ਪੰਜਾਬ: ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ ਵਿਛੀਆਂ ਲੋਥਾਂ – ਛਾਇਆ ਸੋਗ

1306

ਆਈ ਤਾਜਾ ਵੱਡੀ ਖਬਰ

ਅੱਜ ਜ਼ਿੰਦਗੀ ਦੀ ਤੇਜ਼ ਰਫਤਾਰ ਨੇ ਇਨਸਾਨੀ ਜ਼ਿੰਦਗੀ ਨੂੰ ਛੋਟਾ ਕਰ ਦਿੱਤਾ ਹੈ। ਤੁਹਾਨੂੰ ਆਪਣਾ ਸਫ਼ਰ ਤੈਅ ਕਰਦੇ ਹੋਏ ਕਿਸ ਮੋੜ ਤੇ, ਇਸ ਹਾਦਸੇ ਦਾ ਸ਼ਿਕਾਰ ਹੋਣਾ ਪੈ ਜਾਏ, ਇਹ ਤਾਂ ਸਿਰਫ ਰੱਬ ਹੀ ਜਾਣਦਾ ਹੈ।ਕਹਿੰਦੇ ਨੇ ਕਿ ਐਕਸੀਡੈਂਟ ਦਾ ਤੇ ਨਾਮ ਹੀ ਮਾੜਾ ਹੁੰਦਾ ਹੈ ਜਦੋਂ ਵੀ ਇਸ ਨੂੰ ਸੁਣਦੇ ਹਾਂ ਤਾਂ ਹਰ ਕੋਈ ਸਭ ਤੋਂ ਪਹਿਲਾਂ ਉਸ ਇਨਸਾਨ ਦੀ ਖ਼ੈਰੀਅਤ ਮੰਗਦਾ ਹੈ ਜਿਸ ਦਾ ਐਕਸੀਡੈਂਟ ਹੋ ਗਿਆ ਹੋਵੇ ਜਾਂ ਜਿਸ ਦਾ ਜ਼ਿਕਰ ਹੋਇਆ ਹੋਵੇ।

ਅੱਜਕਲ ਇਹੋ ਜਿਹੀਆਂ ਘਟਨਾਵਾਂ ਰੋਜ਼ ਹੀ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਹਾਦਸਾ ਫਗਵਾੜਾ ਮੁੱਖ ਮਾਰਗ ਤੇ ਰਿਆਤ ਕਾਲਜ਼ ਰੈਲਮਾਜਰਾ ਲਾਗੇ ਇਕ ਟਰੱਕ ਅਤੇ ਕਰੇਟਾ ਗੱਡੀ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ ਹੈ। ਇਸ ਹਾਦਸੇ ਨੇ ਵਿਆਹ ਦੀਆਂ ਖੁਸ਼ੀਆਂ ਨੂੰ ਗਮੀਆਂ ਵਿੱਚ ਬਦਲ ਦਿੱਤਾ ਹੈ। ਇਸ ਘਟਨਾ ਨਾਲ ਵਿਆਹ ਵਾਲੇ ਘਰ ਵਿੱਚ ਕੀਰਨੇ ਪਏ ਤੇ ਲੋਥਾਂ ਵਿਛ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਅੰਕੁਸ਼ ਪਠਾਨੀਆਂ ਪੁੱਤਰ ਸਰਬਜੀਤ ਸਿੰਘ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਅੰਕਿਤ ਗਾਂਧੀ ਨਾਲ ਪਠਾਨਕੋਟ ਤੋਂ ਚੰਡੀਗੜ੍ਹ ਜਾ ਰਹੇ ਸੀ । ਉਨ੍ਹਾਂ ਤੋਂ ਬਿਨਾਂ ਉਨ੍ਹਾਂ ਦੇ ਨਾਲ ਦੋਸਤ ਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਣੀਪੁਰ , ਥਾਣਾ ਸ਼ਾਹਪੁਰ ਕੰਢੀ ਜੁਗਿਆਲ ਜਿਲਾ ਪਠਾਨਕੋਟ,ਜੀਤ ਸਿੰਘ ਉਰਫ ਗੋਪੀ ਪੁੱਤਰ ਰਣਧੀਰ ਸਿੰਘ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਅਤੇ ਅਮਨਦੀਪ ਸਿੰਘ ਸੰਧੂ ਪੁੱਤਰ ਬਹਾਦਰ ਸਿੰਘ ਵਾਸੀ ਬੜੋਈ ਸ਼ਾਹਪੁਰ ਕੰਢੀ ਜੁਗਿਆਲ ਜਿਲਾ ਪਠਾਨਕੋਟ ਵੀ ਨਾਲ ਜਾ ਰਹੇ ਸਨ।

