋਂ ਬਾਅਦ ਵਿਦੇਸ਼ੋ ਆਏ ਵਿਅਕਤੀ ਦੇ ਪੈਰੋਂ ਹੇਠੋਂ ਜ਼ਮੀਨ ਖਿਸਕ ਗਈ l

ਮਾਮਲਾ ਬੁਢਲਾਡਾ ਤੋਂ ਸਾਹਮਣੇ ਆਇਆ, ਜਿੱਥੇ ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਆਏ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ ਗਈ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਿੰਡ ਚੱਕ ਭਾਈਕੇ ਦੇ ਹਰਪ੍ਰੀਤ ਸਿੰਘ ਪਿਛਲੇ 2 ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਿਹਾ ਸੀ, ਥੋੜ੍ਹੇ ਦਿਨ ਪਹਿਲਾਂ ਜਦੋਂ ਉਹ ਭਾਰਤ ਆਪਣੇ ਪਿੰਡ ਪੁੱਜਾ ਤਾਂ, ਉਸਦੀ ਪਤਨੀ ਰਾਮਜੀਤ ਕੌਰ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹੋਣ ਦਾ ਸ਼ੱਕ ਹੋਇਆ ਤਾਂ, ਜਿਸ ਕਾਰਨ ਉਹ ਬਹੁਤ ਜਿਆਦਾ ਪਰੇਸ਼ਾਨ ਰਹਿਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ l

ਉਥੇ ਹੀ ਮ੍ਰਿਤਕ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਦੇ ਭਰਾ ਹਰਪ੍ਰੀਤ ਸਿੰਘ ਦਾ ਵਿਆਹ ਰਾਮਜੀਤ ਕੌਰ ਧੂਰੀ ਨਾਲ ਹੋਇਆ ਸੀ। ਜਿਸ ਦਾ ਇਕ 8 ਸਾਲ ਦਾ ਪੁੱਤਰ ਵੀ ਹੈ। ਮ੍ਰਿਤਕ ਆਪਣੀ ਪਤਨੀ ਦਾ ਕਰਨੈਲ ਸਿੰਘ ਨਾਂਅ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧਾਂ ਦਾ ਜ਼ਿਕਰ ਕਰਦਾ ਸੀ, ਜਿਸ ਤੋਂ ਬਾਅਦ ਉਸ ਵੱਲੋਂ ਤੰਗ ਹੋ ਕੇ ਜ਼ਹਰੀਲੀ ਦਵਾਈ ਨਿਕਲ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਗਈ । ਉਥੇ ਹੀ ਉਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ ਲਿਆ ਗਿਆ l

ਉਥੇ ਹੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਦਰਜ ਕਰਕੇ ਮ੍ਰਿਤਕ ਦੀ ਪਤਨੀ ਰਾਮਜੀਤ ਕੌਰ ਤੇ ਕਰਨੈਲ ਸਿੰਘ ਖ਼ਿਲਾਫ ਧਾਰਾ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।