ਅੰਕਿਤ ਗਾਂਧੀ ਦੀ ਭੈਣ ਦਾ ਵਿਆਹ 9-11 -2020 ਨੂੰ ਹੋਣਾ ਹੈ। ਇਸ ਵਿਆਹ ਦੇ ਕਾਰਡ ਦੇਣ ਲਈ ਚੰਡੀਗੜ੍ਹ ਜਾ ਰਹੇ ਸਨ। ਜਦੋਂ ਉਹ ਫਗਵਾੜਾ ਦੇ ਰਿਆਤ ਕਾਲਜ ਕੋਲ ਪਹੁੰਚੇ ਤਾਂ ਅੱਗੋਂ ਇਕ ਟਰੱਕ ਨੰਬਰ ਪੀਬੀ 07 ਬੀਵੀ 4525 ਜਾ ਰਿਹਾ ਸੀ। ਟਰੱਕ ਦਾ ਡਰਾਈਵਰ ਸੜਕ ਦੇ ਵਿਚਕਾਰ ਟਰੱਕ ਨੂੰ ਘੁਮਾਉਂਦੇ ਹੋਏ ਬੜੀ ਤੇਜ਼ੀ ਨਾਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਕਰੇਟਾ ਗੱਡੀ ਨੰਬਰ ਪੀ ਬੀ 35 ਏ ਈ 3521 ਜਿਸ ਵਿੱਚ ਸਵਾਰ ਸਨ ਉਸਨੂੰ ਅਮਨਦੀਪ ਸਿੰਘ ਉਰਫ਼ ਸੰਧੂ ਪੁੱਤਰ ਬਹਾਦਰ ਸਿੰਘ ਵਾਸੀ ਪਠਾਨਕੋਟ ਚਲਾ ਰਿਹਾ ਸੀ। ਜਦੋਂ ਅਸੀ ਟਰੱਕ ਨੂੰ ਕਰਾਸ ਕਰਨ ਲੱਗੇ ਤਾਂ ਟਰੱਕ ਚਾਲਕ ਨੇ ਤੇਜ਼ ਰਫਤਾਰ ਨਾਲ ਗੱਡੀ ਕਰੇਟਾ ਵੱਲ ਘੁਮਾ ਕੇ ਬੜੀ ਅਣਗਹਿਲੀ ਨਾਲ ਬ੍ਰੇਕ ਲਗਾ ਦਿੱਤੀ।

ਜਿਸ ਕਾਰਨ ਸਾਡੀ ਕਰੇਟਾ ਗੱਡੀ ਟਰੱਕ ਡਰਾਈਵਰ ਦੇ ਪਿਛਲੇ ਪਾਸੇ ਵੱਜੀ। ਇਸ ਹਾਦਸੇ ਕਾਰਨ ਗੱਡੀ ਥੱਲੇ ਫਸ ਗਈ ਅਤੇ ਟਰੱਕ ਰੁਕ ਗਿਆ। ਬਾਅਦ ਵਿਚ ਲੋਕਾਂ ਅਤੇ ਪੁਲਿਸ ਦੀ ਮਦਦ ਦੇ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਐਕਸੀਡੈਂਟ ਵਿੱਚ ਅੰਕਿਤ ਗਾਂਧੀ, ਅਮਨਦੀਪ ਸਿੰਘ ਸੰਧੂ ,ਜੀਤ ਸਿੰਘ ਗੋਪੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮਨਪ੍ਰੀਤ ਸਿੰਘ ਜੀ ਐਮ ਸੀ ਐਚ ਸੈਕਟਰ-16ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਨਾਲ ਵਿਆਹ ਵਾਲੇ ਘਰ ਵਿਚ ਸੋਗ ਦਾ ਮਾਹੌਲ ਹੈ।